BSNL ਦਾ ਧਮਾਕਾ, ਇਨ੍ਹਾਂ ਸਸਤੇ ਪਲਾਨ ’ਚ ਹੁਣ ਰੋਜ਼ ਮਿਲੇਗਾ 3GB ਡਾਟਾ

09/28/2019 11:21:07 AM

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਇਕ ਵਾਰ ਫਿਰ ਪ੍ਰਾਈਵੇਟ ਕੰਪਨੀਆਂ ਨੂੰ ਕਰਾਰਾ ਜਵਾਬ ਦਿੰਦੇ ਹੋਏ ਆਪਣੇ ਪਲਾਨ ਅਪਡੇਟ ਕੀਤੇ ਹਨ। ਬੀ.ਐੱਸ.ਐੱਨ.ਐੱਲ. ਨੇ ਹੁਣ ਆਪਣਾ ਸਭ ਤੋਂ ਲੋਕਪ੍ਰਿਯ ਪ੍ਰੀਪੇਡ ਪਲਾਨ ਅਪਡੇਟ ਕੀਤਾ ਹੈ। ਕੰਪਨੀ ਨੇ ਆਪਣੇ 186 ਰੁਪਏ ਅਤੇ 187 ਰੁਪਏ ਦੇ STV ਵਾਊਚਰ ਅਪਡੇਟ ਕੀਤੇ ਹਨ। ਆਓ ਜਾਣਦੇ ਹਾਂ ਇਨ੍ਹਾਂ ਪਲਾਨ ’ਚ ਗਾਹਕਾਂ ਨੂੰ ਕੀ ਫਾਇਦੇ ਮਿਲ ਰਹੇ ਹਨ।

BSNL ਦੇ 186 ਰੁਪਏ ਵਾਲੇ ਪਲਾਨ ਦੇ ਫਾਇਦੇ
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ BSNL ਦੇ 186 ਰੁਪਏ ਵਾਲੇ ਪਲਾਨ ’ਚ ਪਹਿਲਾਂ ਰੋਜ਼ 2 ਜੀ.ਬੀ. ਡਾਟਾ ਮਿਲਦਾ ਸੀ ਪਰ ਹੁਣ ਇਸ ਪਲਾਨ ’ਚ ਰੋਜ਼ 3 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਇਸ ਪਲਾਨ ’ਚ ਰੋਜ਼ਾਨਾ 250 ਮਿੰਟ ਦੀ ਕਾਲਿੰਗ ਮਿਲੇਗੀ ਜੋ ਤੁਸੀਂ ਕਿਸੇ ਵੀ ਨੈੱਟਵਰਕ ’ਤੇ ਕਰ ਸਕੋਗੇ। ਇਸ ਪਲਾਨ ’ਚ ਰੋਜ਼ 100 SMS ਵੀ ਮਿਲਣਗੇ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। 

BSNL ਦੇ 187 ਰੁਪਏ ਵਾਲੇ ਪਲਾਨ ਦੇ ਫਾਇਦੇ
ਇਸ ਪਲਾਨ ’ਚ ਵੀ ਪਹਿਲਾਂ 2 ਜੀ.ਬੀ. ਡਾਟਾ ਮਿਲਦਾ ਸੀ ਪਰ ਹੁਣ ਇਸ ਵਿਚ ਵੀ ਰੋਜ਼ 3 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ ਵੀ 28 ਦਿਨਾਂ ਦੀ ਹੈ ਅਤੇ ਇਸ ਵਿਚ ਰੋਜ਼ਾਨਾ 250 ਮਿੰਟ ਦੀ ਕਾਲਿੰਗ ਮਿਲੇਗੀ। ਇਸ ਵਿਚ ਵੀ ਰੋਜ਼ 100 ਮੈਸੇਜ ਮਿਲਣਗੇ।


Related News