BSNL ਨੇ ਪੇਸ਼ ਕੀਤਾ ਵੱਡਾ ਆਫਰ, ਇਸ ਪਲਾਨ ਨਾਲ ਹੁਣ ਰੋਜ਼ਾਨਾ ਮਿਲੇਗਾ 1.2 ਵਾਧੂ ਡਾਟਾ

10/09/2019 8:23:40 PM

ਗੈਜੇਟ ਡੈਸਕ—ਸਰਕਾਰੀ ਦੂਰਸੰਚਾਰ ਕੰਪਨੀ ਬੀ.ਐੱਸ.ਐੱਨ.ਐੱਲ. (BSNL) ਨੇ ਉਪਭੋਗਤਾਵਾਂ ਨੂੰ ਫਾਇਦ ਪਹੁੰਚਾਉਣ ਲਈ ਨਵੇਂ-ਨਵੇਂ ਡਾਟਾ ਪੈਕਸ ਭਾਰਤੀ ਬਾਜ਼ਾਰ 'ਚ ਪੇਸ਼ ਕੀਤੇ ਹਨ। ਇਸ ਦੇ ਨਾਲ ਹੀ ਕੰਪਨੀ ਨੇ ਪੁਰਾਣੇ ਰਿਚਾਰਜ ਪੈਕ ਨੂੰ ਖਾਸ ਅਤੇ ਨਵੇਂ ਆਫਰਸ ਨਾਲ ਦੁਬਾਰਾ ਲਾਂਚ ਕੀਤਾ ਹੈ। ਉੱਥੇ, ਹੁਣ ਬੀ.ਐੱਸ.ਐੱਨ.ਐੱਲ. ਨੇ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜਨ ਲਈ ਬੰਪਰ ਆਫਰ ਨੂੰ ਮਾਰਕੀਟ 'ਚ ਪੇਸ਼ ਕੀਤਾ ਹੈ। ਕੰਪਨੀ ਦੀ ਆਧਿਕਾਰਿਤ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਉਪਭੋਗਾਤਾਵਾਂ ਨੂੰ ਇਸ ਆਫਰ ਤਹਿਤ ਰੋਜ਼ਾਨਾ 1ਜੀ.ਬੀ. ਡਾਟਾ ਨਾਲ 1.2 ਜੀ.ਬੀ. ਡਾਟਾ ਵਾਧੂ ਦਿੱਤਾ ਜਾਵੇਗਾ।

429 ਰੁਪਏ ਵਾਲੇ ਪਲਾਨ 'ਚ ਮਿਲੇਗਾ ਡਾਟਾ ਬੈਨੀਫਿਟ
ਬੀ.ਐੱਸ.ਐੱਨ.ਐੱਲ. ਨੇ 8 ਅਕਤੂਬਰ ਤੋਂ ਇਸ ਪਲਾਨ 'ਤੇ ਬੰਪਰ ਆਫਰ ਦੇਣਾ ਸ਼ੁਰੂ ਕੀਤਾ ਸੀ ਵੈਸੇ ਤਾਂ ਉਪਭੋਗਤਾ ਨੂੰ ਇਸ ਪਲਾਨ 'ਚ ਰੋਜ਼ਾਨਾ 1 ਜੀ.ਬੀ. ਡਾਟਾ ਮਿਲਦਾ ਹੈ, ਪਰ ਆਫਰ ਨਾਲ 1.2ਜੀ.ਬੀ. ਵਾਧੂ ਡਾਟਾ ਦਿੱਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਹੁਣ ਗਾਹਕਾਂ ਨੂੰ ਕੁੱਲ 2.2 ਜੀ.ਬੀ. ਡਾਟਾ ਮਿਲੇਗਾ। ਪਰ ਇਸ ਬੈਨੀਫਿਟ ਦਾ ਲਾਭ ਸਿਰਫ 90 ਦਿਨਾਂ ਤਕ ਦਾ ਲੈ ਸਕਣਗੇ। ਯੂਜ਼ਰਸ ਨੂੰ ਇਸ ਪ੍ਰੀਪੇਡ ਪੈਕ 'ਚ ਅਨਲਿਮਟਿਡ ਕਾਲ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਦਿੱਤੀ ਜਾਵੇਗੀ। ਉੱਥੇ ਇਸ ਪਲਾਨ ਦੀ ਮਿਆਦ 81 ਦਿਨਾਂ ਦੀ ਹੈ।

1,699 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਮਿਲੇਗਾ ਬੈਨੀਫਿਟ
ਕੰਪਨੀ ਨੇ ਇਸ ਪਲਾਨ ਨੂੰ ਖਾਸ ਤੌਰ 'ਤੇ ਲਾਂਗ ਟਰਮ ਵਾਲੇ ਯੂਜ਼ਰਸ ਲਈ ਪੇਸ਼ ਕੀਤਾ ਹੈ। ਉਪਭੋਗਤਾ ਨੂੰ ਇਸ ਡਾਟਾ ਪੈਕ 'ਚ 2ਜੀ.ਬੀ. ਡਾਟਾ ਮਿਲਦਾ ਹੈ। ਉੱਥੇ ਪ੍ਰਮੋਸ਼ਨ ਪੀਰੀਅਡ ਦੌਰਾਨ ਇਸ ਪਲਾਨ ਦੀ ਮਿਆਦ 455 ਦਿਨ ਦੀ ਹੋ ਗਈ ਹੈ। ਨਾਲ ਹੀ ਉਪਭੋਗਤਾਵਾਂ ਨੂੰ ਇਸ ਪੈਕ 'ਚ 429 ਰੁਪਏ ਵਾਲੇ ਪਲਾਨ ਦੀ ਤਰ੍ਹਾਂ 1.2 ਜੀ.ਬੀ. ਡਾਟਾ ਐਕਸਟਰਾ ਮਿਲੇਗਾ। ਇਸ ਤੋਂ ਇਲਾਵਾ 250 ਮਿੰਟ ਦੀ ਕਾਲਿੰਗ ਅਤੇ 100 ਐੱਸ.ਐੱਮ.ਐੱਸ. ਦੀ ਸੁਵਿਧਾ ਪ੍ਰਦਾਨ ਕੀਤੀ ਹੈ।


Karan Kumar

Content Editor

Related News