CamScanner ਨੇ ਜਾਰੀ ਕੀਤੀ ਵੱਡੀ ਅਪਡੇਟ, ਮਿਲਣਗੇ ਕਈ ਨਵੇਂ ਫੀਚਰਜ਼

09/26/2019 3:52:10 PM

ਗੈਜੇਟ ਡੈਸਕ– ਦੁਨੀਆ ਦੀ ਲੋਕਪ੍ਰਿਯ ਡਾਕਿਊਮੈਂਟ ਪ੍ਰਬੰਧਨ ਐਪ ਕੈਮਸਕੈਨਰ (CamScanner) ਨੇ ਆਪਣੇ ਯੂਜ਼ਰਜ਼ ਲਈ ਨਵੀਂ ਅਪਡੇਟ ਜਾਰੀ ਕੀਤੀ ਹੈ। ਇਸ ਅਪਡੇਟ ’ਚ ਯੂਜ਼ਰਜ਼ ਨੂੰ ਨਵੇਂ ਫੀਚਰਜ਼ ਮਿਲਣਗੇ। ਹੁਣ ਇਨ੍ਹਾਂ ਨਵੇਂ ਫੀਚਰਜ਼ ਰਾਹੀਂ ਯੂਜ਼ਰਜ਼ ਆਸਾਨੀ ਨਾਲ ਫਾਈਲ ਟ੍ਰਾਂਸਫਰ ਕਰਨ ਦੇ ਨਾਲ ਦਸਤਾਵੇਜ਼ਾਂ ਨੂੰ ਸਕੈਨ ਕਰਕੇ ਸੇਵ ਵੀ ਕਰ ਸਕਣਗੇ। ਉਥੇ ਹੀ ਕੈਮ ਸਕੈਨਰ ਦੇ ਯੂਜ਼ਰਜ਼ ਡਾਕਿਊਮੈਂਟਸ ਨੂੰ ਹਾਈ ਕੁਆਲਿਟੀ ’ਚ ਡਿਜੀਟਲੀ ਸਟੋਰ ਕਰ ਸਕੋਗੇ। ਕੈਮ ਸਕੈਨਰ ਦੇ ਫੀਚਰਜ਼ ਦਾ ਇਸਤੇਮਾਲ ਪ੍ਰਾਈਮ ਯੂਜ਼ਰਜ਼ ਕਰ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ 10 ਜੀ.ਬੀ. ਕਲਾਊਡ ਸਪੇਸ ਵੀ ਦਿੱਤੀ ਜਾਵੇਗੀ। ਤਾਂ ਆਓ ਜਾਣਦੇ ਹਾਂ ਕੈਮ ਸਕੈਨਰ ਦੇ ਨਵੇਂ ਫੀਚਰਜ਼ ਬਾਰੇ...

1. ਇਮੇਜ ਤੋਂ ਸਪ੍ਰੈਡਸ਼ੀਟ- ਯੂਜ਼ਰਜ਼ ਹੁਣ ਕਿਸੇ ਦਸਤਾਵੇਜ਼ ਦੀ ਤਸਵੀਰ ਨੂੰ ਲੈ ਕੇ ਇਸ ਨੂੰ ਤਤਕਾਲ ਸਪ੍ਰੈਡਸ਼ੀਟ ’ਚ ਬਦਲ ਸਕਦੇ ਹਨ। ਇਹ ਸਪ੍ਰੈਡਸ਼ੀਟ ਹਰ ਤਰ੍ਹਾਂ ਨਾਲ ਮਦਦ ਕਰੇਗੀ। 

2. ਬੁੱਕ ਤੋਂ ਈ-ਬੁੱਕ- ਯੂਜ਼ਰਜ਼ ਆਸਾਨੀ ਨਾਲ ਪੁਸਤਕ ਦੀ ਤਸਵੀਰ ਲੈ ਕੇ ਇਸ ਨੂੰ ਸਕੈਨ ਕਰ ਸਕਦੇ ਹਨ। ਤਸਵੀਰ ਲੈਣ ਤੋਂ ਬਾਅਦ ਖੱਬੇ ਅਤੇ ਸੱਜੇ ਪਾਸੇ ਦੇ ਪੰਨੇ ਆਪਣੇ-ਆਪ ਖੁਲ੍ਹ ਜਾਣਗੇ ਤਾਂ ਜੋ ਤੁਹਾਨੂੰ ਕਿਸੇ ਬੁੱਕ ਦਾ ਅਹਿਸਾਸ ਹੋ ਸਕੇ। 

3. ਪਾਵਰ ਪੁਆਇੰਟ ਪ੍ਰਜੈਂਟੇਸ਼ਨ ਨੂੰ ਸਕੈਨ ਕਰੋ- ਪੀ.ਪੀ.ਟੀ. ਸ਼ੂਟਿੰਗ ਮੋਡ ਸਪੱਸ਼ਟਤਾ ਨਾਲ ਪ੍ਰਜੈਂਟੇਸ਼ਨ ਦੀ ਸਕੈਨਿੰਗ ਕਰਨ ਦੀ ਸੁਵਿਧਾ ਦਿੰਦਾ ਹੈ। ਇਸ ਦੇ ਕਿਨਾਰੇ ਮੈਨੁਅਲ ਫੋਕਸ ਕੀਤੇ ਬਿਨਾਂ ਆਪਣੇ-ਆਪ ਤਰਾਸ਼ੇ ਹੁੰਦੇ ਹਨ। 

4. ਆਪਣੇ ਸਰਟੀਫਿਕੇਟ ਨੂੰ ਪ੍ਰਿੰਟ ਕਰੋ- ਯੂਜ਼ਰਜ਼ ਆਪਣੇ ਸਰਟੀਫਿਕੇਟ ਨੂੰ ਸਕੈਨ ਕਰ ਸਕਦੇ ਹਨ ਅਤੇ ਇਸ ਦਾ ਪ੍ਰਿੰਟ ਰੈਡੀਵਿਊ ਦੇਖ ਸਕਦੇ ਹਨ,ਨਾਲ ਹੀ ਮੁੜੇ ਹੋਏ ਟੈਕਸਟ ਨੂੰ ਸਿੱਧਾ ਕਰ ਸਕਦੇ ਹਨ। 

5. ਸਰਚ ਕਰੋ ਅਤੇ ਟ੍ਰਾਂਸਲੇਟ ਕਰੋ- ਨਵਾਂ ਸਮਾਰਟ ਆਪਟਿਕਲ ਕਰੈਕਟਰ ਰਿਕੋਗਨੀਸ਼ਨ (ਓ.ਸੀ.ਆਰ.) ਰਾਹੀਂ ਯੂਜ਼ਰਜ਼ ਆਪਣੇ ਸਕੈਨ ਕੀਤੇ ਦਸਤਾਵੇਜ਼ ਦਾ ਕੋਈ ਵੀ ਟੈਕਸਟ ਲੱਭ ਸਕਦੇ ਹਨ ਅਤੇ ਇਸ ਨੂੰ 60 ਤੋਂ ਜ਼ਿਆਦਾ ਭਾਸ਼ਾਵਾਂ ’ਚ ਟ੍ਰਾਂਸਲੇਟ ਕਰ ਸਕਦੇ ਹਨ। ਦੱਸ ਦੇਈਏ ਕਿ 200 ਦੇਸ਼ਾਂ ’ਚ 37 ਦੇਸ਼ਾਂ ’ਚ 37 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਕੈਮ ਸਕੈਨਰ ਐਪ ਨੂੰ ਡਾਊਨਲੋਡ ਕੀਤਾ ਹੈ। ਉਥੇ ਹੀ ਰੋਜ਼ਾਨਾ 50,000 ਯੂਜ਼ਰਜ਼ ਇਸ ਐਪ ਦੇ ਨਾਲ ਜੁੜ ਸਕਦੇ ਹਨ।