BSNL ਦੇ ਇਸ ਪਲਾਨ 'ਚ ਡਾਊਨਲੋਡਿੰਗ ਸਪੀਡ ਹੋਈ ਦੋਗੁਣੀ

08/20/2018 7:44:27 PM

ਜਲੰਧਰ—ਰਿਲਾਇੰਸ ਜਿਓ ਦੇ ਬ੍ਰਾਡਬੈਂਡ ਸੈਕਟਰ 'ਚ ਕਦਮ ਰੱਖਦੇ ਹੋਏ ਲਗਭਗ ਸਾਰੇ ਕੰਪਨੀਆਂ ਯੂਜ਼ਰਸ ਨੂੰ ਆਪਣੇ ਵੱਲ ਆਕਰਸ਼ਤ ਕਰਨ ਅਤੇ ਜਿਓ ਨੂੰ ਟੱਕਰ ਦੇਣ ਲਈ ਪਲਾਨਸ 'ਚ ਬਦਲਾਅ ਕਰ ਰਹੀ ਹੈ। ਇਸ ਤਹਿਤ BSNL ਨੇ ਜਿਓ ਗੀਗਾਫਾਈਬਰ ਨੂੰ ਟੱਕਰ ਦੇਣ ਲਈ ਆਪਣੇ 699 ਰੁਪਏ ਦੇ ਬ੍ਰਾਡਬੈਂਡ ਪਲਾਨ 'ਚ ਬਦਲਾਅ ਕੀਤੇ ਹਨ। ਇਸ ਪਲਾਨ 'ਚ ਪਹਿਲੇ ਤੋਂ ਜ਼ਿਆਦਾ ਤੇਜ਼ ਡਾਊਨਲੋ ਸਪੀਡ ਅਤੇ FUP ਲਿਮਿਟ ਨੂੰ ਡਬਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੰਪਨੀ ਦਾ 699 ਰੁਪ ਦਾ ਪਲਾਨ ਸਿਰਫ ਚੇਨਈ ਸਰਕਲਸ ਲਈ ਮੌਜੂਦ ਹੈ ਇਸ ਲਈ ਇਹ ਬਦਲਾਅ ਇਸ ਸਰਕਲ ਲਈ ਹੈ। 

BSNL 699
BSNL ਦੇ ਇਸ ਪਲਾਨ 'ਚ 20 Mbps ਦੀ ਸਪੀਡ 'ਤੇ 700 ਜੀ.ਬੀ. ਦੀ FUP ਲਿਮਿਟ ਦਿੱਤੀ ਜਾ ਰਹੀ ਹੈ। ਐੱਫ.ਯੂ.ਪੀ. ਖਤਮ ਹੋਣ ਤੋਂ ਬਾਅਦ ਯੂਜ਼ਰਸ ਨੂੰ 2 ਐੱਮ.ਬੀ.ਪੀ.ਐੱਸ. ਦੀ ਸਪੀਡ ਉਪਲੱਬਧ ਕਰਵਾਈ ਜਾਵੇਗੀ। ਇਸ 'ਚ ਦੇਸ਼ਭਰ ਦੇ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਵੌਇਸ ਕਾਲ ਕਰ ਸਕਦੇ ਹੋ। ਉੱਥੇ ਇਸ ਤੋਂ ਪਹਿਲਾਂ ਇਸ ਪਲਾਨ 'ਚ ਯੂਜ਼ਰਸ ਨੂੰ 10 ਐੱਮ.ਬੀ.ਪੀ.ਐੱਸ. ਦੀ ਸਪੀਡ ਦਿੱਤੀ ਜਾਂਦੀ ਸੀ।

JioGigaFiber

ਤੁਹਾਨੂੰ ਦੱਸ ਦਈਏ ਕਿ ਰਿਲਾਇੰਸ ਜਿਓ ਗੀਗਾ ਫਾਈਬਰ ਸਰਵਿਸ ਦੀ ਰਜਿਸਟਰੇਸ਼ਨ 15 ਅਗਸਤ ਤੋਂ ਸ਼ੁਰੂ ਹੋ ਗਈ ਹੈ। ਜਿਓ ਦੀ ਆਧਿਕਾਰਿਤ ਵੈੱਬਸਾਈਟ 'ਤੇ ਜਾ ਕੇ ਇਸ ਸਰਵਿਸ ਨੂੰ ਲੈ ਕੇ ਰਜਿਸਟਰ ਕਰ ਸਕਦੇ ਹੋ। ਇਸ ਸਰਵਿਸ ਰਾਹੀਂ ਤੁਸੀਂ 4K ਵੀਡੀਓਜ਼ ਅਤੇ VR ਗੇਮਸ ਦਾ ਫਾਇਦਾ ਲੈ ਸਕਦੇ ਹੋ। ਰਿਪੋਰਟ ਮੁਤਬਾਕ ਜਿਓ ਗੀਗਾਫਾਈਬਰ ਬ੍ਰਾਡਬੈਂਡ ਸਰਵਿਸ ਲਈ ਜਿਸ ਸ਼ਹਿਰ ਜਾਂ ਏਰੀਏ 'ਚ ਸਭ ਤੋਂ ਜ਼ਿਆਦਾ ਰਜਿਸਟਰੇਸ਼ਨ ਹੋਣਗੇ, ਉੱਥੇ ਪਹਿਲਾਂ ਇਹ ਸਰਵਿਸ ਉਪਲੱਬਧ ਕੀਤੀ ਜਾਵੇਗੀ। ਇਸ ਨਾਲ ਗਾਹਕਾਂ ਨੂੰ 1Gbps ਦੀ ਬ੍ਰਾਡਬੈਂਡ ਸਪੀਡ ਮਿਲੇਗੀ। ਜਿਓ ਨੇ ਦਾਅਵਾ ਕੀਤਾ ਹੈ ਕਿ 1,100 ਸ਼ਹਿਰਾਂ 'ਚ ਘਰਾਂ, ਵਪਾਰੀਆਂ, ਛੋਟੇ ਅਤੇ ਵੱਡੇ ਕਾਰੋਬਾਰੀਆਂ ਤੱਕ ਫਾਈਬਰ ਕੁਨਕੈਟੀਵਿਟੀ ਪਹੁੰਚਾਏਗੀ।