ਇਸ ਮਿਊਜ਼ਿਕ ਵੀਡੀਓ ਨੇ ਤੋੜਿਆ YouTube ਦਾ ਰਿਕਾਰਡ, 24 ਘੰਟਿਆਂ ’ਚ ਵੇਖੀ ਗਈ 10 ਕਰੋੜ ਵਾਰ

08/24/2020 6:32:43 PM

ਗੈਜੇਟ ਡੈਸਕ– ਕੋਰੀਅਨ ਪਾਪ-ਬੈਂਡ BTS ਨੇ ਆਪਣੀ ਨਵੀਂ ਮਿਊਜ਼ਿਕ ਵੀਡੀਓ ਨਾਲ ਯੂਟਿਊਬ ’ਤੇ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। BTS ਦਾ ਨਵਾਂ ਡਾਂਸ ਨੰਬਰ Dynamite ਹਾਲ ਹੀ ’ਚ ਰਿਲੀਜ਼ ਕੀਤਾ ਗਿਆ ਹੈ ਜੋ 24 ਘੰਟਿਆਂ ਦੇ ਅੰਦਰ ਸਭ ਤੋਂ ਜ਼ਿਆਦਾ ਵੇਖੀ ਜਾਣ ਵਾਲੀ ਵੀਡੀਓ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਕੋਰੀਅਨ ਪਾਪ-ਬੈਂਡ Blackpink ਦੇ ਨਾਂ ਸੀ, ਜਿਨ੍ਹਾਂ ਦੀ How You Like ਮਿਊਜ਼ਿਕ ਵੀਡੀਓ ਨੂੰ ਸਭ ਤੋਂ ਜ਼ਿਆਦਾ ਵਾਰ ਵੇਖਿਆ ਗਿਆ ਸੀ। 

ਦੱਸ ਦੇਈਏ ਕਿ Dynamite ਮਿਊਜ਼ਿਕ ਵੀਡੀਓ ਦਾ ਪ੍ਰੀਮੀਅਰ 21 ਅਗਸਤ ਨੂੰ ਆਯੋਜਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ 12 ਘੰਟਿਆਂ ਦੇ ਅੰਦਰ ਹੀ ਇਹ ਵੀਡੀਓ YouTube ’ਤੇ ਟਾਪ-ਟ੍ਰੈਂਡ ਕਰਨ ਲੱਗੀ ਸੀ ਅਤੇ 24 ਘੰਟਿਆਂ ਦੇ ਅੰਦਰ ਇਸ ਵੀਡੀਓ ਨੂੰ ਵੇਖਣ ਵਾਲਿਆਂ ਦੀ ਗਿਣਤੀ 98.3 ਮਿਲੀਅਨ ਤੋਂ ਪਾਰ ਹੋ ਗਈ ਸੀ। ਹਾਲਾਂਕਿ, ਯੂਟਿਊਬ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਵੀਡੀਓ ਦਾ ਅਧਿਕਾਰਤ ਵਿਊ ਕਾਊਂਟ 101.0 ਮਿਲੀਅਨ ਸੀ। 

 

Rakesh

This news is Content Editor Rakesh