4G ਲਈ BSNL ਇੰਸਟਾਲ ਕਰੇਗੀ 1.12 ਲੱਖ ਟਾਵਰ, ਇਸ ਦੇ ਅਖੀਰ ਤਕ ਮਿਲ ਸਕਦੈ ਤੋਹਫਾ

04/06/2022 3:23:46 PM

ਗੈਜੇਟ ਡੈਸਕ– ਦੇਸ਼ ’ਚ ਅੱਜ ਤਿੰਨ ਟੈਲੀਕਾਮ ਕੰਪਨੀਆਂ ਹਨ ਅਤੇ ਪ੍ਰਮੁੱਖ ਰੂਪ ਨਾਲ ਇਕ ਹੀ ਸਰਕਾਰੀ ਕੰਪਨੀ ਹੈ। ਏਅਰਟੈੱਲ, ਜੀਓ ਅਤੇ ਵੋਡਾਫੋਨ-ਆਈਡੀਆ ਕੋਲ ਪਿਛਲੇ 5 ਸਾਲਾਂ ਤੋਂ 4ਜੀ ਸਰਵਿਸ ਹੈ ਪਰ ਭਾਰਤ ਸੰਚਾਰ ਨਿਗਮ ਲਿਮਟਿਡ ਅੱਜ ਵੀ 4ਜੀ ਲਈ ਸੰਘਰਸ਼ ਕਰ ਰਿਹਾ ਹੈ ਪਰ ਅਜਿਹਾ ਲੱਗ ਰਿਹਾ ਹੈ ਕਿ BSNL ਦੀ ਸੂਰਤ ਬਦਲਣ ਵਾਲੀ ਹੈ। ਬਜਟ 2022 ’ਚ ਵੀ ਸਰਕਾਰ ਨੇ BSNL ਦੇ ਉਧਾਰ ਲਈ ਅਲੱਗ ਤੋਂ ਬਜਟ ਦਾ ਐਲਾਨ ਕੀਤਾ ਅਤੇ ਹੁਣ ਇਕ ਹੋਰ ਵੱਡੀ ਖਬਰ ਆ ਰਹੀ ਹੈ। ਖਬਰ ਹੈ ਕਿ BSNL ਜਲਦ ਹੀ ਦੇਸ਼ ਭਰ ’ਚ 1.12 ਲੱਖ ਟਾਵਰ ਇੰਸਟਾਲ ਕਰਨ ਵਾਲੀ ਹੈ ਜੋ ਕਿ 4ਜੀ ਦੇ ਵਿਸਤਾਰ ਲਈ ਹੋਵੇਗਾ। ਫਿਲਹਾਲ ਕੇਰਲ ਵਰਗੇ ਕੁਝ ਸ਼ਹਿਰਾਂ ’ਚ ਹੀ BSNL ਦੀ 4ਜੀ ਸਰਵਿਸ ਐਕਟਿਵ ਹੈ। 

ਟ੍ਰੇਨ ’ਚ ਵੀ ਮਿਲੇਗਾ ਹਾਈ-ਸਪੀਡ ਇੰਟਰਨੈੱਟ
ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੇ ਬੁੱਧਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਸਵਦੇਸ਼ੀ 4ਜੀ ਦੂਰਸੰਚਾਰ ਨੈੱਟਵਰਕ ਜਲਦ ਹੀ ਪੂਰੇ ਭਾਰਤ ’ਚ ਸ਼ੁਰੂ ਕੀਤਾ ਜਾਵੇਗਾ। ਇਸ ਲਈ BSNL ਦੇਸ਼ ਭਰ ’ਚ ਕਰੀਬ 1.12 ਲੱਖ ਟਾਵਰ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਟ੍ਰੇਨਾਂ ਦੇ ਅੰਦਰ ਇੰਟਰਨੈੱਟ ਕੁਨੈਕਸ਼ਨ ਤਾਂ ਹੀ ਉਪਲੱਬਧ ਹੋ ਸਕਦਾ ਹੈ, ਜਦੋਂ 5ਜੀ ਨੈੱਟਵਰਕ ਸ਼ੁਰੂ ਕੀਤਾ ਜਾਵੇਗਾ ਕਿਉਂਕਿ 100 ਕਿਲੋਮੀਟ ਪ੍ਰਤੀਘੰਟਾ ਦੀ ਰਫਤਾਰ ਨਾਲ ਚੱਲਣ ਵਾਲੀਆਂ ਟ੍ਰੇਨਾਂ ’ਚ 4ਜੀ ਤਕਨੀਕ ਨਾਲ ਸੰਚਾਰ ਰੁਕ ਜਾਂਦਾ ਹੈ। ਟ੍ਰੇਨਾਂ ’ਚ 4ਜੀ ਇੰਟਰਨੈੱਟ ਸੇਵਾ ਦੀ ਉਪਲੱਬਧਤਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਟ੍ਰੇਨ 100 ਕਿਲੋਮੀਟਰ ਤੋਂ ਜ਼ਿਆਦਾ ਤੇਜ਼ੀ ਨਾਲ ਚੱਲ ਰਹੀ ਹੈ ਤਾਂ ਸਾਨੂੰ 5ਜੀ ਨੈੱਟਵਰਕ ਦੀ ਲੋੜ ਹੈ। 

Rakesh

This news is Content Editor Rakesh