BSNL ਦਾ ਧਮਾਕਾ, ਇਨ੍ਹਾਂ ਪਲਾਨਜ਼ ’ਚ ਹੁਣ 200MB ਦੀ ਥਾਂ ਮਿਲੇਗਾ 5GB ਡਾਟਾ

04/24/2019 2:24:44 PM

ਗੈਜੇਟ ਡੈਸਕ– ਭਾਰਤ ਸੰਚਾਰ ਨਗਰ ਲਿਮਟਿਡ ਆਪਣੇ ਗਾਹਕਾਂ ਦੀ ਗਿਣਤੀ ਵਧਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਇਸ ਲਈ ਆਪਣੇ ਪੁਰਾਣੇ ਪਲਾਨ ਰਿਵਾਈਜ਼ ਕਰਨ ਦੇ ਨਾਲ-ਨਾਲ ਨਵੇਂ ਪਲਾਨ ਲਿਆ ਰਹੀ ਹੈ। BSNL ਨੇ ਹੁਣ ਆਪਣੇ ਪ੍ਰੀਪੇਡ ਪੋਰਟਫੋਲੀਓ ਦੇ ਤਿੰਨ ਸਪੈਸ਼ਲ ਟੈਰਿਫ ਵਾਊਟਰਸ ਨੂੰ ਰਿਵਾਈਜ਼ ਕੀਤਾ ਹੈ। ਕੰਪਨੀ ਨੇ 35 ਰੁਪਏ ਵਾਲੇ ਸਪੈਸ਼ਲ ਟੈਰਿਫ ਵਾਊਚਰ ’ਚ ਬਦਲਾਅ ਕੀਤਾ ਹੈ। ਇਸ ਪਲਾਨ ’ਚ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ਪਲਾਨ ਤਹਿਤ ਗਾਹਕਾਂ ਨੂੰ ਪਹਿਲਾਂ 200MB ਡਾਟਾ ਮਿਲਦਾ ਸੀ। ਬਦਲਾਅ ਤੋਂ ਬਾਅਦ ਗਾਹਕਾਂ ਨੂੰ 5 ਜੀ.ਬੀ. ਡਾਟਾ ਮਿਲੇਗਾ। ਯਾਨੀ, ਗਾਹਕਾਂ ਨੂੰ ਪਹਿਲਾਂ ਦੇ ਮੁਕਾਬਲੇ 25 ਗੁਣਾ ਜ਼ਿਆਦਾ ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਪਹਿਲਾਂ ਦੀ ਤਰ੍ਹਾਂ ਇਸ ਪਲਾਨ ਦੀ ਮਿਆਦ 5 ਦਿਨਾਂ ਦੀ ਰਹੇਗੀ। 

53 ਰੁਪਏ ਵਾਲੇ ਪਲਾਨ ’ਚ ਹੁਣ ਮਿਲੇਗਾ 8 ਜੀ.ਬੀ. ਡਾਟਾ
ਇਸ ਤੋਂ ਇਲਾਵਾ BSNL ਨੇ 53 ਰੁਪਏ ਵਾਲੇ ਸਪੈਸ਼ਲ ਟੈਰਿਫ ਵਾਊਚਰ ’ਚ ਵੀ ਬਦਲਾਅ ਕੀਤਾ ਹੈ। ਇਸ ਪਲਾਨ ’ਚ ਪਹਿਲਾਂ ਗਾਹਕਾਂ ਨੂੰ 250MB ਡਾਟਾ ਦਿੱਤਾ ਜਾਂਦਾ ਸੀ ਅਤੇ ਇਸ ਦੀ ਮਿਆਦ 21 ਦਿਨਾਂ ਦੀ ਸੀ। ਹਾਲਾਂਕਿ, ਬਦਲਾਅ ਤੋਂ ਬਾਅਦ ’ਚ ਇਸ ਪਲਾਨ ’ਚ 8 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ ਨੂੰ 7 ਦਿਨ ਘਟਾ ਕੇ 14 ਦਿਨ ਕਰ ਦਿੱਤਾ ਗਿਆ ਹੈ। 

395 ਰੁਪਏ ਵਾਲੇ ਪਲਾਨ ’ਚ ਅਨਲਿਮਟਿਡ ਕਾਲਿੰਗ ਦਾ ਫਾਇਦਾ
BSNL ਨੇ 395 ਰੁਪਏ ਵਾਲੇ ਸਪੈਸ਼ਲ ਟੈਰਿਫ ਵਾਊਚਰ ’ਚ ਵੀ ਬਦਲਾਅ ਕੀਤਾ ਹੈ। ਇਸ ਪਲਾਨ ’ਚ ਅਨਲਿਮਟਿਡ ਕਾਲਿੰਗ ਅਤੇ ਫ੍ਰੀ ਨੈਸ਼ਨਲ ਰੋਮਿੰਗ (ਮੁੰਬਈ ਅਤੇ ਦਿੱਲੀ ਨੂੰ ਛੱਡ ਕੇ) ਦਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. FUP ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 71 ਦਿਨਾਂ ਦੀ ਹੈ। ਪਿਹਲਾਂ ਇਸ ਪਲਾਨ ’ਚ ਗਾਹਕਾਂ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਸਨ। ਇਸ ਪਲਾਨ ’ਚ ਪਹਿਲਾਂ ਗਾਹਕਾਂ ਨੂੰ ਨੈੱਟ ਵਾਇਸ ਕਾਲਸ ’ਤੇ 3,000 ਮਿੰਟ ਅਤੇ ਆਫ-ਨੈੱਟ ਵਾਇਲ ਕਾਲਸ ’ਤੇ 1,800 ਮਿੰਟ ਆਫਰ ਕੀਤੇ ਜਾਂਦੇ ਸਨ। ਇਸ ਤੋਂ ਇਲਾਵਾ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਸੀ। ਕੰਪਨੀ ਨੂੰ ਗਾਹਕਾਂ ਦੀ ਗਿਣਤੀ ਵਧਾਉਣ ਨਾਲ ਜੁੜੀਆਂ ਆਪਣੀਆਂ ਕੋਸ਼ਿਸ਼ਾਂ ਦਾ ਫਾਇਦਾ ਮਿਲ ਰਿਹਾ ਹੈ। ਕੰਪਨੀ ਨੇ ਫਰਵਰੀ 2019 ’ਚ ਕਰੀਬ 9 ਲੱਖ ਨਵੇਂ ਗਾਹਕਾਂ ਨੂੰ ਆਪਣੇ ਨਾਲ ਜੋੜਿਆ ਹੈ।