CES 2019 : ਬਸ ਇਕ ਡਿਵਾਈਸ ਨਾਲ ਬਣ ਜਾਵੇਗਾ ਤੁਹਾਡਾ ਹੈਲਮੇਟ ਸਮਾਰਟ

01/11/2019 12:59:29 PM

ਗੈਜੇਟ ਡੈਸਕ- CES 2019  ਦੇ ਦੌਰਾਨ ਸਿੰਗਾਪੁਰ ਦੀ ਸਟਾਰਟਅਪ ਕੰਪਨੀ Whyre ਨੇ ਦੋ ਅਟੈਚਮੈਂਟਸ ਵਾਲੀ ਅਜਿਹੀ ਡਿਵਾਇਸ ਨੂੰ ਤਿਆਰ ਕੀਤੀ ਹੈ ਜੋ ਤੁਹਾਡੇ ਸਧਾਰਣ ਹੈਲਮੇਟ ਨੂੰ ਸਮਾਰਟ ਹੈਲਮੇਟ 'ਚ ਬਦਲ ਦੇਵੇਗੀ। ਚਾਲਕ ਨੂੰ ਬਸ ਇਸ ਦੀ ਕੈਮਰੇ ਨਾਲ ਲੈਸ ਅਟੈਚਮੈਂਟ ਨੂੰ ਰਿਅਰ 'ਚ ਲਗਾਉਣਾ ਹੋਵੇਗਾ ਉਥੇ ਹੀ ਦੂਜੀ ਅਟੈਚਮੈਂਟ ਨੂੰ ਫਰੰਟ 'ਚ ਫਿੱਟ ਕਰਨਾ ਹੋਵੇਗਾ, ਜਿਸ ਤੋਂ ਬਾਅਦ ਇਸ ਨੂੰ ਵਰਤੋਂ 'ਚ ਲਿਆਇਆ ਜਾ ਸਕਦਾ ਹੈ।
ਇਸ 'ਚ ਇਨਬਿਲਟ GPS ਸਿਸਟਮ ਲਗਾ ਹੈ ਜੋ ਸਮਾਰਟਫੋਨ ਦੇ ਨਾਲ ਅਟੈਚ ਕਰਨ 'ਤੇ ਬਾਈਕ ਚਲਾਉਂਦੇ ਸਮੇਂ ਤੁਹਾਨੂੰ ਨੈਵੀਗੇਸ਼ਨ ਨਾਲ ਜੁੜੀ ਜਾਣਕਾਰੀ ਬੋਲ ਕਰ ਦੇਵੇਗਾ। Argon Transform ਡਿਵਾਈਸ 'ਚ ਮਿਊਜ਼ਿਕ ਪਲੇਅਬੈਕ ਦੀ ਸਹੂਲਤ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫਰੰਟ 'ਚ ਲੱਗੇ ਕੈਮਰੇ ਤੋਂ ਤਸਵੀਰਾਂ ਨੂੰ ਵੀ ਕਲਿੱਕ ਕੀਤੀ ਜਾ ਸਕਦੀ ਹੈ। ਇਸ ਨੂੰ ਮਾਰਚ ਮਹੀਨੇ 'ਚ 680 ਡਾਲਰ (47 ਹਜ਼ਾਰ ਰੁਪਏ) 'ਚ ਲਿਆਇਆ ਜਾ ਸਕਦਾ ਹੈ।