CES 2018:Selfly ਡ੍ਰੋਨ ਦਾ ਹੋਇਆ ਖੁਲਾਸਾ

01/12/2018 6:57:48 PM

ਜਲੰਧਰ-ਲਾਂਸ ਵੇਗਾਸ 'ਚ ਚੱਲ ਰਹੇ ਸਾਲ ਦੇ ਪਹਿਲੇ ਤਕਨੀਕੀ ਸ਼ੋਅ ਸੀ. ਈ. ਐੱਸ. 2018 'ਚ ਬਹੁਤ ਹੀ ਖਾਸ ਡਿਵਾਇਸ ਦਾ ਪ੍ਰਦਰਸ਼ਨ ਕੀਤਾ ਗਿਆ ਹੈ। AEE ਕੰਪਨੀ ਨੇ ਸੈਲਫੀ ਪ੍ਰੋਡਕਟ ਨੂੰ ਪੇਸ਼ ਕੀਤਾ ਹੈ, ਜੋ ਕਿ ਇਕ ਸੈਲਫੀ ਡ੍ਰੋਨ ਹੈ।

ਜੇਕਰ ਤੁਸੀਂ ਕਿਸੇ ਸਮੇਂ ਵੀ ਦੋਸਤਾਂ ਦੇ ਇਕ ਵੱਡੇ ਗਰੁੱਪ ਨਾਲ ਘੁੰਮ ਰਹੇ ਹੋ ਅਤੇ ਉੱਥੇ ਪਹਾੜ ਦੀ ਉੱਚੀ ਚੋਟੀ ਤੋਂ ਸੂਰਜ ਛਿਪਣ 'ਚ ਇਕ ਗਰੁੱਪ ਸੈਲਫੀ ਕਲਿੱਕ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਹਾਨੂੰ ਸੈਲਫੀ ਸਟਿਕ ਦੀ ਵਰਤੋਂ ਕਰਨੀ ਹੋਵੇਗੀ, ਪਰ ਬਾਵਜੂਦ ਇਸ ਦੇ ਅਜਿਹੀ ਇਮੇਜ ਕਲਿਕ ਨਹੀਂ ਹੋਵੇਗੀ ਜਿਵੇਂ ਤੁਸੀਂ ਚਾਹੁੰਦੇ ਹੈ। ਅਜਿਹੀ ਸਮੱਸਿਆ ਦਾ ਹੱਲ ਪੇਸ਼ ਕਰਦੇ ਹੋਏ ਸੈਲਫੀ ਡਿਵਾਇਸ ਨੂੰ ਲਾਂਚ ਕੀਤਾ ਗਿਆ ਹੈ।

Selfly ਇਕ ਅਜਿਹਾ ਡ੍ਰੋਨ ਹੈ,ਜਿਸ 'ਚ ਇਨਬਿਲਟ ਫੋਨ ਕੇਸ ਦਿੱਤਾ ਗਿਆ ਹੈ , ਇਹ ਪੂਰੀ ਤਰ੍ਹਾਂ ਨਾਲ ਇਕ ਡ੍ਰੋਨ ਹੈ, ਜਿਸ ਦੇ ਬੈਕ 'ਚ ਫੋਨ ਕੇਸ ਦਿੱਤਾ ਗਿਆ ਹੈ ਤੇ ਇਸ 'ਚ ਕੈਮਰਾ ਸ਼ਾਮਿਲ ਹੈ। ਜੋ ਸੋਨੀ ਸੈਂਸਰ ਦੇ ਇਕ suite ਦੀ ਵਰਤੋਂ ਕਰਕੇ, ਰਿਕਾਰਡ, ਲਾਈਵ ਸਟਰੀਮ ਅਤੇ 1080p ਅਤੇ 60fps 'ਚ ਤਸਵੀਰਾਂ ਲੈ ਸਕਦਾ ਹੈ। ਇਹ ਕੇਸ ਹੇਠਲੇ ਤੋਂ ਸਿਰਫ ਅੱਧਾ ਇੰਚ ਦੀ ਮੋਟਾਈ ਦੇ ਨਾਲ ਹੈ। ਇਹ ਇਕ OtterBox ਸਟਾਇਲ ਦੇ ਬਰਾਬਰ ਹੈ ਅਤੇ ਇਹ ਹਾਲ ਦੇ ਐਪਲ ਅਤੇ ਐਂਡਰਾਇਡ ਡਿਵਾਇਸਾਂ 'ਚ ਫਿਟ ਬੈਠਦਾ ਹੈ, ਪਰ ਧਿਆਨ ਰਹੇ ਡਿਵਾਇਸ ਦਾ ਆਕਾਰ 4 ਤੋਂ 6 ਇੰਚ 'ਚ ਹੋਣਾ ਚਾਹੀਦਾ ਹੈ।

ਕੀਮਤ-
ਰਿਪੋਰਟ ਅਨੁਸਾਰ ਇਸ ਸੈਲਫੀ ਦੀ ਕੀਮਤ $130 (ਲਗਭਗ 8300 ਰੁਪਏ) ਹੈ, ਜਿਸ ਦੇ ਲਈ ਤੁਹਾਨੂੰ ਵੱਖ ਤੋਂ ਇਕ ਚਾਰਜ਼ਿੰਗ ਹਬ ਲੈਣਾ ਹੋਵੇਗਾ, ਜਿਸ ਦੀ ਕੀਮਤ $30 (ਲਗਭਗ 2000 ਰੁਪਏ) ਹੈ। ਸੈਲਫੀ ਫੋਨ ਕੇਸ 'ਚ ਚਾਰਜ ਨਹੀਂ ਹੁੰਦਾ ਹੈ। ਇਸ ਨੂੰ ਵੱਖ ਤੋਂ ਚਾਰਜ ਕਰਨ 'ਚ 30 ਮਿੰਟ ਦਾ ਸਮਾਂ ਲੱਗਦਾ ਹੈ। Selfly ਦੀ ਰੇਂਜ ਲਗਭਗ 45 ਫੁੱਟ ਤੱਕ ਹੈ।