BSNL ਨੇ STV29 ਵਾਲੇ ਪਲਾਨ ਕੀਤਾ ਅਪਡੇਟ, ਮਿਲਣਗੇ ਪਹਿਲਾਂ ਨਾਲੋਂ ਜ਼ਿਆਦਾ ਫਾਇਦੇ

11/14/2018 6:17:51 PM

ਗੈਜੇਟ ਡੈਸਕ- ਬੀ ਐੱਸ ਐੱਨ ਐੱਲ (BSNL) ਨੇ ਦਿਵਾਲੀ ਤੇ ਦਸਿਹਰੇ ਦੇ ਸਮੇਂ ਆਪਣੇ ਗਾਹਕਾਂ ਲਈ ਕੁਝ ਪ੍ਰੀਪੇਡ ਪਲਾਨ ਪੇਸ਼ ਕੀਤੇ ਸਨ। ਹਾਲਾਂਕਿ ਇਹ ਪਲਾਨ ਜ਼ਿਆਦਾ ਖਾਸ ਬੈਨੀਫਿਟਸ ਨਹੀਂ ਦਿੰਦੇ ਸਨ। ਹੁਣ ਕੰਪਨੀ ਨੇ ਇਨ੍ਹਾਂ 'ਚੋਂ STV 29 ਰੁਪਏ ਪਲਾਨ 'ਚ ਮਿਲਣ ਵਾਲੇ ਫਾਇਦੇ 'ਚ ਬਦਲਾਅ ਕੀਤਾ ਹੈ। 

Telecom Talk ਦੀ ਰਿਪੋਰਟ ਦੇ ਮੁਤਾਬਕ ਹੁਣ ਯੂਜ਼ਰਸ ਇਸ ਪਲਾਨ 'ਚ ਅਨਲਿਮਟਿਡ ਲੋਕਲ ਤੇ ਨੈਸ਼ਨਲ ਕਾਲਿੰਗ ਬਿਨਾਂ ਕਿਸੇ FUP ਲਿਮਿਟ ਦੇ ਕਰ ਸਕਦੇ ਹਨ।  ਹਾਲਾਂਕਿ ਮੁੰਬਈ ਤੇ ਦਿੱਲੀ ਸਰਕਿਲ 'ਚ ਕੀਤੀ ਗਈ ਕਾਲ ਨੂੰ ਸਟੈਂਡਰਡ ਰੇਟ ਦੇ ਹਿਸਾਬ ਨਾਲ ਚਾਰਜ ਕੀਤਾ ਜਾਵੇਗੀ।

ਇਹ ਪ੍ਰੀਪੇਡ ਪਲਾਨ 7 ਦਿਨ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ ਤੇ ਇਸ ਪਲਾਨ 'ਚ 300 ਲੋਕਲ ਤੇ ਨੈਸ਼ਨਲ SMS ਵੀ ਮਿਲਦੇ ਹਨ। ਇਸ ਤੋਂ ਇਲਾਵਾ ਯੂਜ਼ਰਸ ਨੂੰ ਕੁਲ 1 ਜੀ. ਬੀ 2G/3G ਡਾਟਾ ਵੀ ਮਿਲੇਗਾ। ਯੂਜ਼ਰਸ ਇਸ ਪਲਾਨ 'ਚ ਫ੍ਰੀ PR2“(ਕਾਲਰ ਰਿੰਗ ਟੋਨ) ਦਾ ਫਾਇਦਾ ਵੀ ਲੈ ਸਕਦੇ ਹਨ ਤੇ ਅਨਲਿਮਟਿਡ ਗਾਣੇ ਬਦਲ ਸਕਦੇ ਹਨ।ਇਸ ਤੋਂ ਪਹਿਲਾਂ ਇਸ ਪਲਾਨ 'ਚ ਅਨਲਿਮਟਿਡ ਲੋਕਲ ਕਾਲਿੰਗ, 100 ਫ੍ਰੀ SMS ਹਰ ਦਿਨ ਤੇ 2 ਜੀ. ਬੀ ਡਾਟਾ ਰੋਜ਼ਾਨਾ ਮਿਲ ਰਿਹਾ ਸੀ, ਜੋ ਕੁਲ ਵੈਲੀਡਿਟੀ ਲਈ 14 ਜੀ. ਬੀ ਹੁੰਦਾ ਹੈ। ਇਸ ਤੋਂ ਇਹ ਪਤਾ ਚੱਲਦਾ ਹੈ ਕਿ ਕੰਪਨੀ ਨੇ SMS ਤੇ ਡਾਟਾ ਬੈਨੀਫਿਟ ਘੱਟਾ ਦਿੱਤੇ ਹਨ, ਪਰ ਹੁਣ ਯੂਜ਼ਰਸ ਨੂੰ ਫ੍ਰੀ ਕਾਲਰ ਟਿਊਨ ਤੇ ਬਿਨਾਂ ਕਿਸੇ ਲਿਮਿਟ ਦੇ ਲੋਕਲ ਦੇ ਨਾਲ ਨੈਸ਼ਨਲ ਕਾਲਿੰਗ ਵੀ ਮਿਲ ਰਹੀ ਹੈ।