CES 2020: ਦੁਨੀਆ ਦਾ ਸਭ ਤੋਂ ਹਲਕਾ ਲੈਪਟਾਪ ਲਾਂਚ

01/06/2020 3:13:44 PM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਲੇਨੋਵੋ ਨੇ ਦੁਨੀਆ ਦਾ ਹੁਣ ਤਕ ਦਾ ਸਭ ਤੋਂ ਹਲਕਾ ਲੈਪਟਾਪ Lavie Pro Mobile ਨੂੰ ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ ਦਾ ਭਾਰ 1.85 ਪਾਊਂਡ ਯਾਨੀ 816 ਗ੍ਰਾਮ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਇਸ ਲੈਪਟਾਪ ’ਚ 13 ਇੰਚ ਦੀ ਡਿਸਪਲੇਅ ਅਤੇ ਦਮਦਾਰ ਪ੍ਰੋਸੈਸਰ ਦੀ ਸੁਪੋਰਟ ਮਿਲੇਗੀ। ਉਥੇ ਹੀ ਇਸ ਲੈਪਟਾਪ ਦੀ ਝਲਕ ਟੈੱਕ ਈਵੈਂਟ ਸੀ.ਈ.ਐੱਸ. 2020 (CES 2020) ’ਚ ਦੇਖਣ ਨੂੰ ਮਿਲੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਲੇਨੋਵੋ ਨੇ ਇਸ ਲੈਪਟਾਪ ਲਈ ਐੱਨ.ਈ.ਸੀ. (NEC) ਦੇ ਨਾਲ ਸਾਂਝੇਦਾਰੀ ਕੀਤੀ ਹੈ। 

Lavie Pro Mobile ਦੀ ਕੀਮਤ
ਕੰਪਨੀ ਨੇ ਇਸ ਲੈਪਟਾਪ ਦੀ ਕੀਮਤ 1,599 ਡਾਲਰ (ਕਰੀਬ 1,15,253 ਰੁਪਏ) ਰੱਖੀ ਹੈ। ਹਾਲਾਂਕਿ, ਲੇਨੋਵੋ ਨੇ ਇਸ ਲੈਪਟਾਪ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਉਥੇ ਹੀ ਇਹ ਲੈਪਟਾਪ ਮਾਰਚ 2020 ਤੋਂ ਅਮਰੀਕਾ ਦੇ ਬਾਜ਼ਾਰ ’ਚ ਸੇਲ ਲਈ ਉਪਲੱਬਧ ਹੋਵੇਗਾ। 

ਫੀਚਰਜ਼
ਕੰਪਨੀ ਨੇ ਇਸ ਲੈਪਟਾਪ ’ਚ 13.3 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਹੈ, ਜਿਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਗਾਹਕਾਂ ਨੂੰ ਇਸ ਡਿਵਾਈਸ ’ਚ ਬਿਹਤਰ ਪਰਫਾਰਮੈਂਸ ਲਈ ਇਨਟੈੱਲ ਯੂ.ਐੱਚ.ਡੀ. 620 ਜੀ.ਪੀ.ਯੂ. ਦੇ ਨਾਲ 8 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਦੀ ਸੁਪੋਰਟ ਦਿੱਤੀ ਹੈ। ਲੈਪਟਾਪ ਦੇ ਕੀ-ਬੋਰਡ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਨੂੰ ਜਪਾਨੀ ਡਿਜ਼ਾਈਨ ਦਿੱਤਾ ਹੈ। ਇਸ ਕੀ-ਬੋਰਡ ’ਤੇ ਵੱਖ-ਵੱਖ ਬਟਨ ਹੋਣ ਕਾਰ ਯੂਜ਼ਰਜ਼ ਤੇਜ਼ੀ ਨਾਲ ਟਾਈਪ ਕਰ ਸਕਦੇ ਹਨ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਟੱਚਪੈਡ ਦੀ ਸੁਪੋਰਟ ਵੀ ਮਿਲੇਗੀ। 

ਕੰਪਨੀ ਨੇ ਇਸ ਲੈਪਟਾਪ ’ਚ ਕੁਨੈਕਟੀਵਿਟੀ ਦੇ ਲਿਹਾਜ ਨਾਲ ਯੂ.ਐੱਸ.ਬੀ. 3.1 ਟਾਈਪ-ਸੀ, 2 ਪੋਰਟ, ਐੱਚ.ਡੀ.ਐੱਸ.ਆਈ. 1.4 ਅਤੇ ਮਾਈਕ੍ਰੋ ਐੱਸ.ਡੀ. ਕਾਰਡ ਸਲਾਟ ਵਰਗੇ ਫੀਚਰਜ਼ ਦਿੱਤੇ ਹਨ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਇਸ ਡਿਵਾਈਸ ਨੂੰ 49 ਵਾਟ ਦੀ ਬੈਟਰੀ ਮਿਲੇਗੀ। ਉਥੇ ਹੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਲੈਪਟਾਪ ਦੀ ਬੈਟਰੀ ਲਗਾਤਾਰ 15 ਘੰਟੇ ਤਕ ਕੰਮ ਕਰੇਗੀ। 


Related News