ਚੰਦਰਯਾਨ-3 ਦੀ ਸਫਲਤਾ ''ਤੇ ਇਸ ਕੰਪਨੀ ਨੇ ਲਾਂਚ ਕੀਤਾ ਸਪੈਸ਼ਲ ਫੋਨ, ਘੱਟ ਕੀਮਤ ''ਚ ਮਿਲਣਗੇ ਸ਼ਾਨਦਾਰ ਫੀਚਰਜ਼

09/09/2023 4:25:17 PM

ਗੈਜੇਟ ਡੈਸਕ- ਟੈਕਨੋ ਨੇ ਇਸ ਸਾਲ ਦੀ ਸ਼ੁਰੂਆਤ 'ਚ Tecno Spark 10 Pro ਨੂੰ ਲਾਂਚ ਕੀਤਾ ਸੀ। ਇਹ ਲੋਅ ਬਜਟ ਸਮਾਰਟਫੋਨ ਹੈ ਜੋ 12 ਹਜ਼ਾਰ ਰੁਪਏ 'ਚ ਮਿਲ ਰਿਹਾ ਹੈ। ਹੁਣ ਕੰਪਨੀ ਨੇ ਇਸ ਦਾ ਨਵਾਂ ਐਡੀਸ਼ਨ ਲਾਂਚ ਕੀਤਾ ਹੈ, ਜੋ ਚੰਦਰਯਾਨ-3 ਦੀ ਸਕਸੈਸ ਸਟੋਰੀ ਦੀ ਕਹਾਣੀ ਕਹਿੰਦਾ ਹੈ। ਕੰਪਨੀ ਨੇ Tecno Spark 10 Pro Moon Explorer ਐਡੀਸ਼ਨ ਲਾਂਚ ਕੀਤਾ ਹੈ।

ਚੰਦਰਯਾਨ-3 ਦੀ ਚੰਨ 'ਤੇ ਸਫਲ ਲੈਂਡਿੰਗ ਨੂੰ ਸੈਲੀਬ੍ਰੇਟ ਕਰਦੇ ਹੋਏ ਕੰਪਨੀ ਨੇ ਫੋਨ ਲਾਂਚ ਕੀਤਾ ਹੈ। ਜਿਥੇ ਸਟੈਂਡਰਡ ਵੇਰੀਐਂਟ ਨੂੰ ਕੰਪਨੀ ਨੇ ਗਲਾਸ ਬੈਕ ਪੈਨਲ ਦੇ ਨਾਲ ਲਾਂਚ ਕੀਤਾ  ਸੀ। ਉਥੇ ਹੀ ਨਵਾਂ ਡਿਜ਼ਾਈਨ ਡਿਊਲ ਟੋਨ ਲੈਦਰ ਫਿਨਿਸ਼ 'ਚ ਆਉਂਦਾ ਹੈ।

Tecno Spark 10 Pro Moon Explorer ਦੀ ਕੀਮਤ

ਕੰਪਨੀ ਨੇ ਇਸ ਫੋਨ ਨੂੰ ਸਿਰਫ ਇਕ ਕੰਫੀਗ੍ਰੇਸ਼ਨ 'ਚ ਲਾਂਚ ਕੀਤਾ ਹੈ। ਸਮਾਰਟਫੋਨ 8GB RAM + 128GB ਸਟੋਰੇਜ 'ਚ ਆਉਂਦਾ ਹੈ, ਜਿਸਦੀ ਕੀਮਤ 11,999 ਰੁਪਏ ਹੈ। ਇਸ ਫੋਨ ਦੀ ਪ੍ਰੀ-ਬੁਕਿੰਗ 7 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਇਸਦੀ ਸੇਲ 15 ਸਤੰਬਰ ਤੋਂ ਸ਼ੁਰੂ ਹੋਵੇਗੀ। ਧਿਆਨ ਰਹੇ ਕਿ ਕੰਪਨੀ ਇਸ ਫੋਨ ਨੂੰ ਸਿਰਫ ਆਫਲਾਈਨ ਬਾਜ਼ਾਰ 'ਚ ਵੇਚੇਗੀ। ਇਸ ਲਈ ਜੇਕਰ ਤੁਸੀਂ ਇਸ ਫੋਨ ਨੂੰ ਫਲਿਪਕਾਰਟ ਜਾਂ ਐਮਾਜ਼ੋਨ 'ਤੇ ਲਿਸਟ ਦੇਖਦੇ ਹੋ ਤਾਂ ਸਾਵਧਾਨ ਰਹੋ।

Tecno Spark 10 Pro Moon Explorer ਦੇ ਫੀਚਰਜ਼

Tecno Spark 10 Pro Moon Explorer ਦੇ ਫੀਚਰਜ਼ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਫੋਨ ਨੂੰ ਇਕ ਨਵਾਂ ਡਿਜ਼ਾਈਨ ਮਿਲਦਾ ਹੈ। ਇਸ ਵਿਚ ਡਿਊਲ ਟੋਨ ਫਿਨਿਸ਼ ਵਾਲਾ ਸਿਲੀਕਾਲ ਬੇਸਟ ਲੈਦਰ ਬੈਕ ਦਿੱਤਾ ਗਿਆ ਹੈ। ਇਸ ਵਿਚ ਬਲੈਕ ਅਤੇ ਵਾਈਟ ਕਲਰ ਦੇ ਕੰਬੀਨੇਸ਼ਨ ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੋਨ ਨੂੰ ਚੰਦਰਯਾਨ-3 ਦੀ ਸਫਲਤਾ ਨੂੰ ਧਿਆਨ 'ਚ ਰੱਖ ਕੇ ਲਾਂਚ ਕੀਤਾ ਗਿਆ ਹੈ। ਡਿਜ਼ਾਈਨ ਤੋਂ ਇਲਾਵਾ ਫੋਨ 'ਚ ਤੁਹਾਨੂੰ ਕੁਝ ਵੀ ਨਵਾਂ ਨਹੀਂ ਮਿਲਦਾ। ਇਸ ਵਿਚ 6.78-inch ਦੀ LCD ਡਿਸਪਲੇਅ ਦਿੱਤੀ ਗਈ ਹੈ, ਜੋ ਪੰਚ ਹੋਲ ਡਿਸਪਲੇਅ ਨਾਲ ਆਉਂਦੀ ਹੈ।

ਸਕਰੀਨ 90Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਸਮਾਰਟਫੋਨ ਮੀਡੀਆਟੈੱਕ ਹੇਲੀਓ ਜੀ88 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਵਿਚ 8GB RAM + 128GB ਸਟੋਰੇਜ ਮਿਲੇਗੀ। ਸਟੋਰੇਜ ਨੂੰ ਤੁਸੀਂ ਮੈਮਰੀ ਕਾਰਡ ਰਾਹੀਂ ਵਧਾ ਵੀ ਸਕਦੇ ਹੋ। 

ਸਮਾਰਟਫੋਨ ਡਿਊਲ ਰੀਅਰ ਕੈਮਰਾ ਸੈੱਟਅਪ ਨਾਲ ਆਉਂਦਾ ਹੈ। ਇਸ ਵਿਚ 50 ਮੈਗਾਪਿਕਸਲ ਦਾ ਮੇਨ ਲੈੱਨਜ਼ ਅਤੇ ਇਕ ਏ.ਆਈ. ਲੈੱਨਜ਼ ਦਿੱਤਾ ਗਿਆ ਹੈ। ਫਰੰਟ 'ਚ ਕੰਪਨੀ ਨੇ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 18 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿਚ ਟਾਈਪ-ਸੀ ਚਾਰਜਿੰਗ ਪੋਰਟ ਮਿਲੇਗਾ। ਹਾਲਾਂਕਿ ਗਲੋਬਲ ਬਾਜ਼ਾਰ 'ਚ ਇਹ ਫੋਨ ਮੈਜਿਕ ਸਕਿਨ ਐਡੀਸ਼ਨ ਦੇ ਰੂਪ 'ਚ ਲਾਂਚ ਹੋਇਆ ਹੈ।

Rakesh

This news is Content Editor Rakesh