ਫੇਸ ਮਾਸਕ ਲਗਾਉਣ ਦੇ ਬਾਵਜੂਦ ਵੀ ਤੁਹਾਡੇ ਚਿਹਰੇ ਨੂੰ ਸਕੈਨ ਕਰ ਦੇਵੇਗਾ ਇਹ ਤਕਨੀਕ

10/19/2020 11:03:21 AM

ਗੈਜੇਟ ਡੈਸਕ– ਇਨ੍ਹੀਂ ਦਿਨੀਂ ਲੋਕ ਜ਼ਿਆਦਾਤਰ ਚਿਹਰੇ ’ਤੇ ਮਾਸਕ ਲਗਾ ਕੇ ਹੀ ਰੱਖਦੇ ਹਨ ਤਾਂ ਅਜਿਹੇ ’ਚ ਉਨ੍ਹਾਂ ਦੇ ਚਿਹਰੇ ਦੀ ਸਕੈਨਿੰਗ ਲਈ ਨਵੀਂ ਸੀ-ਫੇਸ ਤਕਨੀਕ ਡਿਵੈਲਪ ਕੀਤੀ ਗਈ ਹੈ। ਇਹ ਤਕਨੀਕ ਕੁਝ ਕੈਮਰਿਆਂ ਅਤੇ ਹੈੱਡਫੋਨ ਦੀ ਮਦਦ ਨਾਲ ਫੇਸ ਮਾਸਕ ਲਗਾਏ ਹੋਏ ਵਿਅਕਤੀ ਦੇ ਚਿਹਰੇ ਦੀ ਸਕੈਨਿੰਗ ਕਰ ਸਕਦੀ ਹੈ। ਇਸ ਐਕਸਪੈਰੀਮੈਂਟਲ ਸੈੱਟਅਪ ਨੂੰ ਕਾਰਨੇਲ ਯੂਨੀਵਰਸਿਟੀ ਦੀ ਇਕ ਟੀਮ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਟੀਮ ਨੂੰ ਲੀਡ ਕਰ ਰਹੇ ਅਸਿਸਟੈਂਟ ਪ੍ਰੋਫੈਸਰ ਚੇਂਗ ਝਾਂਗ ਨੇ ਦੱਸਿਆ ਕਿ ਇਸ ਤਕਨੀਕ ’ਚ ਦੋ ਕੰਪਿਊਰਾਂ ਨੂੰ ਆਰ.ਜੀ.ਪੀ. ਕੈਮਰਿਆਂ ਨਾਲ ਕੁਨੈਕਟ ਕੀਤਾ ਗਿਆ ਹੈ। ਇਸ ਦੇ ਸਾਹਮਣੇ ਜਦੋਂ ਫੇਸ ਮਾਸਕ ਲਗਾ ਕੇ ਕੋਈ ਵਿਅਕਤੀ ਆਏਗਾ ਤਾਂ ਇਹ ਤਕਨੀਕ ਉਸ ਦੀ ਗਲ੍ਹ ਦੇ ਬਦਲੇ ਰੰਗ ਨੂੰ ਕੈਮਰਿਆਂ ਦੀ ਮਦਦ ਨਾਲ ਐਨਾਲਾਈਸ ਕਰੇਗੀ। ਇਸ ਦੌਰਾਨ 42 ਕੀ-ਫੇਸ਼ੀਅਲ ਫੀਚਰ ਪੁਆਇੰਟਸ ਨੂੰ ਸਕੈਨ ਕੀਤਾ ਜਾਵੇਗਾ। ਇਸ ਡਾਟਾ ਨੂੰ ਕੰਬਾਈਨ ਕਰਕੇ ਯੂਜ਼ਰ ਦੇ ਚਿਹਰੇ ਦੀ ਪ੍ਰੈਜੇਂਟ ਸ਼ੇਪ ਜਿਵੇਂ ਕਿ ਮੁੰਹ, ਅੱਖ ਅਤੇ ਆਈਬ੍ਰੋਜ਼ ਨੂੰ ਬਣਾ ਲਿਆ ਜਾਵੇਗਾ। ਪਹਿਲਾਂ ਇਹ ਸਿਸਟਮ 8 ਤਸਵੀਰਾਂ ਬਣਾਏਗਾ ਅਤੇ ਫਿਰ ਉਨ੍ਹਾਂ ’ਚੋਂ ਸਭ ਤੋਂ ਸਹੀ ਤਸਵੀਰ ਨੂੰ ਸ਼ੋਅ ਕਰ ਦੇਵੇਗਾ। ਇਹ ਸਿਸਟਮ 88 ਫੀਸਦੀ ਤਕ ਸਹੀ ਨਤੀਜੇ ਵਿਖਾ ਰਿਹਾ ਹੈ। 

ਫਿਲਹਾਲ ਇਸ ਟੈਸਟ ਨੂੰ ਵਾਲੰਟੀਅਰਾਂ 'ਤੇ ਕੀਤਾ ਗਿਆ ਹੈ ਜਿਸ ਵਿਚ ਸਫਲਤਾ ਮਿਲੀ ਹੈ। ਅਜੇ ਤਾਂ ਇਹ ਤਕਨੀਕ ਮਾਸਕ ਲਗਾਉਣ ਵਾਲੇ ਵਿਅਕਤੀ ਦੀ ਸਕੈਨਿੰਗ ਕਰ ਰਹੀ ਹੈ ਪਰ ਆਉਣ ਵਾਲੇ ਸਮੇਂ ’ਚ ਇਹ ਤਕਨੀਕ ਪੂਰੇ ਚਿਹਰੇ ਨੂੰ ਤਿਆਰ ਕਰਨ ’ਚ ਵੀ ਮਦਦ ਕਰ ਸਕਦੀ ਹੈ। ਸੀ-ਫੇਸ ਤਕਨੀਕ ਦੀ ਮਦਦ ਨਾਲ ਕੰਪਿਊਟਰ ਨੂੰ ਹੈਂਡਸ ਫ੍ਰੀ ਤਰੀਕੇ ਨਾਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। 

Rakesh

This news is Content Editor Rakesh