JioFiber ਦੀ ਟੱਕਰ ’ਚ BSNL ਲਿਆਏਗੀ ਖਾਸ ਟ੍ਰਿਪਲ ਪਲੇਅ ਪਲਾਨ

10/21/2019 11:43:17 AM

ਗੈਜੇਟ ਡੈਸਕ– ਰਿਲਾਇੰਸ ਜਿਓ ਗੀਗਾਫਾਈਬਰ ਨੂੰ ਸਖਤ ਟੱਕਰ ਦੇਣ ਲਈ ਬੀ.ਐੱਸ.ਐੱਨ.ਐੱਲ. ਖਾਸ ਟ੍ਰਿਪਲ ਪਲੇਅ ਪਲਾਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਪਲਾਨ ’ਚ ਗਾਹਕ ਨੂੰ ਇਕ ਬਿੱਲ ’ਚ ਤਿੰਨ ਸੇਵਾਵਾਂ (ਲੈਂਡਲਾਈਨ, ਬ੍ਰਾਡਬੈਂਡ ਅਤੇ ਲਾਈਵ ਟੀਵੀ) ਦੀ ਸੁਵਿਧਾ ਮਿਲੇਗੀ। ਇਸ ਸਰਵਿਸ ਨੂੰ ਸ਼ੁਰੂ ਕਰਨ ਲਈ ਫਿਲਹਾਲ ਬੀ.ਐੱਸ.ਐੱਨ.ਐੱਲ. ਕੇਬਲ ਟੀਵੀ ਆਪਰੇਟਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ। 

ਦੱਸ ਦੇਈਏ ਕਿ ਬੀ.ਐੱਸ.ਐੱਨ.ਐੱਲ. ਦੇ ਦੇਸ਼ ਭਰ ’ਚ 1 ਕਰੋੜ ਤੋਂ ਜ਼ਿਆਦਾ ਬ੍ਰਾਡਬੈਂਡ ਸਬਸਕ੍ਰਾਈਬਰ ਹਨ। ਹਾਲਾਂਕਿ, ਪਿਛਲੇ ਕੁਝ ਸਾਲਾਂ ’ਚ ਕੰਪਨੀ ਦੇ ਨਾਲ ਜੁੜਨ ਵਾਲੇ ਨਵੇਂ ਗਾਹਕਾਂ ਦੀ ਗਿਣਤੀ ਉਮੀਦ ਮੁਤਾਬਕ ਨਹੀਂ ਨਹੀਂ। ਉਮੀਦ ਕੀਤੀ ਜਾ ਰਹੀ ਹੈ ਕਿ ਨਵੰਬਰ ਦੇ ਅੰਤ ਤਕ ਬੀ.ਐੱਸ.ਐੱਨ.ਐੱਲ. ਆਪਣਾ ਟ੍ਰਿਪਲ ਪਲੇਅ ਪਲਾਨ ਲਾਂਚ ਕਰੇਗੀ। ਸ਼ੁਰੂਆਤ ’ਚ ਇਸ ਨੂੰ ਕੁਝ ਚੁਣੇ ਹੋਏ ਰਾਜਾਂ ’ਚ ਉਪਲੱਬਧ ਕੀਤਾ ਜਾਵੇਗਾ।