Whatsapp ਦੀ ਇਸ ਖਾਮੀ ਕਾਰਨ ਕਰੋੜਾਂ ਯੂਜ਼ਰਸ ਦੇ ਫੋਨ ਨੰਬਰਾਂ ’ਤੇ ਮੰਡਰਾ ਰਿਹੈ ਖਤਰਾ

06/08/2020 6:45:35 PM

ਗੈਜੇਟ ਡੈਸਕ– ਜੇਕਰ ਤੁਸੀਂ ਮੈਸੇਜਿੰਗ ਲਈ ਵਟਸਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਵਟਸਐਪ ਦੇ ਪਲੇਟਫਾਰਮ ’ਚ ਖਾਮੀ ਪਾਈ ਗਈ ਹੈ ਜਿਸ ਕਾਰਨ ਕਰੋੜਾਂ ਯੂਜ਼ਰਸ ਦੇ ਫੋਨ ਨੰਬਰ ਗੂਗਲ ’ਤੇ ਪ੍ਰਕਾਸ਼ਤ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਸਾਈਬਰ ਕੰਪਨੀ ਦੇ ਸਕਿਓਰਿਟੀ ਮਾਹਰ ਅਤੁਲ ਜੈਰਾਮ ਦੇ ਅਧਿਕਾਰਤ ਬਲਾਗ ਪੋਸਟ ਤੋਂ ਮਿਲੀ ਹੈ। ਇਸ ਪੋਸਟ ’ਚ ਦਿੱਤੀ ਗਈ ਜਾਣਕਾਰੀ ਮੁਤਾਬਕ, ਵਟਸਐਪ ’ਚ ਆਏ ਬਗ ਕਾਰਨ ਯੂਜ਼ਰਸ ਦੇ ਮੋਬਾਇਲ ਨੰਬਰ ਗੂਗਲ ’ਤੇ ਟੈਕਸਟ ਫਾਰਮੇਟ ’ਚ ਵਿਖਾਈ ਦੇ ਰਹੇ ਹਨ। 

ਸਾਈਬਰ ਮਾਹਰ ਅਤੁਲ ਜੈਰਾਮ ਦਾ ਕਹਿਣਾ ਹੈ ਕਿ ਵਟਸਐਪ ’ਚ ਆਏ ਇਸ ਬਗ ਨੇ ਅਮਰੀਕਾ, ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਯੂਜ਼ਰਸ ਨੂੰ ਪ੍ਰਭਾਵਿਤ ਕੀਤਾ ਹੈ। ਨਾਲ ਹੀ ਯੂਜ਼ਰਸ ਦਾ ਡਾਟਾ ਓਪਨ ਵੈੱਬ ’ਤੇ ਮੁਹੱਈਆ ਹੋ ਗਿਆ ਹੈ ਜਿਸ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਅੱਗੇ ਕਹਿਣਾ ਹੈ ਕਿ ਕਲਿੱਕ-ਟੂ-ਚੈਟ ਫੀਚਰ ਕਾਰਨ ਵੀ ਮੋਬਾਇਲ ਨੰਬਰ ’ਤੇ ਹੈਕਿੰਗ ਦਾ ਖਤਰਾ ਬਣਿਆ ਹੋਇਆ ਹੈ। ਉਥੇ ਹੀ ਫੇਸਬੁੱਕ ਨੇ ਇਸ ਬਗ ਨੂੰ ਲੈ ਕੇ ਕਿਹਾ ਹੈ ਕਿ ਯੂਜ਼ਰਸ ਦਾ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕੰਪਨੀ ਨੇ ਅੱਗੇ ਕਿਹਾ ਹੈ ਕਿ ਗੂਗਲ ’ਤੇ ਉਨ੍ਹਾਂ ਯੂਜ਼ਰਸ ਦੇ ਨੰਬਰ ਵਿਖਾਈ ਦੇ ਰਹੇ ਹਨ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਨੰਬਰ ਪ੍ਰਕਾਸ਼ਤ ਕਰਨ ਦਾ ਫ਼ੈਸਲਾ ਲਿਆ ਹੈ। 

ਦੱਸ ਦੇਈਏ ਕਿ ਕਲਿੱਕ-ਟੂ-ਚੈਟ ਫੀਚਰ ਰਾਹੀਂ ਯੂਜ਼ਰਸ ਵੈੱਬਸਾਈਟ ’ਤੇ ਵਿਜ਼ਟਰਸ ਦੇ ਨਾਲ ਆਸਾਨੀ ਨਾਲ ਚੈਟ ਕਰ ਸਕਦੇ ਹਨ। ਇਸ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਕਿਊ.ਆਰ. ਕੋਡ ਸਕੈਨ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਯੂਜ਼ਰਸ ਯੂ.ਆਰ.ਐੱਲ. ’ਤੇ ਕਲਿੱਕ ਕਰਕੇ ਚੈਟ ਕਰ ਸਕਦੇ ਹੋ। 

ਸਾਈਬਰ ਮਾਹਰ ਅਤੁਲ ਜੈਰਾਮ ਨੇ ਕਿਹਾ ਹੈ ਕਿ ਕਲਿੱਕ-ਟੂ-ਚੈਟ ਫੀਚਰ ਕਾਰਨ ਗੂਗਲ ’ਤੇ ਮੋਬਾਇਲ ਯੂਜ਼ਰਸ ਦੇ ਨੰਬਰ ਟੈਕਸਟ ਫਾਰਮੇਟ ’ਚ ਵਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਕਈ ਯੂਜ਼ਰਸ ਦੇ ਫੋਨ ਨੰਬਰ ਯੂ.ਆਰ.ਐੱਲ. ਨਾਲ ਵਿਖਾਈ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਹੈ ਕਿ ਜੇਕਰ ਯੂਜ਼ਰਸ ਦੇ ਫੋਨ ਨੰਬਰ ਗੂਗਲ ’ਤੇ ਵਿਖਾਈ ਦਿੰਦੇ ਰਹਿਣਗੇ ਤਾਂ ਇਸ ਨਾਲ ਡਾਟਾ ਚੋਰੀ ਹੋਣ ਦਾ ਖਤਰਾ ਬਹੁਤ ਵਧ ਜਾਵੇਗਾ। 


Rakesh

Content Editor

Related News