BSNL ਦਾ ਧਮਾਕੇਦਾਰ ਪਲਾਨ, 90 ਦਿਨਾਂ ਲਈ ਰੋਜ਼ ਮਿਲੇਗਾ 2GB ਡਾਟਾ

03/12/2022 5:28:20 PM

ਗੈਜੇਟ ਡੈਸਕ– ਉਂਝ ਤਾਂ ਸਰਕਾਰੀ ਦੂਰਸੰਚਾਰ ਕੰਪਨੀ BSNL ਦੀ ਹਾਲਤ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਓ ਦੇ ਮੁਕਾਬਲੇ ਬਹੁਤ ਹੀ ਖ਼ਰਾਬ ਹੈ ਪਰ BSNL ਦੀ ਇਕ ਪਛਾਣ ਹੈ ਘੱਟ ਕੀਮਤ ’ਚ ਜ਼ਿਆਦਾ ਫਾਇਦੇ ਅਤੇ ਇਹ ਪਛਾਣ ਅੱਜ ਵੀ ਬਰਕਰਾਰ ਹੈ। BSNL ਦੀਆਂ ਸੇਵਾਵਾਂ ਜੇਕਰ ਥੋੜੀਆਂ ਠੀਕ ਹੋ ਜਾਣ ਤਾਂ ਜ਼ਿਆਦਾਤਰ ਲੋਕ BSNL ਦਾ ਪੱਲਾ ਫੜ ਲੈਣਗੇ। BSNL ਦੇ ਯੂਜ਼ਰਸ ਨੂੰ ਅੱਜ 5 ਸਾਲਾਂ ਬਾਅਦ ਵੀ 4ਜੀ ਦਾ ਇੰਤਜ਼ਾਰ ਹੈ। ਹਾਲਾਂਕਿ, ਕੰਪਨੀ ਦੀਆਂ 3ਜੀ ਸੇਵਾਵਾਂ ਸਾਰੇ ਸਰਕਿਲਾਂ ’ਚ ਹਨ ਜਿੱਥੇ ਗਾਹਕਾਂ ਨੂੰ ਚੰਗੀਆਂ ਸੇਵਾਵਾਂ ਮਿਲ ਰਹੀਆਂ ਹਨ। BSNL ਕੋਲ ਇਕ ਅਜਿਹਾ ਪ੍ਰੀਪੇਡ ਪਲਾਨ ਹੈ ਜੋ ਜੀਓ ਦੇ ਇਕ ਪਲਾਨ ਨੂੰ ਜ਼ਬਰਦਸਤ ਟੱਕਰ ਦਿੰਦਾ ਹੈ। ਆਓ ਜਾਣਦੇ ਹਾਂ BSNL ਦੇ ਇਸ ਖਾਸ ਪਲਾਨ ਬਾਰੇ...

ਜੀਓ ਦਾ 499 ਰੁਪਏ ਵਾਲਾ ਪਲਾਨ
ਸਭ ਤੋਂ ਪਹਿਲਾਂ ਜੀਓ ਦੇ 499 ਰੁਪਏ ਵਾਲੇ ਪਲਾਨ ਦੀ ਗੱਲ ਕਰਦੇ ਹਾਂ। ਜੀਓ ਦੇ ਇਸ ਪਲਾਨ ਦੇ ਨਾਲ 56 ਦਿਨਾਂ ਦੀ ਮਿਆਦ ਮਿਲਦੀ ਹੈ ਅਤੇ ਇਸ ਪਲਾਨ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਮਿਲਦੇ ਹਨ। ਜੀਓ ਦੇ ਇਸ ਪਲਾਨ ’ਚ ਕੁੱਲ 84 ਜੀ.ਬੀ ਡਾਟਾ ਮਿਲਦਾ ਹੈ। ਇਸ ਪਲਾਨ ਦੇ ਨਾਲ ਤੁਹਾਨੂੰ ਜੀਓ ਐਪਸ ਦੇ ਸਬਸਕ੍ਰਿਪਸ਼ਨ ਵੀ ਮਿਲਣਗੇ।

BSNL ਦਾ 499 ਰੁਪਏ ਦਾ ਪਲਾਨ
ਜੀਓ ਦੇ ਪਲਾਨ ਦੇ ਫਾਇਦਿਆਂ ਬਾਰੇ ਤਾਂ ਤੁਹਾਨੂੰ ਪਤਾ ਚੱਲ ਗਿਆ ਹੈ। ਹੁਣ BSNL ਦੇ ਇਸੇ ਕੀਮਤ ਯਾਨੀ 499 ਰੁਪਏ ਵਾਲੇ ਪਲਾਨ ਬਾਰੇ ਜਾਣਦੇ ਹਾਂ। BSNL ਦੇ ਇਸ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ ਅਤੇ ਇਸ ਪਲਾਨ ਦੀ ਮਿਆਦ 90 ਦਿਨਾਂ ਦੀ ਹੈ। ਇਸ ਪਲਾਨ ਦੇ ਨਾਲ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਪਲਾਨ ’ਚ ਵੀ ਜੀਓ ਦੀ ਤਰ੍ਹਾਂ ਰੋਜ਼ਾਨਾ 100 SMS ਮਿਲਦੇ ਹਨ। 

ਹੁਣ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ BSNL ਦੇ ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ ਜ਼ਿਆਦਾ ਡਾਟਾ ਦੇ ਨਾਲ ਮਿਆਦ ਵੀ ਇਕ ਮਹੀਨਾ ਜ਼ਿਆਦਾ ਦੀ ਮਿਲ ਰਹੀ ਹੈ। 

Rakesh

This news is Content Editor Rakesh