ਟੈਸਟਿੰਗ ਦੌਰਾਨ ਭਾਰਤ ’ਚ ਨਜ਼ਰ ਆਈ CFMoto 650 MT (ਤਸਵੀਰਾਂ)

03/01/2019 1:10:52 PM

ਗੈਜੇਟ ਡੈਸਕ– ਚੀਨ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ CFMoto ਭਾਰਤ ’ਚ ਮਿਡਲਵੇਟ ਅਡਵੈਂਚਰ-ਟੂਰਰ ਬਾਈਕ ਵੀ ਲਿਆਉਣ ਦੀ ਤਿਆਰੀ ’ਚ ਦਿਸ ਰਹੀ ਹੈ। ਦੇਸ਼ ’ਚ ਕੰਪਨੀ ਦੀ ਰੋਡਸਟਰ ਬਾਈਕ CFMoto 250NK ਤੋਂ ਬਾਅਦ ਹੁਣ ਇਸ ਦੀ ਅਡਵੈਂਚਰ-ਟੂਰਰ ਬਾਈਕ CFMoto 650MT ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆਹੈ। ਇਸ ਦੀਆਂ ਕੁਝ ਤਸਵੀਰਾਂ ਆਨਲਾਈਨ ਲੀਕ ਹੋ ਗਈਆਂ ਹਨ। ਇਹ ਬਾਈਕ CFMoto ਦੀ ਮਿਡਲਵੇਚ ਨੇਕਡ ਬਾਈਕ CFMoto 250NK ’ਤੇ ਆਧਾਰਿਤ ਹੈ। ਮੰਨਿਆ ਜਾ ਰਿਹਾ ਹੈ ਕਿ ਇੰਟਰਨੈਸ਼ਨਲ ਬਾਜ਼ਾਰ ’ਚ ਉਪਲੱਬਧ ਇਹ ਬਾਈਕ ਭਾਰਤ ’ਚ ਕੰਪਨੀ ਦੀ ਐਂਟਰੀ ਦੇ ਨਾਲ ਹੀ ਲਾਂਚ ਕੀਤੀ ਜਾਵੇਗੀ। 

CFMoto 650MT ’ਚ 649ਸੀਸੀ, ਲਿਕੁਇਡ-ਕੂਲਡ, DOHC, ਪੈਰਲਲ-ਟਵਿਨ ਇੰਜਣ ਹੈ। ਇਹ ਇੰਜਣ 8,750rpm ’ਤੇ 70bhp ਦੀ ਪਾਵਰ ਅਤੇ 7,000rpm ’ਤੇ 62Nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਅਡਵੈਂਚਰ ਟੂਰਰ ਬਾਈਕ ਦੀ ਟਾਪ ਸਪੀਡ 170 ਕਿਲੋਮੀਟਰ ਪ੍ਰਤੀ ਘੰਟਾ ਹੈ। ਬਿਨਾਂ ਫਿਊਲ ਬਾਈਕ ਦਾ ਭਾਰ 213 ਕਿਲੋਗ੍ਰਾਮ ਹੈ। ਇਸ ਦਾ ਗ੍ਰਾਊਂਡ ਕਲੀਅਰੈਂਸ 170mm ਹੈ। 

ਬ੍ਰੇਕਿੰਗ
ਕੰਪਨੀ ਦਾ ਕਹਿਣਾ ਹੈ ਕਿ 650MT ਮਲਟੀ-ਫੰਕਸ਼ਨਲ ਬਾਈਕ ਹੈ, ਜਿਸ ਨੂੰ ਵੱਖ-ਵੱਖ ਤਰ੍ਹਾਂ ਦੇ ਇਲਾਕਿਆਂ ’ਚ ਚਲਾਉਣ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ। ਬਾਈਕ ਦੇ ਫਰੰਟ ’ਚ 300mm ਡਿਊਲ ਡਿਸਕ ਅਤੇ ਰੀਅਰ ’ਚ 240mm ਸਿੰਗਲ ਡਿਸਕ ਹੈ। ਇਸ ਵਿਚ 17-ਇੰਚ ਦੇ ਵ੍ਹੀਲਜ਼ ਦਿੱਤੇ ਗਏ ਹਨ ਅਤੇ ਬਾਈਕ ਡਿਊਲ ਚੈਨਲ ਏ.ਬੀ.ਐੱਸ. ਨਾਲ ਲੈਸ ਹੈ। 

ਕੀਮਤ
ਹਾਲਾਂਕਿ, ਅਜੇ ਇਹ ਤੈਅ ਨਹੀਂ ਹੈ ਕਿ CFMoto ਭਾਰਤ ’ਚ ਕਦੋਂ ਐਂਟਰੀ ਕਰਨ ਵਾਲੀ ਹੈ ਅਤੇ ਇਥੇ ਇਸ ਦਾ ਹਿੱਸੇਦਾਰ ਕੌਣ ਹੋਵੇਗਾ। ਭਾਰਤ ’ਚ ਇਸ ਦੀਆਂ ਦੋ ਬਾਈਕਸ ਦੀ ਟੈਸਟਿੰਗ ਤੋਂ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਜਲਦੀ ਹੀ ਦੇਸ਼ ’ਚ ਐਂਟਰੀ ਕਰਨ ਵਾਲੀ ਹੈ। ਇਸ ਬਾਈਕ ਦੀ ਕੀਮਤ 7,990 ਆਸਟ੍ਰੇਲੀਅਲ ਡਾਲਰ ਯਾਨੀ ਕਰੀਬ 4 ਲੱਖ ਰੁਪਏ ਹੈ। ਜੇਕਰ ਭਾਰਤੀ ਬਾਜ਼ਾਰ ’ਚ ਵੀ ਕੰਪਨੀ ਇੰਨੀ ਹੀ ਕੀਮਤ ਰੱਖੇਗੀ, ਤਾਂ ਇਥੇ ਬਾਜ਼ਾਰ ’ਚ ਮੌਜੂਦ ਆਪਣੀਆਂ ਮੁਕਾਬਲੇਬਾਜ਼ ਬਾਈਕਸ ਨੂੰ ਸਖਤ ਟੱਕਰ ਦੇਵੇਗੀ।