ਸਾਵਧਾਨ! ਐਂਡ੍ਰਾਇਡ ਫੋਨ ਦੀ ਕਰਦੇ ਹੋ ਵਰਤੋਂ ਤਾਂ ਹੋ ਸਕਦੀ ਹੈ ਰਿਕਾਡਿੰਗ

01/16/2020 8:37:08 PM

ਗੈਜੇਟ ਡੈਸਕ—ਕਿਵੇਂ ਦਾ ਹੋਵੇਗਾ ਜੇਕਰ ਤੁਹਾਨੂੰ ਬਿਨਾਂ ਦਸੇ ਕੋਈ ਤੁਹਾਡੀਆਂ ਸਾਰੀਆਂ ਗੱਲਾਂ ਰਿਕਾਰਡ ਕਰ ਰਿਹਾ ਹੋਵੇ। ਜ਼ਾਹਿਰ ਜਿਹੀ ਗੱਲ ਹੈ ਇਹ ਨਾ ਸਿਰਫ ਤੁਹਾਡੀ ਪ੍ਰਾਈਵੇਸੀ ਦੇ ਲਿਹਾਜ ਨਾਲ ਗਲਤ ਹੈ ਬਲਕਿ ਕਾਫੀ ਹੱਦ ਤਕ ਖਤਰਨਾਕ ਵੀ ਹੋ ਸਕਦਾ ਹੈ। ਅਜਿਹੇ 'ਚ ਇਕ ਆਨਲਾਈਨ ਰਿਪੋਰਟ 'ਤੇ ਭਰੋਸਾ ਕਰੀਏ ਤਾਂ ਇਹ ਕਾਲ ਰਿਕਾਡਿੰਗ ਫੀਚਰ ਬਹੁਤ ਜਲਦ ਸਾਰੇ ਐਂਡ੍ਰਾਇਡ ਸਮਾਰਟਫੋਨਸ ਦਾ ਹਿੱਸਾ ਬਣ ਸਕਦਾ ਹੈ। ਸਾਹਮਣੇ ਆਇਆ ਹੈ ਕਿ ਕਾਲ ਰਿਕਾਡਿੰਗ ਦਾ ਆਪਸ਼ਨ ਬਹੁਤ ਜਲਦ ਸਟਾਕ ਐਂਡ੍ਰਾਇਡ 'ਚ ਯੂਜ਼ਰਸ ਨੂੰ ਮਿਲ ਸਕਦਾ ਹੈ ਅਤੇ ਇਸ ਤੋਂ ਬਾਅਦ ਆਸਾਨੀ ਨਾਲ ਕਾਲ ਰਿਕਾਡਿੰਗ ਬਿਨਾਂ ਸਾਹਮਣੇ ਵਾਲੇ ਕਾਲਰ ਨੂੰ ਪਤਾ ਚੱਲੇ ਕੀਤੀ ਜਾ ਸਕੇਗੀ।

ਐਕਸ.ਡੀ.ਏ. ਡਿਵੈੱਲਪਰਸ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਗੂਗਲ ਦੇ ਡਾਇਲਰ ਐਪ 'ਚ ਜਲਦ ਕਾਲ ਰਿਕਾਡਿੰਗ ਲਈ ਨੇਟਿਵ ਸਪੋਰਟ ਮਿਲਣ ਵਾਲਾ ਹੈ। ਪਿਕਸਲ 4 'ਤੇ ਕੀਤੀ ਗਈ ਐਪ ਟੀਅਰ-ਡਾਊਨ 'ਚ ਡਾਇਲਰ ਐਪ ਦੀ ਨਵੀਂ ਲੇਆਊਟ, ਆਈਨਕਸ ਅਤੇ ਸਭ ਤੋਂ ਜ਼ਰੂਰੀ ਗੱਲ, ਕਾਲ ਰਿਕਾਡਿੰਗ ਫੀਚਰ ਵੀ ਐਂਡ੍ਰਾਇਡ ਫੋਨਸ ਦੇ ਡਾਇਲਰ ਐਪ 'ਚ ਦਿਖਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੀਚਰ ਇਕ ਇਨ-ਕਾਲ ਬਟਨ ਦੇ ਤੌਰ 'ਤੇ ਦਿੱਤਾ ਜਾਵੇਗਾ, ਜਿਸ 'ਤੇ ਟੈਪ ਕਰਕੇ ਕਾਲ ਦੌਰਾਨ ਕਦੇ ਵੀ ਰਿਕਾਡਿੰਗ ਸ਼ੁਰੂ ਕੀਤੀ ਜਾ ਸਕੇਗੀ।

ਐਂਡ੍ਰਾਇਡ 7 ਤਕ ਹੁੰਦੀ ਸੀ ਰਿਕਾਡਿੰਗ
ਖਾਸ ਗੱਲ ਇਹ ਹੈ ਕਿ ਕਾਲ ਰਿਕਾਡਿੰਗ ਦਾ ਫੀਚਰ ਐਂਡ੍ਰਾਇਡ ਦੇ ਸਟਾਕ ਵਰਜ਼ਨ 'ਚ ਸਾਰੇ ਯੂਜ਼ਰਸ ਨੂੰ ਐਂਡ੍ਰਾਇਡ 7 ਨਾਗਟ ਤਕ ਮਿਲਦਾ ਸੀ। ਹਾਲਾਂਕਿ, ਐਂਡ੍ਰਾਇਡ 9 ਓਰੀਓ ਨਾਲ ਗੂਗਲ ਨੇ ਇਹ ਫੀਚਰ ਪ੍ਰਾਈਵੇਸੀ ਅਤੇ ਸਕਿਓਰਟੀ ਕਾਰਣਾਂ ਨਾਲ ਸਟਾਕ ਐਂਡ੍ਰਾਇਡ 'ਚ ਦੇਣਾ ਬੰਦ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਫੀਚਰ ਨੂੰ apk ਟੀਅਰਡਾਊਨ 'ਚ ਦੇਖਿਆ ਜ਼ਰੂਰ ਗਿਆ ਹੈ ਪਰ ਅਜਿਹਾ ਜ਼ਰੂਰੀ ਨਹੀਂ ਹੈ ਕਿ ਗੂਗਲ ਵੱਲੋਂ ਇਸ ਨੂੰ ਰੋਲਆਊਟ ਕੀਤਾ ਹੀ ਜਾਵੇ। ਇਕ ਗੱਲ ਇਸ ਟੀਅਰਡਾਊਨ ਤੋਂ ਸਾਫ ਹੋਈ ਹੈ ਕਿ ਗੂਗਲ ਡਾਇਲਰ ਐਪ 'ਚ ਕਾਲ ਰਿਕਾਡਿੰਗ ਫੀਚਰ ਨੂੰ ਟੈਸਟ ਕਰ ਰਿਹਾ ਹੈ ਅਤੇ ਇਸ ਦੇ ਕਈ ਕਾਰਨ ਹੋ ਸਕਦੇ ਹਨ।

ਕਸਟਮ ਯੂ.ਆਈ. 'ਚ ਮਿਲਦਾ ਹੈ ਫੀਚਰ
ਵਨਪਲੱਸ, ਸੈਮਸੰਗ ਅਤੇ ਸ਼ਾਓਮੀ ਡਿਵਾਈਸੇਜ 'ਚ ਮਿਲਣ ਵਾਲੇ ਐਂਡ੍ਰਾਇਡ ਦੇ ਕਸਟਮ ਬੇਸਡ ਯੂਜ਼ਰ ਇੰਟਰਨਫੇਸ (ਯੂ.ਆਈ.) 'ਚ ਇਹ ਫੀਚਰ ਯੂਜ਼ਰਸ ਨੂੰ ਪਹਿਲੇ ਹੀ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਸਟਾਕ ਐਂਡ੍ਰਾਇਡ 'ਤੇ ਇਹ ਫੀਚਰ ਹੁਣ ਨਹੀਂ ਮਿਲਦਾ। ਕੁਝ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਜੇਕਰ ਇਸ ਫੀਚਰ ਨੂੰ ਰੋਲਆਊਟ ਕੀਤਾ ਜਾਂਦਾ ਹੈ ਤਾਂ ਕਿਸੇ ਐਂਡ੍ਰਾਇਡ ਫੋਨ ਯੂਜ਼ਰ ਨਾਲ ਗੱਲ ਕਰਨਾ ਖਤਰਨਾਕ ਹੋ ਸਕਦਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਚੱਲੇਗਾ ਕਿ ਕਦੋਂ ਤੁਹਾਡੀ ਕਾਲ ਨੂੰ ਰਿਕਾਰਡ ਕੀਤਾ ਗਿਆ ਹੈ। ਉੱਥੇ, ਐਪਲ ਆਪਣੇ ਆਈਫੋਨਸ 'ਚ ਕਿਸੇ ਥਰਡ ਪਾਰਟੀ ਐਪ ਜਾਂ ਡਿਵੈੱਲਪਰ ਨੂੰ ਬਿਲਟ-ਇਨ ਐਪ ਡਾਇਲਰ 'ਚ ਬਦਲਾਅ ਕਰਨ ਦਾ ਆਪਸ਼ਨ ਨਹੀਂ ਦਿੰਦਾ।

Karan Kumar

This news is Content Editor Karan Kumar