ਪੁਲਾੜ ''ਚ ਉਗਾਈ ਗਈ ਬੰਦ ਗੋਭੀ

02/19/2017 11:27:24 AM

ਜਲੰਧਰ- ਪੁਲਾੜ ਯਾਤਰੀਆਂ ਨੇ ਲਗਭਗ 1 ਮਹੀਨੇ ਤੱਕ ਯਤਨ ਕਰਨ ਪਿੱਛੋਂ ਕੌਮਾਂਤਰੀ ਪੁਲਾੜ ਕੇਂਦਰ ਵਿਖੇ ਚੀਨੀ ਬੰਦ ਗੋਭੀ ਉਗਾਈ ਹੈ। ਨਾਸਾ ਮੁਤਾਬਕ ਪੁਲਾੜ ਯਾਤਰੀ ਵਿਟਸਨ ਨੇ ਜਾਪਾਨ ਦੀ  ਇਕ ਤਕਨੀਕ ਨਾਲ ਇਹ ਗੋਭੀ ਉਗਾਈ। ਪੁਲਾੜ ਕੇਂਦਰ ਦੇ ਪੁਲਾੜ ਯਾਤਰੀਆਂ ਨੂੰ ਇਸ ਵਿਚੋਂ ਕੁਝ ਗੋਭੀ ਖਾਣ ਲਈ ਮਿਲੇਗੀ ਅਤੇ ਬਾਕੀ ਨੂੰ ਵਿਗਿਆਨਕ ਅਧਿਐਨ ਲਈ ਸੁਰੱਖਿਅਤ ਰੱਖ ਲਿਆ ਜਾਏਗਾ। ਇਹ ਪੁਲਾੜ ਕੇਂਦਰ ਵਿਚ ਉਗਾਈ ਜਾਣ ਵਾਲੀ 5ਵੀਂ ਫਸਲ ਹੋਵੇਗੀ। ਬੰਦ ਗੋਭੀ ਨੂੰ ਉਗਾਉਣ ਦਾ ਫੈਸਲਾ ਕਈ ਪੱਤੇਦਾਰ ਸਬਜ਼ੀਆਂ ਦੇ ਅਧਿਐਨ ਤੋਂ ਬਾਅਦ ਕੀਤਾ ਗਿਆ।