BSNL ਨੇ ਰੱਖੜੀ ਦੇ ਮੌਕੇ ''ਤੇ ਪੇਸ਼ ਕੀਤਾ ਸਪੈਸ਼ਲ ਪ੍ਰੀਪੇਡ ਪਲਾਨ

Saturday, Aug 25, 2018 - 01:15 PM (IST)

BSNL ਨੇ ਰੱਖੜੀ ਦੇ ਮੌਕੇ ''ਤੇ ਪੇਸ਼ ਕੀਤਾ ਸਪੈਸ਼ਲ ਪ੍ਰੀਪੇਡ ਪਲਾਨ

ਜਲੰਧਰ-ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਰੱਖੜੀ ਦੇ ਮੌਕੇ 'ਤੇ ਸਪੈਸ਼ਲ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ, ਜਿਸ ਦੀ ਕੀਮਤ 399 ਰੁਪਏ ਹੈ। ਇਸ ਆਫਰ ਦੀ ਮਿਆਦ 74 ਦਿਨ ਹੈ। ਇਹ ਪਲਾਨ 26 ਅਗਸਤ ਤੋਂ ਸ਼ੁਰੂ ਹੋਵੇਗਾ। ਬੀ. ਐੱਸ. ਐੱਨ. ਐੱਲ. ਦੇ 399 ਰੁਪਏ ਦੇ ਸਪੈਸ਼ਲ ਪੈਕ 'ਚ ਅਨਲਿਮਟਿਡ ਕਾਲਿੰਗ, ਡਾਟਾ ਅਤੇ ਐੱਸ. ਐੱਮ. ਐੱਸ. (SMS) ਦੀ ਸਹੂਲਤ ਮਿਲੇਗੀ। ਇਸ 'ਚ ਗਾਹਕਾਂ ਨੂੰ ਪਰਸਨਲਾਈਜ਼ਡ ਰਿੰਗ ਬੈਕ ਟੋਨ (PRBT) ਬਦਲਾਉਣ ਦੀ ਵੀ ਸਹੂਲਤ ਮਿਲੇਗੀ। ਇਹ ਸਪੈਸ਼ਲ ਪਲਾਨ ਦਿੱਲੀ ਅਤੇ ਮੁੰਬਈ ਲਈ ਹੀ ਲਾਗੂ ਕੀਤਾ ਗਿਆ ਹੈ।

PunjabKesari

ਬੀ. ਐੱਸ. ਐੱਨ. ਐੱਲ. ਦੇ ਪ੍ਰਧਾਨ ਅਤੇ ਪ੍ਰਬੰਧਕ ਨਿਰਦੇਸ਼ਕ ਅਨੁਪਮ ਸ਼੍ਰੀਵਾਸਤਵ ਦੇ ਮੁਤਾਬਕ ਰੱਖੜੀ ਦੇ ਤਿਉਹਾਰ ਮੌਕੇ ਬੀ. ਐੱਸ. ਐੱਨ. ਐੱਲ. ਨੇ ਇਹ ਪਲਾਨ ਨਵੇਂ ਅਤੇ ਪੁਰਾਣੇ ਯੂਜ਼ਰਸ ਦੇ ਲਈ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਪਲਾਨ ਨੂੰ ਐੱਸ. ਟੀ. ਵੀ 399 (STV399) ਦੇ ਨਾਂ ਨਾਲ ਪੇਸ਼ ਕੀਤਾ ਹੈ, ਜੋ ਅਨਲਿਮਟਿਡ ਫੀਚਰਸ ਨਾਲ ਪੇਸ਼ ਹੋਇਆ ਹੈ। 


Related News