ਟਾਟਾ ਦੀ ਕਾਰ ਖਰੀਦਣ ’ਤੇ ਫ੍ਰੀ ਮਿਲ ਰਿਹੈ ਹੋਂਡਾ ਦਾ ਸਕੂਟਰ, ਜਾਣੋ ਪੂਰਾ ਆਫਰ

09/28/2019 1:37:30 PM

ਗੈਜੇਟ ਡੈਸਕ– ਜੇਕਰ ਤੁਸੀਂ ਕੋਈ ਨਵੀਂ ਲੈਣ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਤੁਹਾਡੇ ਲਈ ਸਹੀ ਸਮਾਂ ਹੈ। ਕਾਰ ਕੰਪਨੀਆਂ ਇਸ ਸਮੇਂ ਗਾਹਕਾਂ ਨੂੰ ਭਾਰੀ ਛੋਟ ਦੇ ਰਹੀਆਂ ਹਨ। ਨਾਲ ਹੀ ਕਾਰ ਦੇ ਨਾਲ ਸਕੂਟਰ ਫ੍ਰੀ ਦੇਣ ਵਰਗੇ ਕਈ ਆਫਰਜ਼ ਵੀ ਦੇ ਰਹੀਆਂ ਹਨ। ਮੱਧ-ਪ੍ਰਦੇਸ਼ ’ਚ ਟਾਟਾ ਮੋਟਰਸ ਦੇ ਡੀਲਰ ਕਾਰ ਖਰੀਦਣ’ਤੇ ਹੋਂਡਾ ਦਾ ਸਕੂਟਰ ਫ੍ਰੀ ’ਚ ਦੇ ਰਹੇ ਹਨ। ਜੇਕਰ ਤੁਸੀਂ ਟਾਟਾ ਦੀ ਨੈਕਸਨ, ਟਿਆਗੋ ਜਾਂ ਫਿਰ ਟਿਗੋਰ ਕਾਰ ਖਰੀਦਦੇ ਹੋ ਤਾਂ ਤੁਹਾਨੂੰ ਹੋਂਡਾ ਦਾ ਸਕੂਟਰ ਫ੍ਰੀ ’ਚ ਮਿਲੇਗਾ। 

ਕੀ ਹੈ ਪੂਰਾ ਆਫਰ
ਹਾਲਾਂਕਿ, ਇਹ ਫ੍ਰੀ ਸਕੂਟਰ ਦਾ ਆਫਰ ਸਿਰਫ ਮੱਧ-ਪ੍ਰਦੇਸ਼ ਦੇ ਡੀਲਰ ਦੁਆਰਾ ਹੀ ਦਿੱਤਾ ਜਾ ਰਿਹਾ ਹੈ। ਇਹ ਆਫਰ ਸਿਰਫ 30 ਸਤੰਬਰ ਤਕ ਹੈ। ਉਥੇ ਹੀ ਟਾਟਾ ਮੋਟਰਸ ਦੇ ਬੁਲਾਰੇ ਨੇ ਸਾਫ ਕੀਤਾ ਹੈ ਕਿ ਇਹ ਆਫਰ ਟਾਟਾ ਮੋਟਰਸ ਦਾ ਆਫਰ ਨਹੀਂ ਹੈ। ਦੱਸ ਦੇਈਏ ਕਿ ਆਮਤੌਰ ’ਤੇ ਡੀਲਰ ਐਕਸੈਸਰੀ, ਫ੍ਰੀ ਇੰਸ਼ੌਰੈਂਸ ਐਂਡ ਰਜਿਸਟ੍ਰੇਸ਼ਨ ਅਤੇ ਐਨੁਲ ਮੈਨਟੇਂਨੈਂਸ ਕਾਨਟ੍ਰੈਕਟਸ ’ਤੇ ਡਿਸਕਾਊਂਟ ਵਰਗੇ ਕਈ ਆਫਰਜ਼ ਦਿੰਦੇ ਹਨ। ਆਟੋ ਸੈਕਟਰ ’ਚ ਜਾਰੀ ਮੰਦੀ ਦਾ ਡੀਲਰਾਂ ’ਤੇ ਵੀ ਵੱਡਾ ਅਸਰ ਪਿਆ ਹੈ ਅਤੇ ਪਿਛਲੇ 12 ਮਹੀਨਿਆਂ ’ਚ 500 ਦੇ ਕਰੀਬ ਡੀਲਰਸ਼ਿਪ ਬੰਦ ਹੋ ਚੁੱਕੀਆਂ ਹਨ। ਅਜਿਹੇ ’ਚ ਸਟਾਕ ਕਲੀਅਰ ਕਰਨ ਲਈ ਡੀਲਰਾਂ ਨੂੰ ਇਸ ਤਰ੍ਹਾਂ ਦੇ ਆਫਰਜ਼ ਦੇਣੇ ਪੈ ਰਹੇ ਹਨ। 

ਮਿਲ ਰਹੀ ਹੈ 1.8 ਲੱਖ ਤਕ ਦੀ ਛੋਟ
ਫ੍ਰੀ ’ਚ ਸਕੂਟਰ ਦਾ ਆਫਰ ਕਦੇ-ਕਦੇ ਹੀ ਦੇਖਣ ਨੂੰ ਮਿਲਦਾ ਹੈ ਪਰ ਅਜਿਹਾ ਨਹੀਂ ਹੈ ਕਿ ਇਸ ਤਰ੍ਹਾਂ ਦੇ ਆਫਰਜ਼ ਪਹਿਲੀ ਵਾਰ ਦਿੱਤੇ ਜਾ ਰਹੇ ਹਨ। 2017 ’ਚ ਤਮਿਲਨਾਡੂ ਦੇ ਹੀਰੋ ਮੋਟੋਕਾਰਪ ਦੇ ਡੀਲਰ ਨੇ ਟੂ-ਵ੍ਹੀਲਰ ਖਰੀਦਣ ’ਤੇ ਬਕਰੀ ਫ੍ਰੀ ਦੇਣ ਦਾ ਆਫਰ ਦਿੱਤਾ ਸੀ। ਇਸ ਆਫਰ ਦੇ ਆਉਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਟੂ-ਵ੍ਹੀਲਰ ਖਰੀਦਣ ’ਤੇ ਦਿਲਚਸਪੀ ਦਿਖਾਈ ਸੀ। ਅਜਿਹੇ ’ਚ ਇੰਨੀ ਵੱਡੀ ਗਿਣਤੀ ’ਚ ਬਕਰੀਆਂ ਮੁਹੱਈਆ ਕਰਵਾਉਣਾ ਡੀਲਰ ਲਈਭਾਰੀ ਪਿਆ ਸੀ ਅਤੇ ਉਸ ਨੇ ਆਫਰ ਵਾਪਸ ਲੈ ਲਿਆ ਸੀ। ਟੂ-ਵ੍ਹੀਲਰਜ਼ ਤੋਂ ਇਲਾਵਾ ਟਰੈਕਟਰਾਂ ਦੇ ਦੇ ਡੀਲਰ ਵੀ ਅਜੀਬੋ-ਗਰੀਬ ਆਫਰ ਦਿੰਦੇ ਦੇਖੇ ਗਏ ਹਨ। ਅਪ੍ਰੈਲ ’ਚ ਨਿਊ ਹਾਲੈਂਡ ਟਰੈਕਟਰ ਡੀਲਰ ਨੇ 47hp ਟਰੈਕਟਰ ਦੇ ਨਾਲ ਬਜਾਜ ਪਲੈਟਿਨਾ ਬਾਈਕ ਮੁਫਤ ਦੇਣ ਦਾ ਆਫਰ ਦਿੱਤਾ ਸੀ। 


Related News