BSNL ਦਾ 500GB ਡਾਟਾ ਵਾਲਾ ਪਲਾਨ, ਜਾਣੋ ਕੀ ਹੈ ਖਾਸ

09/26/2019 5:36:10 PM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਨਵਾਂ ਸੁਪਰ ਸਟਾਰ 500 ਬ੍ਰਾਡਬੈਂਡ ਪਲਾਨ ਲਾਂਚ ਕੀਤਾ ਹੈ। ਕੰਪਨੀ ਦਾ ਇਹ ਪਲਾਨ 50Mbps ਦੀ ਸਪੀਡ ’ਤੇ ਹਰ ਮਹੀਨੇ 500GB ਡਾਟਾ ਨਾਲ ਆਉਂਦਾ ਹੈ। BSNL ਦਾ ਇਹ ਪਲਾਨ ਹਾਟਸਟਾਰ ਦਾ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਵੀ ਆਫਰ ਕਰਦਾ ਹੈ। ਇਕ ਆਪਸ਼ਨ ਹੈ DSL ਪਲਾਨ ਅਤੇ ਦੂਜਾ ਹੈ ਭਾਰਤ ਫਾਈਬਰ ਪਲਾਨ। ਖਾਸ ਗੱਲ ਇਹ ਹੈ ਕਿ BSNL ਦੇ ਭਾਰਤ ਫਾਈਬਰ ਪਲਾਨ ’ਚ ਗਾਹਕਾਂ ਨੂੰ 50Mbps ਦੀ ਸਪੀਡ ਮਿਲਦੀ ਹੈ। ਉਥੇ ਹੀ DSL ਪਲਾਨ ’ਚ ਗਾਹਕਾਂ ਨੂੰ 10Mbps ਦੀ ਸਪੀਡ ਮਿਲਦੀ ਹੈ। ਜੇਕਰ ਗਾਹਕ ਮਹੀਨੇ ਤੋਂ ਪਹਿਲਾਂ 500 ਜੀ.ਬੀ. ਡਾਟਾ ਖਤਮ ਕਰ ਦਿੰਦਾ ਹੈ ਤਾਂ ਇੰਟਰਨੈੱਟ ਦੀ ਸਪੀਡ ਘੱਟ ਕੇ 2Mbps ’ਤੇ ਆ ਜਾਂਦੀ ਹੈ। 

ਡਾਟਾ ਦੇ ਨਾਲ ਫ੍ਰੀ ਅਨਲਿਮਟਿਡ ਕਾਲਿੰਗ ਦਾ ਵੀ ਫਾਇਦਾ
BSNL ਦਾ ਨਵਾਂ ਸੁਪਰ ਸਟਾਰ 500 ਬ੍ਰਾਡਬੈਂਡ ਪਲਾਨ ਗਾਹਕਾਂ ਨੂੰ ਹਰ ਮਹੀਨੇ 500 ਜੀ.ਬੀ. ਡਾਟਾ, ਭਾਰਤ ’ਚ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਵਾਈਸ ਕਾਲਿੰਗ ਅਤੇ ਬਿਨਾਂ ਕਿਸੇ ਵਾਧੂ ਲਾਗਤ ਦੇ ਕੰਪਲੀਮੈਂਟਰੀ ਹਾਟਸਟਾਰ ਪ੍ਰੀਮੀਅਮ ਸਬਸਕ੍ਰਿਪਸ਼ਨ ਆਫਰ ਕਰਦਾ ਹੈ। BSNL ਜੇ ਨਵੇਂ ਸੁਪਰ ਸਟਾਰ 500 ਬ੍ਰਾਡਬੈਂਡ ਪਲਾਨ ਦੀ ਕੀਮਤ 949 ਰੁਪਏ ਹੈ। ਹਾਟਸਟਾਰ ਦੇ ਐਨੁਅਲ ਸਬਸਕ੍ਰਿਪਸ਼ਨ ਦੀ ਕੀਮਤ 999 ਰੁਪਏ ਹੈ ਅਤੇ BSNL ਦੇ ਬ੍ਰਾਡਬੈਂਡ ਗਾਹਕਾਂ ਨੂੰ ਇਸ ਨੂੰ ਫ੍ਰੀ ’ਚ ਆਫਰ ਕੀਤਾ ਜਾ ਰਿਹਾ ਹੈ। ਭਾਰਤ ਫਾਈਬਰ ਗਾਹਕਾਂ ਨੂੰ 50Mbps ਦੀ ਸਪੀਡ ਮਿਲਦੀ ਹੈ, ਜਦੋਂਕਿ DSL ਪਲਾਨ ਗਾਹਕਾਂ ਨੂੰ 10Mbps ਦੀ ਸਪੀਡ ਮਿਲਦੀ ਹੈ। 

ਸਾਰੇ ਸਰਕਿਲਾਂ ’ਚ ਮਿਲੇਗਾ ਇਹ ਪਲਾਨ
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਅੰਡਮਾਨ ਅਤੇ ਨਿਕੋਬਾਰ ਨੂੰ ਛੱਡ ਕੇ BSNL ਦਾ ਇਹ ਪਲਾਨ ਸਾਰੇ ਸਰਕਿਲਾਂ ’ਚ ਉਪਲੱਬਧ ਹੋਵੇਗਾ। ਬੀ.ਐੱਸ.ਐੱਨ.ਐੱਲ. ਨੇ ਇਸ ਤੋਂ ਪਹਿਲਾਂ ਸੁਪਰ ਸਟਾਰ 300 ਬ੍ਰਾਡਬੈਂਡ ਪਲਾਨ ਲਾਂਚ ਕੀਤਾ ਸੀ, ਜਿਸ ਵਿਚ ਯੂਜ਼ਰਜ਼ ਨੂੰ 300 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਸਰਕਾਰੀ ਕੰਪਨੀ ਦੇ ਇਸ ਪਲਾਨ ’ਚ ਵੀ ਯੂਜ਼ਰਜ਼ ਨੂੰ ਅਨਲਿਮਟਿਡ ਵਾਈਸ ਕਾਲਿੰਗ ਅਤੇ ਕੰਪਲੀਮੈਂਟਰੀ ਹਾਟਸਟਾਰ ਪ੍ਰੀਮੀਅਮ ਸਬਸਕ੍ਰਿਪਸ਼ਨ ਦਿੱਤਾ ਜਾ ਰਿਹਾ ਹੈ। BSNL ਦੇ ਸੁਪਰ ਸਟਾਰ 300 ਬ੍ਰਾਡਬੈਂਡ ਪਲਾਨ ਦੀ ਕੀਮਤ 749 ਰੁਪਏ ਹੈ ਅਤੇ ਇਕ ਜ਼ਿਆਦਾਤਰ ਸਰਕਿਲਸ ’ਚ ਉਪਲੱਬਧ ਹੈ। 

ਜਿਓ ਫਾਈਬਰ ਦੇ ਇਸ ਪਲਾਨ ਨਾਲ ਹੋਵੇਗਾ ਮੁਕਾਬਲਾ
BSNL ਦੇ ਸੁਪਰ ਸਟਾਰ 500 ਬ੍ਰਾਡਬੈਂਡ ਪਲਾਨ ਦਾ ਮੁਕਾਬਲਾ ਜਿਓ ਫਾਈਬਰ ਦੇ 849 ਰੁਪਏ ਵਾਲੇ ਸਿਲਵਰ ਪਲਾਨ ਨਾਲ ਹੋਵੇਗਾ। ਜਿਓ ਫਾਈਬਰ ਦੇ ਇਸ ਪਲਾਨ ’ਚ 100 Mbps ਦੀ ਸਪੀਡ ਨਾਲ 200 ਜੀ.ਬੀ. ਡਾਟਾ (ਵੈਲਕਮ ਆਫਰ ਦੇ ਹਿੱਸੇ ਤਹਿਤ ਐਕਸਟਰਾ 200 ਜੀ.ਬੀ. ਡਾਟਾ) ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਓ ਫਾਈਬਰ ਦੇ ਇਸ ਪਲਾਨ ’ਚ ਫ੍ਰੀ ਵਾਈਸ ਕਾਲਿੰਗ, ਤਿੰਨ ਮਹੀਨੇ ਦਾ OTT ਐਪਸ ਸਬਸਕ੍ਰਿਪਸ਼ਨ, ਟੀਵੀ ਵੀਡੀਓ ਕਾਲਿੰਗ ਫੀਚਰ, ਹੋਮ ਨੈੱਟਵਰਕਿੰਗ ਫੀਚਰ ਵੀ ਦਿੱਤਾ ਜਾ ਰਿਹਾ ਹੈ। 


Related News