ਸ਼ਾਓਮੀ ਸਮੇਤ ਕਈ ਸਮਾਰਟਫੋਨਸ ਨੂੰ ਮਿਲੇਗਾ BSNL Volte ਸਪਾਰਟ

10/16/2019 7:30:39 PM

ਗੈਜੇਟ ਡੈਸਕ—ਬੀ.ਐੱਸ.ਐੱਨ.ਐੱਲ. ਨੂੰ ਪ੍ਰਾਈਵੇਟ ਟੈਲੀਕਾਮ ਕੰਪਨੀ ਆਪਰੇਟਰਸ ਤੋਂ ਮਿਲ ਰਹੀ ਸਖਤ ਟੱਕਰ ਦੌਰਾਨ ਬੀ.ਐੱਸ.ਐੱਨ.ਐੱਲ. ਦੇ ਲਈ ਮਾਰਕੀਟ 'ਚ ਟਿਕਿਆ ਰਹਿਣਾ ਕਿਸੇ ਚੁਣੌਤੀ ਵਰਗਾ ਹੋ ਗਿਆ ਹੈ। ਸਾਹਮਣੇ ਆਇਆ ਹੈ ਕਿ ਕਸਟਮਰਸ ਦਾ ਭਰੋਸਾ ਜਿੱਤਣ ਲਈ ਬੀ.ਐੱਸ.ਐੱਨ.ਐੱਲ. ਹੁਣ ਆਪਣਾ 4ਜੀ ਨੈੱਟਵਰਕ ਦੇਸ਼ਭਰ 'ਚ ਵਧਾਉਣ ਜਾ ਰਿਹਾ ਹੈ। TelecomTalk ਦੀ ਇਕ ਰਿਪੋਰਟ ਮੁਤਾਬਕ ਬੀ.ਐੱਸ.ਐੱਨ.ਐੱਲ. ਆਪਣੀ VoLTE ਸਰਵਿਸ ਨੂੰ ਸਾਰੇ ਸਰਕਲਸ 'ਚ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਸਾਰੇ ਸਰਕਲਸ 'ਚ 3ਜੀ ਦੀ ਜਗ੍ਹਾ 4ਜੀ ਸਰਵਿਸੇਜ ਯੂਜ਼ਰਸ ਨੂੰ ਮਿਲਣ ਲੱਗੇਗੀ। ਰਿਪੋਰਟਸ ਮੁਤਾਬਕ ਬੀ.ਐੱਸ.ਐੱਨ.ਐੱਲ. ਪਹਿਲੇ ਹੀ ਪੂਰਬੀ ਭਾਰਤ ਦੇ ਕੁਝ ਸਰਕਲਸ 'ਚ ਇਸ ਦੇ 3ਜੀ ਸਪੈਕਟਰਮ ਨੂੰ ਰਿਪਲੇਸ ਕਰ ਚੁੱਕਿਆ ਹੈ।

ਡਾਟਾ ਤੋਂ ਕਰ ਸਕੋਗੇ ਵਾਇਸ-ਵੀਡੀਓ ਕਾਲ
ਸਾਰੇ ਬੀ.ਐੱਸ.ਐੱਨ.ਐੱਲ. ਯੂਜ਼ਰਸ ਫਿਲਹਾਲ 3ਜੀ ਨੈੱਟਵਰਕ 'ਤੇ ਹਨ, ਅਜਿਹੇ 'ਚ 4ਜੀ ਸਰਿਵਸੇਜ ਦਾ ਫਾਇਦਾ ਲੈਣ ਲਈ ਉਨ੍ਹਾਂ ਨੂੰ ਨਵੇਂ 4ਜੀ ਸਿਮ 'ਤੇ ਅਪਗ੍ਰੇਡ ਕਰਨਾ ਹੋਵੇਗਾ। ਅਜਿਹੇ 'ਚ ਯੂਜ਼ਰਸ ਨੂੰ ਆਸਾਨੀ ਨਾਲ 3ਜੀ ਤੋਂ 4ਜੀ 'ਤੇ ਸ਼ਿਫਟ ਕਰਨ ਲਈ ਬੀ.ਐੱਸ.ਐੱਨ.ਐੱਲ. ਫ੍ਰੀ 4ਜੀ ਸਿਮ ਕਾਰਡਸ ਆਫਰ ਕਰ ਸਕਦਾ ਹੈ। ਇਸ ਤੋਂ ਬਾਅਦ ਯੂਜ਼ਰਸ ਡਾਟਾ ਦੀ ਮਦਦ ਨਾਲ ਵਾਇਸ ਅਤੇ ਵੀਡੀਓ ਕਾਲਿੰਗ ਕਰ ਸਕਣਗੇ।

30 ਡਿਵਾਈਸਜ਼ 'ਤੇ ਕਰ ਰਿਹਾ ਟੈਸਟ
4ਜੀ ਕੁਨੈਕਟੀਵਿਟੀ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. VoLTE ਸਰਵਿਸੇਜ ਲਿਆਉਣ 'ਤੇ ਵੀ ਕੰਮ ਕਰ ਰਿਹਾ ਹੈ। ਬੀ.ਐੱਸ.ਐੱਨ.ਐੱਲ. ਦੀ ਇਸ ਸਰਵਿਸ ਨੂੰ ਸ਼ਾਓਮੀ, ਵੀਵੋ, ਨੋਕੀਆ, ਸੋਨੀ ਅਤੇ ਬਾਕੀ ਕੰਪਨੀਆਂ ਦੇ 30 ਡਿਵਾਈਸੇਜ 'ਤੇ ਟੈਸਟ ਕੀਤਾ ਜਾ ਰਿਹਾ ਹੈ। ਜਲਦ ਹੀ ਬਾਕੀ ਹੈਂਡਸੈੱਟਸ ਨੂੰ ਵੀ ਇਸ ਦਾ ਸਪੋਰਟ ਮਿਲ ਸਕਦਾ ਹੈ।

Karan Kumar

This news is Content Editor Karan Kumar