ਸਮਾਰਟਫੋਨ ਦੀ ਬੈਟਰੀ ਲਾਈਫ ਨਾਲ ਜੁੜੀਆਂ ਕੁਝ ਖਾਸ ਗੱਲਾਂ

01/19/2017 4:33:38 PM

ਜਲੰਧਰ- ਜਦੋਂ ਵੀ ਅਸੀਂ ਸਮਾਰਟਫੋਨ ਖਰੀਦਦੇ ਹਾਂ ਤਾਂ ਸਭ ਤੋਂ ਜ਼ਿਆਦਾ ਬੈਟਰੀ ਬੈਕਅੱਪ ''ਤੇ ਹੀ ਧਿਆਨ ਦਿੰਦੇ ਹਨ। ਫੋਨ ''ਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਬੈਟਰੀ ਖਤਮ ਹੋਣ ਦੀ ਹੀ ਆਉਂਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਬੈਟਰੀ ਜਲਦ ਹੀ ਖਤਮ ਹੋਣ ''ਚ ਕਦੀ-ਕਦੀ ਸਾਡੀ ਲਾਹਪ੍ਰਵਾਹੀ ਵੀ ਜ਼ਿੰਮੇਵਾਰ ਹੁੰਦੀ ਹੈ? ਅਸੀਂ ਫੋਨ ਨੂੰ ਖੁਰਦਰੇ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ, ਜਿਸ ਨਾਲ ਫੋਨ ਦੀ ਬੈਟਰੀ ਜਲਦ ਹੀ ਖਤਮ ਹੋ ਜਾਂਦੀ ਹੈ ਜਾਂ ਫਿਰ ਬੈਟਰੀ ਬੈਕਅੱਪ ਘੱਟ ਹੋ ਜਾਂਦਾ ਹੈ। ਕਈ ਲੋਕ ਸਮਾਰਟਫੋਨ ਦੀ ਬੈਟਰੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਅਫਵਾਹਾਂ ਫੈਲਾਅ ਰਹੇ ਹਨ। ਅਜਿਹੇ ''ਚ ਅਸੀਂ ਤੁਹਾਨੂੰ ਸਮਾਰਟਫੋਨ ਨਾਲ ਜੁੜੀ ਜਾਣਕਾਰੀ ਦੱਸਣ ਜਾ ਰਹੇ ਹਾਂ
1. ਕਈ ਲੋਕ ਫੋਨ ਨੂੰ ਪੂਰੀ ਰਾਤ ਚਾਰਜਿੰਗ ''ਤੇ ਲੱਗਾ ਛੱਡ ਦਿੰਦੇ ਹਨ। ਤੁਹਾਨੂੰ ਦੱਸ ਦਈਏ ਕਿ ਅਜਿਹਾ ਕਰਨ ਨਾਲ ਫੋਨ ਦੀ ਬੈਟਰੀ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਸਿਰਫ ਇੰਨਾਂ ਹੀ ਨਹੀਂ ਅਜਿਹਾ ਕਰਨ ਨਾਲ ਫੋਨ ਦੀ ਬੈਟਰੀ ਵੀ ਬਲਾਸਟ ਹੋ ਸਕਦੀ ਹੈ।
2. ਜੀ. ਪੀ. ਐੱਸ. ਅਤੇ ਬਲੂਟੁਥ ਨੂੰ ਹਰ ਸਮੇਂ ਆਨ ਰੱਖਣ ਨਾਲ ਫੋਨ ਦੀ ਬੈਟਰੀ ਜਲਦ ਹੀ ਖਤਮ ਹੋ ਜਾਂਦੀ ਹੈ। ਕਿਉਂਕਿ ਇਹ ਹਮੇਸ਼ਾਂ ਹੀ ਕੰਮ ਕਰਦੇ ਰਹਿੰਦੇ ਹਨ।
3. ਕਈ ਵਾਰ ਕਿਹਾ ਜਾਂਦਾ ਹੈ ਕਿ ਕੁਝ ਐਪਸ ਦੇ ਰਾਹੀ ਫੋਨ ਨੂੰ ਕਲੀਨ ਕਰ ਬੈਟਰੀ ਲਾਈਫ ਨੂੰ ਵਧਾਇਆ ਜਾ ਸਕਦਾ ਹੈ ਪਰ ਕੋਈ ਵੀ ਬੈਟਰੀ ਆਪਟੀਮਾਈਜ਼ਿੰਗ ਐਪ ਫੋਨ ਦੀ ਬੈਟਰੀ ਲਾਈਫ ਨੂੰ ਨਹੀਂ ਵਧਾ ਸਕਦੀ ਹੈ।
4. ਫੋਨ ਨੂੰ ਵਾਰ-ਵਾਰ ਚਾਰਜ ਕਰਨ ਨਾਲ ਬੈਟਰੀ ਖਰਾਬ ਨਹੀਂ ਹੁੰਦੀ ਹੈ। ਫੋਨ ''ਚ ਮੌਜੂਦ ਐਪ ਹਰ ਸਮੇਂ ਕੰਮ ਕਰਦੀ ਰਹਿੰਦੀ ਹੈ। ਜਿਸ ਦੇ ਚਲਦੇ ਫੋਨ ਦੀ ਬੈਟਰੀ ਘੱਟ ਹੋ ਜਾਂਦੀ ਹੈ। ਅਜਿਹੇ ''ਚ ਜਦੋਂ ਵੀ ਫੋਨ ਦੀ ਬੈਟਰੀ ਘੱਟ ਹੋ ਜਾਂਦੀ ਹੋਵੇ ਤਾਂ ਤੁਸੀਂ ਉਸ ਨੂੰ ਚਾਰਜ ਕਰ ਸਕਦੇ ਹੋ। 
5. ਕਈ ਲੋਕ ਬੋਲਦੇ ਹਨ ਕਿ ਫੋਨ ਨੂੰ ਸਵਿੱਚਆਫ ਕਰਨ ਨਾਲ ਫੋਨ ਦੀ ਬੈਟਰੀ ਖਰਾਬ ਹੋ ਜਾਂਦੀ ਹੈ। ਜਦ ਕਿ ਅਜਿਹਾ ਨਹੀਂ ਹੈ ਕਿਸੇ ਵੀ ਫੋਨ ਦੀ ਬੈਟਰੀ ਸਵਿੱਚਆਫ ਕਰਨ ''ਤੇ ਖਰਾਬ ਨਹੀਂ ਹੁੰਦਾ। ਫੋਨ ਨੂੰ ਵਾਰ-ਵਾਰ ਸਵਿੱਚਆਫ ਕਰਨ ਨਾਲ ਫੋਨ ਦੀ ਬੈਟਰੀ ''ਤੇ ਅਸਰ ਪੈਂਦਾ ਹੈ।
6. ਫੋਨ ਨੂੰ ਚਾਰਜ ਕਰਨ ਲਈ ਲੋਕਲ ਚਾਰਜਰ ਇਸਤੇਮਾਲ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਫੋਨ ਦੀ ਬੈਟਰੀ ਖਰਾਬ ਵੀ ਹੋ ਸਕਦੀ ਹੈ। ਬੈਟਰੀ ਬਲਾਸਟ ਵੀ ਹੋ ਸਕਦੀ ਹੈ। ਫੋਨ ਦੇ ਓਰਿਜ਼ਨਲ ਚਾਰਜ ਨਾਲ ਹੀ ਫੋਨ ਨੂੰ ਚਾਰਜ ਕਰੋ।
7. ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਦੋਂ ਫੋਨ ਚਾਰਜਿੰਗ ''ਤੇ ਲੱਗਾ ਹੋਵੇ ਤਾਂ ਇਸ ਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜਦ ਕਿ ਅਜਿਹਾ ਕਹਿਣਾ ਗਲਤ ਹੈ। ਫੋਨ ਨੂੰ ਚਾਰਜਿੰਗ ਦੇ ਸਮੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇਕਰ ਫੋਨ ਜ਼ਿਆਦਾ ਗਰਮ ਹੁੰਦਾ ਹੈ ਤਾਂ ਉਸ ਦੇ ਪਿੱਛੇ ਫੋਨ ਇਸਤੇਮਾਲ ਕਰਨ ਦੀ ਕੋਈ ਵੀ ਵਜ੍ਹਾ ਨਹੀਂ ਹੁੰਦੀ। ਜੇਕਰ ਤੁਹਾਡਾ ਫੋਨ ਜ਼ਿਆਦਾ ਗਰਮ ਹੋ ਰਿਹਾ ਹੈ ਤਾਂ ਇਸ ਦੀ ਵਜ੍ਹਾ ਹਾਰਡਵੇਅਰ ਜਾਂ ਫਿਰ ਸਾਫਟਵੇਅਰ ਦੀ ਸਮੱਸਿਆ ਹੋ ਸਕਦੀ ਹੈ।
8. ਕਈ ਲੋਕ ਕਹਿੰਦੇ ਹਨ ਕਿ ਫੋਨ ਦੀ ਬੈਟਰੀ ਨੂੰ ਬਰਫ ''ਚ ਰੱਖਣ ਨਾਲ ਬੈਟਰੀ ਲਾਈਫ ਵੱਧ ਜਾਂਦੀ ਹੈ। ਜਦ ਕਿ ਅਜਿਹਾ ਨਹੀਂ ਹੈ ਕਿਸੇ ਵੀ ਬੈਟਰੀ ਲਈ ਸਭ ਤੋਂ ਬਿਹਤਰ ਟੈਂਮਪ੍ਰੇਚਰ ਹੀ ਹੁੰਦਾ ਹੈ।
9. ਜਦੋਂ ਵੀ ਅਸੀਂ ਨਵਾਂ ਫੋਨ ਲੈਂਦੇ ਹਾਂ ਤਾਂ ਉਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਫੁੱਲ ਚਾਰਜ ਕਰ ਲੈਂਦੇ ਹਾਂ, ਜਿਸ ਨਾਲ ਬੈਟਰੀ ਲਾਈਫ ਵੱਧ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹਾਂ ਕਿ ਕੰਪਨੀ ਨਵਾਂ ਫੋਨ ਅੱਧਾ ਚਾਰਜ ਕਰ ਕੇ ਹੀ ਵੇਚਦੀ ਹੈ। ਅਜਿਹੇ ''ਚ ਨਵਾਂ ਫੋਨ ਇਸਤੇਮਾਲ ਕਰਨ ਤੋਂ ਪਹਿਲਾਂ ਉਸ ਨੂੰ ਫੁੱਲ ਚਾਰਜ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।