ਬੁਗਾਟੀ ਨੇ ਨਿਲਾਮ ਕੀਤੀ ਆਪਣੀ ਆਖਰੀ ਪੈਟਰੋਲ ਕਾਰ, ਬੋਲੀ ਲਗਾਉਣ ਲਈ ਲੱਗੀ ਲੋਕਾਂ ਦੀ ਭੀੜ

02/11/2023 2:02:49 PM

ਆਟੋ ਡੈਸਕ- ਦੁਨੀਆ ਭਰ ਦੀਆਂ ਸਰਕਾਰਾਂ ਅਲਟਰਨੇਟ ਅਤੇ ਕਲੀਨ ਫਿਊਲ ਵਾਲੇ ਵਾਹਨਾਂ ਨੂੰ ਤਿਆਰ ਕਰਨ 'ਤੇ ਜ਼ੋਰ ਦੇ ਰਹੀਆਂ ਹਨ। ਅਜਿਹੇ 'ਚ ਵਾਹਨ ਕੰਪਨੀਆਂ ਵੀ ਹੌਲੀ-ਹੌਲੀ ਆਪਣੇ ਪਾਰੰਪਰਿਕ ਪੈਟਰੋਲ ਅਤੇ ਡੀਜ਼ਲ ਵਾਲੇ ਵਾਹਨਾਂ ਨੂੰ ਬੰਦ ਕਰਕੇ ਪੂਰੀ ਤਰ੍ਹਾਂ ਇਲੈਕਟ੍ਰਿਕ ਜਾਂ ਅਲਟਰਨੇਟ ਫਿਊਲ ਨਾਲ ਚੱਲਣ ਵਾਲੇ ਵਾਹਨਾਂ ਨੂੰ ਬਣਾਉਣ 'ਚ ਲੱਗੀਆਂ ਹਨ। ਹੁਣ ਇਨ੍ਹਾਂ ਕੰਪਨੀਆਂ ਦੀ ਲਿਸਟ 'ਚ ਦੁਨੀਆ ਦੀ ਨੰਬਰ-1 ਸੁਪਰਕਾਰ ਨਿਰਮਾਤਾ ਬੁਗਾਟੀ ਵੀ ਸ਼ਾਮਲ ਹੋ ਗਈ ਹੈ। 

ਬੁਗਾਟੀ ਨੇ ਹਾਲ ਹੀ 'ਚ ਆਪਣੀ ਆਖਰੀ ਕੰਬਸ਼ਨ ਇੰਜਣ ਕਾਰ Buggati Chiron Profilee ਦੀ ਨਿਲਾਮੀ ਕਰ ਦਿੱਤੀ ਹੈ। ਕੰਪਨੀ ਦੀ ਇਹ ਆਖਰੀ ਪੈਟਰੋਲ ਮਾਡਲ ਕਾਰ ਸੀ। ਇਸ ਕਾਰ ਦੀ ਨਿਲਾਮੀ RM Paris ਕਲੈਕਟਰ ਕਾਰ ਆਕਸ਼ਨ 'ਚ ਕੀਤੀ ਗਈ। ਨਿਲਾਮੀ 'ਚ ਕਾਰ ਨੂੰ ਖਰੀਦਣ ਲਈ ਲੋਕਾਂ ਦੀ ਭੀੜ ਲੱਗ ਗਈ। ਇਸ ਕਾਰ ਦੀ ਨਿਲਾਮੀ ਦੀ ਬੋਲੀ 9.5 ਮਿਲੀਅਨ ਡਾਲਰ ਤੋਂ ਸ਼ੁਰੂ ਹੋਈ ਅਤੇ 10.7 ਮਿਲੀਅਨ ਡਾਲਰ (ਕਰੀਬ 88 ਕਰੋੜ ਰੁਪਏ) 'ਤੇ ਖਤਮ ਹੋਈ। Buggati Chiron Profilee ਲਈ ਇੰਨੀ ਜ਼ਿਆਦਾ ਬੋਲੀ ਇਸ ਲਈ ਲੱਗੀ ਕਿਉਂਕਿ ਇਸ ਤਰ੍ਹਾਂ ਦੇ ਮਾਮਲਿਆਂ 'ਚ ਬੋਲੀ ਲਗਾਉਣ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਇਹ ਮੌਕਾ ਦੁਬਾਰਾ ਨਹੀਂ ਮਿਲੇਗਾ। 

Buggati Chiron Profilee ਦੀਆਂ ਖੂਬੀਆਂ

Buggati Chiron Profilee 2.3 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਸਦੀ ਟਾਪ ਸਪੀਡ 400 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਹੈ। ਇਸ ਕਾਰ ਨੂੰ ਕੰਪਨੀ ਨੇ 2020 'ਚ ਲਾਂਚ ਕੀਤਾ ਸੀ। ਬੁਗਾਟੀ ਦਾ 114 ਸਾਲ ਲੰਬਾ ਇਤਿਹਾਸ ਹੈ। Buggati Chiron Profilee ਦਾ ਨਾਂ ਕੰਪਨੀ ਦੇ ਸੰਸਥਾਪਕ ਜੀਨ ਬੁਗਾਟੀ ਦੀ ਪਹਿਲੀ ਕਾਰ ਸੁਪਰੋਫੀਲੀ ਤੋਂ ਪ੍ਰੇਰਿਤ ਹੈ। ਇਸਦੀ ਬਾਡੀ ਨੂੰ ਕਾਰਬਨ ਫਾਈਬਰ ਨਾਲ ਬਣਾਇਆ ਗਿਆ ਹੈ ਅਤੇ ਬਹੁਤ ਘੱਟ ਸਟੀਲ ਦਾ ਇਸਤੇਮਾਲ ਕੀਤਾ ਗਿਆ ਹੈ। ਅਜਿਹਾ ਕਾਰ ਦਾ ਭਾਰ ਘੱਟ ਰੱਖਣ ਲਈ ਕੀਤਾ ਗਿਆ ਹੈ। 

Rakesh

This news is Content Editor Rakesh