ਬਾਏ-ਬਾਏ 2020: ਜੀਓ, ਏਅਰਟੈੱਲ ਤੇ ‘ਵੀ’ ਦੇ ਇਨ੍ਹਾਂ ਪਲਾਨਾਂ ਨੇ ਸਾਲ 2020 ’ਚ ਮਚਾਈ ਧੂਮ

12/24/2020 6:41:12 PM

ਗੈਜੇਟ ਡੈਸਕ– ਸਾਲ 2020 ਖ਼ਤਮ ਹੋਣ ਵਾਲਾ ਹੈ। ਇਸ ਸਾਲ ਕਈ ਬਦਲਾਅ ਵੇਖਣ ਨੂੰ ਮਿਲੇ। ਸਾਲ 2020 ’ਚ ਟੈਲੀਕਾਮ ਸੈਕਟਰ ’ਚ ਵੀ ਕਈ ਬਦਲਾਅ ਹੋਏ। ਇਕ ਪਾਸੇ ਜਿਥੇ ਰਿਲਾਇੰਸ ਜੀਓ ’ਚ ਧੜਲੇ ਨਾਲ ਨਿਵੇਸ਼ ਹੋਏ ਉਥੇ ਹੀ ਦੂਜੇ ਪਾਸੇ ਵੋਡਾਫੋਨ-ਆਈਡੀਆ ਨੇ ਆਪਣਾ ਨਾਂ ਬਦਲ ਕੇ ‘ਵੀ’ (VI) ਕਰ ਲਿਆ। ਇਸੇ ਸਾਲ 5ਜੀ ਸੇਵਾ ਨੂੰ ਲੈ ਕੇ ਕਈ ਐਲਾਨ ਹੋਏ। ਉਥੇ ਹੀ ਟੈਲੀਕਾਮ ਏਜੰਸੀਆਂ ਨੇ ਇਕ ਤੋਂ ਵਧ ਕੇ ਇਕ ਰੀਚਾਰਜ ਪਲਾਨ ਲਾਂਚ ਕੀਤੇ, ਜਿਨ੍ਹਾਂ ਨੂੰ ਗਾਹਕਾਂ ਨੇ ਖੂਬ ਪਸੰਦ ਕੀਤਾ। ਅਸੀਂ ਉਨ੍ਹਾਂ ਹੀ ਰੀਚਾਰਜ ਪਲਾਨਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾ ਨੇ ਸਾਲ 2020 ’ਚ ਧੂਮ ਮਚਾ ਦਿੱਤੀ। 

ਇਹ ਵੀ ਪੜ੍ਹੋ– ਇਹ ਹਨ ਜਿਓ ਦੇ 5 ਪ੍ਰੀ-ਪ੍ਰੇਡ ਪਲਾਨ, ਜਿਨ੍ਹਾਂ 'ਚ ਰੋਜ਼ਾਨਾ ਮਿਲਦੈ 1.5GB ਡਾਟਾ ਤੇ ਹੋਰ ਸੁਵਿਧਾਵਾਂ

ਰਿਲਾਇੰਸ ਜੀਓ ਦੇ ਇਨ੍ਹਾਂ ਪਲਾਨਾਂ ਦੀ ਰਹੀ ਧੂਮ
ਸਾਲ 2020 ’ਚ ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ ਇਕ ਤੋਂ ਵਧ ਕੇ ਇਕ ਪਲਾਨ ਪੇਸ਼ ਕੀਤੇ। ਮੁਫ਼ਤ ਕਾਲਿੰਗ, ਅਨਲਿਮਟਿਡ ਡਾਟਾ, ਓ.ਟੀ.ਟੀ. ਸਬਸਕ੍ਰਿਪਸ਼ਨ ਵਰਗੇ ਬਿਹਤਰੀਨ ਆਫਰ ਵੀ ਪੇਸ਼ ਕੀਤੇ। ਇਨ੍ਹਾਂ ’ਚੋਂ ਕੁਝ ਪਲਾਨਾਂ ਬਾਰੇ ਅਸੀਂ ਦੱਸ ਰਹੇ ਹਾਂ। ਰਿਲਾਇੰਸ ਜੀਓ ਦੇ 98 ਰੁਪਏ ਵਾਲੇ ਰੀਚਰਾਜ ਪਲਾਨ ਨੂੰ ਗਾਹਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਪਲਾਨ ’ਚ ਗਾਹਕਾਂ ਨੂੰ 28 ਦਿਨਾਂ ਦੀ ਮਿਆਦ ਨਾਲ 2 ਜੀ.ਬੀ. ਡਾਟਾ ਅਤੇ ਜੀਓ ਤੋਂ ਜੀਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ ਰਿਲਾਇੰਸ ਜੀਓ ਦਾ 129 ਰੁਪਏ ਵਾਲਾ ਰੀਚਾਰਜ ਪਲਾਨ ਵੀ ਲੋਕਾਂ ਨੂੰ ਪਸੰਦ ਆਇਆ। ਉਥੇ ਹੀ ਲੰਬੀ ਮਿਆਦ ਵਾਲੇ ਪਲਾਨ ਦੇ ਤੌਰ ’ਤੇ ਰਿਲਾਇੰਸ ਜੀਓ ਦੇ 599 ਰੁਪਏ ਵਾਲੇ ਪਲਾਨ ਦੀ ਧੂਮ ਰਹੀ। ਇਸ ਪਲਾਨ ’ਚ ਗਾਹਕਾਂ ਨੂੰ 84 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ 2 ਜੀ.ਬੀ. ਡਾਟਾ ਦੇ ਨਾਲ-ਨਾਲ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲਦਾ ਹੈ। 
ਇਸ ਤੋਂ ਇਲਾਵਾ ਜੀਓ ਦੇ 349 ਰੁਪਏ ਵਾਲੇ ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਨਾਲ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ 149 ਰੁਪਏ, 199 ਰੁਪਏ ਵਾਲੇ ਪਲਾਨ ਵੀ ਇਸ ਸਾਲ ਚਰਚਾ ’ਚ ਰਹੇ ਹਨ। ਉਥੇ ਹੀ ਤਾਲਾਬੰਦੀ ਕਾਰਨ ਲੋਕਾਂ ਦੀ ਵਰਕ ਫਰਾਮ ਹੋਮ ਦੀ ਲੋੜ ਨੂੰ ਵੇਖਦੇ ਹੋਏ ਜੀਓ ਨੇ 2399 ਰੁਪਏ ਵਾਲਾ ਪਲਾਨ ਪੇਸ਼ ਕੀਤਾ, ਜਿਸ ਵਿਚ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ। ਉਥੇ ਹੀ ਜੀਓ ਐਪਸ ਦਾ ਸਾਲ ਭਰ ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲਦਾ ਹੈ। 

ਇਹ ਵੀ ਪੜ੍ਹੋ– Vi ਨੇ ਸ਼ੁਰੂ ਕੀਤਾ ਵਾਈ-ਫਾਈ ਕਾਲਿੰਗ ਫੀਚਰ, ਹੁਣ ਬਿਨਾਂ ਨੈੱਟਵਰਕ ਦੇ ਵੀ ਕਰ ਸਕੋਗੇ ਕਾਲ

ਏਅਰਟੈੱਲ ਦੇ ਇਨ੍ਹਾਂ ਪਲਾਨਾਂ ਨੇ ਮਚਾਈ ਧੂਮ
ਏਅਰਟੈੱਲ ਦੇ ਸਭ ਤੋਂ ਸਸਤੇ ਪਲਾਨ ਦੇ ਤੌਰ ’ਤੇ 19 ਰੁਪਏ ਵਾਲਾ ਪਲਾਨ ਹੈ ਜਿਸ ਦੀ ਮਿਆਦ ਸਿਰਫ 2 ਦਿਨਾਂ ਦੀ ਹੈ। ਉਥੇ ਹੀ 149 ਰੁਪਏ ਵਾਲੇ ਪਲਾਨ ’ਚ 28 ਦਿਨਾਂ ਦੀ ਮਿਆਦ ਅਤੇ 2 ਜੀ.ਬੀ. ਡਾਟਾ ਨਾਲ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਨ੍ਹਾਂ ਪਲਾਨ ਨੂੰ ਗਾਹਕਾਂ ਵਾਲੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਥੇ ਹੀ ਏਅਰਟੈੱਲ ਦੇ 179 ਰੁਪਏ ਵਾਲੇ ਪਲਾਨ ’ਚ 28 ਦਿਨਾਂ ਦੀ ਹੀ ਮਿਆਦ ਨਾਲ 2 ਜੀ.ਬੀ. ਡਾਟਾ ਅਤੇ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਉਥੇ ਹੀ ਇਸ ਪ੍ਰੀਪੇਡ ਪਲਾਨ ਨਾਲ ਕੰਪਨੀ Bharti AXA Life ਵਲੋਂ 2 ਲੱਖ ਰੁਪਏ ਦਾ ਟਰਮ ਲਾਈਫ ਬੀਮਾ ਦਿੰਦੀ ਹੈ, ਜਿਸ ਕਾਰਨ ਇਸ ਪਲਾਨ ਦੀ ਖੂਬ ਚਰਚਾ ਹੋਈ। 
ਏਅਰਟੈੱਲ ਦੇ 219 ਰੁਪਏ, 249 ਰੁਪਏ ਵਾਲੇ ਪਲਾਨਾਂ ਨੇ ਵੀ ਸਾਲ 2020 ’ਚ ਕਾਫੀ ਧੂਮ ਮਚਾਈ। ਇਸ ਤੋਂ ਇਲਾਵਾ ਏਅਰਟੈੱਲ ਨੇ 398 ਰੁਪਏ ਵਾਲੇ ਪਲਾਨ ’ਚ ਰੋਜ਼ਾਨਾ 3 ਜੀ.ਬੀ. ਡਾਟਾ ਆਫਰ ਨਾਲ ਫਾਸਟੈਗ ਦੀ ਖ਼ਰੀਦ ’ਤੇ 100 ਰੁਪਏ ਦਾ ਕੈਸ਼ਬੈਕ ਦਾ ਆਫਰ ਲਾਂਚ ਕੀਤਾ ਜਿਸ ਨੂੰ ਖੂਬ ਸਫਲਤਾ ਮਿਲੀ। ਏਅਰਟੈੱਲ ਦਾ 1498 ਰੁਪਏ ਵਾਲਾ ਪਲਾਨ ਇਕ ਸਾਲ ਦੀ ਮਿਆਦ ਤੋਂ ਇਲਾਵਾ ਹੋਰ ਵੀ ਕਈ ਫਾਇਦੇ ਦਿੰਦਾ ਹੈ। ਇਸ ਪਲਾਨ ਨੇ ਵੀ ਸਾਲ 2020 ’ਚ ਧੂਮ ਮਚਾਈ ਹੈ। ਉਥੇ ਹੀ ਵਰਕ ਫਰਾਮ ਹੋਮ ਨੂੰ ਧਿਆਨ ’ਚ ਰਖਦੇ ਹੋਏ ਏਅਰਟੈੱਲ ਨੇ 399 ਰੁਪਏ ਅਤੇ 200 ਰੁਪਏ ਵਾਲਾ ਪਲਾਨ ਪੇਸ਼ ਕੀਤਾ, ਜਿਸ ਵਿਚ ਗਾਹਕਾਂ ਨੂੰ 50 ਜੀ.ਬੀ. ਡਾਟਾ ਅਤੇ 35 ਜੀ.ਬੀ. ਡਾਟਾ ਮਿਲਦਾ ਹੈ। 

ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ

VI ਦੇ ਇਨ੍ਹਾਂ ਪਲਾਨਾਂ ਦੀ ਰਹੀ ਧੂਮ
ਸਾਲ 2020 ’ਚ ਵੋਡਾਫੋਨ-ਆਈਡੀਆ ਨੇ ਆਪਣਾ ਨਾਂ ਬਦਲ ਕੇ ‘ਵੀ’ ਕਰ ਲਿਆ। ਗਾਹਕਾਂ ਨੂੰ ਲੁਭਾਉਣ ਲਈ ਕੰਪਨੀ ਨੇ ਕਈ ਪਲਾਨ ਪੇਸ਼ ਕੀਤੇ। ਕੰਪਨੀ ਨੇ ਨਵੇਂ ਅਤੇ ਰੈਗੂਲਰ ਗਾਹਕਾਂ ਲਈ 399 ਰੁਪਏ ਵਾਲਾ ਰੀਚਾਰਜ ਪਲਾਨ ਪੇਸ਼ ਕੀਤਾ, ਜਿਸ ਵਿਚ ਰੋਜ਼ਾਨਾ 1.5 ਜੀ.ਬੀ. ਡਾਟਾ ਨਾਲ ਵੌਇਸ ਕਾਲਿੰਗ ਮਿਲਦੀ ਹੈ। ਇਸ ਪਲਾਨ ਦੀ ਮਿਆਦ 56 ਦਿਨਾਂ ਦੀ ਹੈ। ਉਥੇ ਹੀ ਕੰਪਨੀ ਦਾ 1499 ਰੁਪਏ ਵਾਲਾ ਸਾਲਾਨਾ ਪਲਾਨ ਵੀ ਲੋਕਾਂ ਨੂੰ ਪਸੰਦ ਆਇਆ। 
ਕੰਪਨੀ ਨੇ ਸਤੰਬਰ ’ਚ ਵਰਕ ਫਰਾਮ ਹੋਮ ਨੂੰ ਵੇਖਦੇ ਹੋਏ 351 ਰੁਪਏ ਵਾਲਾ ਪਲਾਨ ਪੇਸ਼ ਕੀਤਾ, ਜਿਸ ਵਿਚ ਗਾਹਕਾਂ ਨੂੰ 100 ਜੀ.ਬੀ. ਹਾਈ-ਸਪੀਡ ਡਾਟਾ ਨਾਲ 56 ਦਿਨਾਂ ਦੀ ਮਿਆਦ ਮਿਲਦੀ ਹੈ। ਉਥੇ ਹੀ 28 ਦਿਨਾਂ ਦੀ ਮਿਆਦ ਨਾਲ 251 ਰੁਪਏ ਵਾਲਾ ਪਲਾਨ ਵੀ ਗਾਹਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਪਲਾਨ ’ਚ ਗਾਹਕਾਂ ਨੂੰ 50 ਜੀ.ਬੀ. ਡਾਟਾ ਮਿਲਦਾ ਹੈ। ਕੰਪਨੀ ਨੇ ਆਪਣੇ ਪ੍ਰੀਪੇਡ ਅਤੇ ਪੋਸਟਪੇਡ ਗਾਹਕਾਂ ਲਈ 399 ਰੁਪਏ ਵਾਲਾ ਪ੍ਰੀਪੇਡ ਪਲਾਨ ਪੇਸ਼ ਕੀਤਾ, ਜਿਸ ਵਿਚ ਜੇਕਰ ਗਾਹਕ ‘ਵੀ’ ਦੀ ਵੈੱਬਸਾਈਟ ਜਾਂ ਐਪ ਤੋਂ ਨਵਾਂ ਕੁਨੈਕਸ਼ਨ ਲੈਂਦਾ ਹੈ ਤਾਂ ਉਸ ਨੂੰ 4ਜੀ ਸਿਮ ਕਾਰਡ ਦੇ ਨਾਲ-ਨਾਲ 56 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ। 

ਇਹ ਵੀ ਪੜ੍ਹੋ– 251 ਰੁਪਏ ’ਚ 70GB ਡਾਟਾ ਦੇ ਰਹੀ ਹੈ ਇਹ ਟੈਲੀਕਾਮ ਕੰਪਨੀ

ਨੋਟ: ਇਸ ਖ਼ਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Rakesh

This news is Content Editor Rakesh