BSNL ਨੇ ਪੇਸ਼ ਕੀਤਾ 249 ਰੁਪਏ ਵਾਲਾ ਪਲਾਨ, ਮਿਲੇਗਾ 28GB ਡਾਟਾ

09/21/2017 1:16:37 PM

ਜਲੰਧਰ- ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ ਨਵਾਂ ਪਲਾਨ ਪੇਸ਼ ਕੀਤਾ ਹੈ। ਕੰਪਨੀ ਦਾ ਨਵਾਂ ਪਲਾਨ ਜਿਓ ਦੀ ਤਰਜ਼ 'ਤੇ ਹੀ ਲੋਕਲ-ਐੱਸ.ਟੀ.ਡੀ. ਅਨਲਿਮਟਿਡ ਕਾਲਿੰਗ (BSNL to BSNL) ਅਤੇ ਹਰ ਰੋਜ਼ 1ਜੀ.ਬੀ. ਡਾਟਾ ਦੀ ਪੇਸ਼ਕਸ਼ ਕਰਦਾ ਹੈ। ਇਸ ਪਲਾਨ ਦੀ ਕੀਮਤ 249 ਰੁਪਏ ਰੱਖੀ ਗਈ ਹੈ ਜੋ 28 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਜਿਸ ਦਾ ਮਤਲਬ ਹੈ ਕਿ ਇਸ ਪਲਾਨ 'ਚ ਕੁਲ 28ਜੀ.ਬੀ. ਡਾਟਾ ਮਿਲੇਗਾ। 
ਹਾਲ ਹੀ 'ਚ ਕੰਪਨੀ ਨੇ 429 ਵਾਲਾ ਪਲਾਨ ਪੇਸ਼ ਕੀਤਾ ਸੀ। ਜਿਸ ਤਹਿਤ 90 ਦਿਨਾਂ ਲਈ ਅਨਲਿਮਟਿਡ ਵੌਇਸ ਕਾਲ ਅਤੇ ਹਰ ਰੋਜ਼ 1ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੇ ਤਹਿਤ ਕਿਸੇ ਵੀ ਨੈੱਟਵਰਕ 'ਤੇ ਮੁਫਤ ਵੌਇਸ ਕਾਲ (ਲੋਕਲ/ਐੱਸ.ਟੀ.ਡੀ.) 90 ਦਿਨਾਂ ਲਈ ਦਿੱਤੀ ਜਾਵੇਗੀ ਅਤੇ 1ਜੀ.ਬੀ. ਡਾਟਾ ਹਰ ਰੋਜ਼ 90 ਦਿਨਾਂ ਤੱਕ ਮਿਲੇਗਾ। ਕੰਪਨੀ ਦੇ ਇਸ ਪਲਾਨ 'ਚ ਮਿਲਣ ਵਾਲਾ ਡਾਟਾ 3ਜੀ ਹੋਵੇਗਾ। ਹਾਲਹੀ 'ਚ ਆਈ ਖਬਰ ਮੁਤਾਬਕ ਬੀ.ਐੱਸ.ਐੱਨ.ਐੱਲ. ਜਲਦੀ ਹੀ ਆਪਣੀ 4ਜੀ ਵੀ.ਓ.ਐੱਲ.ਟੀ.ਈ. ਦੀ ਸ਼ੁਰੂਆਤ ਨਾਲ ਕਰ ਸਕਦੀ ਹੈ। ਕੰਪਨੀ ਨੂੰ ਉਮੀਦ ਹੈ ਕਿ ਸਰਕਾਰ ਉਸ ਨੂੰ 4ਜੀ ਅਤੇ 5ਜੀ ਸੇਵਾਵਾਂ ਦੀ ਪੇਸ਼ਕਸ਼ ਲਈ 700 ਮੈਗਾਹਰਟਜ਼ 'ਚ ਸਪੈਕਟਰਮ ਦੇ ਇਸਤੇਮਾਲ ਦੀ ਮਨਜ਼ੂਰੀ ਜਲਦੀ ਹੀ ਦੇ ਦੇਵੇਗੀ।