CES 2018: Huawei ਅਗਲੇ ਮਹੀਨੇ ਪੇਸ਼ ਕਰੇਗੀ ਨਵਾਂ ਸਮਾਰਟਫੋਨ

Wednesday, Jan 10, 2018 - 04:08 PM (IST)

CES 2018: Huawei ਅਗਲੇ ਮਹੀਨੇ ਪੇਸ਼ ਕਰੇਗੀ ਨਵਾਂ ਸਮਾਰਟਫੋਨ

ਜਲੰਧਰ - ਲਾਸ ਵੇਗਾਸ 'ਚ ਚੱਲ ਰਹੇ ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ (CES) 2018 'ਚ ਹੁਵਾਵੇ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਉਹ ਆਪਣੇ Huawei Mate 10 Pr ਫਲੈਗਸ਼ਿਪ ਸਮਾਰਟਫੋਨ US 'ਚ ਅਗਲੇ ਮਹੀਨੇ ਪੇਸ਼ ਕਰ ਸਕਦੀ ਹੈ। ਰਿਪੋਰਟ ਦੇ ਮੁਤਾਬਕ, Huawei Mate 10 Pro ਸਮਾਰਟਫੋਨ ਨੂੰ ਯੂ. ਐੱਸ. 'ਚ  AT&T ਅਤੇ ਵੇਰੀਜ਼ੋਨ ਦੇ ਮਧਿਆਮ ਰਾਹੀਂ ਸੇਲ ਲਈ ਲਿਆਇਆ ਜਾ ਸਕਦਾ ਹੈ। ਹੁਵਾਵੇ ਮੈਟ 10 ਪ੍ਰੋ ਸਮਾਰਟਫੋਨ ਦੇ ਅਨਲਾਕਡ ਵਰਜਨ ਨੂੰ ਯੂ. ਐੱਸ. 'ਚ ਆਪਣੇ ਮਹੀਨੇ ਰਿਲੀਜ਼ ਕਰ ਦਿੱਤਾ ਜਾਵੇਗਾ ਅਤੇ ਉਹ GSM ਨੈੱਟਵਰਕ ਵਰਗੇ AT&T, T-Mobile, Cricket, MetroPCS, Simple Mobile ਅਤੇ  Tracfone ਲਈ ਕੰਪੈਟਿਬਲ ਹੋਵੇਗਾ।

ਦੱਸ ਦੱਈਏ ਕਿ ਯੂਜ਼ਰਸ ਇਸ ਅਨਲਾਕਡ ਵਰਜਨ ਨੂੰ ਅਮੇਜ਼ਾਨ, ਬੈਸਟ ਬਾਏ, ਮਾਈਕ੍ਰੋਸਾਫਟ, New Egg, ਅਤੇ B&H ਤੋਂ ਲੈ ਸਕਦੇ ਹੋ ਅਤੇ ਇਸ ਦੀ ਕੀਮਤ ਇੱਥੇ 799 ਡਾਲਰ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੱਈਏ ਕਿ ਇਸ ਡਿਵਾਈਸ ਲਈ ਤੁਸੀਂ ਪ੍ਰੀ-ਆਰਡਰ ਦੀ ਪ੍ਰਕਿਰਿਆ 'ਚ 4 ਫਰਵਰੀ ਤੋਂ ਭਾਗ ਲੈ ਸਕਦੇ ਹੋ। ਇਸ ਤੋਂ ਇਲਾਵਾ ਇਸ ਦੀ ਸ਼ਿਪਮੈਂਟ 18 ਫਰਵਰੀ ਤੋਂ ਸ਼ੁਰੂ ਕੀਤੀ ਜਾਣ ਵਾਲੀ ਹੈ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 6 ਇੰਚ ਦੀ AMOLED ਡਿਸਪਲੇਅ ਹੋ ਸਕਦੀ ਹੈ। ਇਸ 'ਚ 6 ਜੀ. ਬੀ. ਰੈਮ ਅਤੇ 128 ਵੇਰੀਐਂਟ ਸਟੋਰੇਜ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਇਕ Leica ਬ੍ਰਾਂਡਡ 12 ਮੈਗਾਪਿਕਸਲ+20 ਮੈਗਾਪਿਕਸਲ ਦਾ ਇਕ ਰਿਅਰ ਮਾਊਂਟੇਡ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਨਾਲ ਹੀ ਸੈਲਫੀ ਆਦਿ ਲਈ ਸਮਾਰਟਫੋਨ 'ਚ 8 ਮੈਦਾਪਿਕਸਲ ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮੌਜੂਦ ਹੈ। ਫੋਨ ਨੂੰ ਪਾਵਰ ਦੇ ਲਈ ਇਸ 'ਚ 4,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News