BSNL ਇਨ੍ਹਾਂ ਪਲਾਨਸ ਨਾਲ ਫ੍ਰੀ ਦੇ ਰਹੀ ਹੈ Amazon ਪ੍ਰਾਈਮ ਮੈਂਬਰਸ਼ਿਪ

07/13/2019 5:00:58 PM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਆਪਣੇ 499 ਰੁਪਏ ਤੋਂ ਹੇਠਾਂ ਦੇ ਬ੍ਰਾਡਬੈਂਡ ਪਲਾਨਸ ਦੇ ਨਾਲ ਅਮੇਜ਼ਨ ਪ੍ਰਾਈਮ ਮੈਂਬਰਸ਼ਿਪ ਦੇਣਾ ਸ਼ੁਰੂ ਕੀਤਾ ਹੈ। ਕੰਪਨੀ ਦਾ ਇਹ ਨਵਾਂ ਆਫਰ ਬੀ.ਐੱਸ.ਐੱਨ.ਐੱਲ. ਦੇ ਨਵੇਂ ਅਤੇ ਪੁਰਾਣੇ ਦੋਵਾਂ ਹੀ ਗਾਹਕਾਂ ਲਈ ਯੋਗ ਹੈ। ਇਸ ਤੋਂ ਪਹਿਲਾਂ ਬੀ.ਐੱਸ.ਐੱਨ.ਐੱਲ. ਦੁਆਰਾ ਅਮੇਜ਼ਨ ਪ੍ਰਾਈਮ ਮੈਂਬਰਸ਼ਿਪ ਦਾ ਫਾਇਦਾ 745 ਰੁਪਏ ਅਤੇ ਇਸ ਤੋਂ ਜ਼ਿਆਦਾ ਦੇ ਬ੍ਰਾਡਬੈਂਡ ਪਲਾਨਸ ’ਚ ਦਿੱਤਾ ਜਾਂਦਾ ਸੀ। 

ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਬੀ.ਐੱਸ.ਐੱਨ.ਐੱਲ. ਦੁਆਰਾ 12 ਮਹੀਨੇ ਵਾਲਾ ਬ੍ਰਾਡਬੈਂਡ ਪਲਾਨ ਖਰੀਦਣ ’ਤੇ 25 ਫੀਸਦੀ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ। ਨਾਲ ਹੀ ਐਨੁਅਲ ਲੈਂਡਲਾਈਨ ਪਲਾਨਸ ’ਤੇ ਵੀ ਕੈਸ਼ਬੈਕ ਕੰਪਨੀ ਦੁਆਰਾ ਦਿੱਤਾ ਜਾ ਰਿਹਾ ਹੈ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, 499 ਰੁਪਏ ਤੋਂ ਹੇਠਾਂ ਦੇ ਬੀ.ਐੱਸ.ਐੱਨ.ਐੱਲ. ਬ੍ਰਾਡਬੈਂਡ ਪਲਾਨ ਦੇ ਨਾਲ ਅਮੇਜ਼ਨ ਪ੍ਰਾਈਮ ਮੈਂਬਰਸ਼ਿਪ ਦਾ ਫਾਇਦਾ ਦਿੱਤਾ ਜਾਵੇਗਾ। ਹਾਲਾਂਕਿ, ਗਾਹਕਾਂ ਨੂੰ ਪ੍ਰਾਈਮ ਮੈਂਬਰਸ਼ਿਪ ਦਾ ਫਾਇਦਾ ਚੁੱਕਣ ਲਈ 12 ਮਹੀਨਿਆਂ ਵਾਲਾ ਬ੍ਰਾਡਬੈਂਡ ਪਲਾਨ ਲੈਣਾ ਹੋਵੇਗਾ। 

ਦੱਸ ਦੇਈਏ ਕਿ ਅਮੇਜ਼ਨ ਪ੍ਰਾਈਮ ਮੈਂਬਰਸ਼ਿਪ ’ਚ ਪ੍ਰਾਈਮ ਵੀਡੀਓ, ਪ੍ਰਾਈਮ ਮਿਊਜ਼ਿਕ ਅਤੇ ਪਰਾਈਮ ਰੀਡਿੰਗ ਦੇ ਨਾਲ-ਨਾਲ ਫਾਸਟ ਆਰਡਰ ਡਲਿਵਰੀ ਦਾ ਵੀ ਫਾਇਦਾ ਮਿਲਦਾ ਹੈ। ਅਮੇਜ਼ਨ ਪ੍ਰਾਈਮ ਮੈਂਬਰਸ਼ਿਪ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਦੁਆਰਾ 499 ਰੁਪਏ ਤੋਂ ਹੇਠਾਂ ਦੇ ਪਲਾਨਸ ਦੇ ਨਾਲ 15 ਫੀਸਦੀ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕੰਪਨੀ 499 ਰੁਪਏ ਤੋਂ 900 ਰੁਪਏ ਦੇ ਪਲਾਨਸ ’ਚ 20 ਫੀਸਦੀ ਅਤੇ 900 ਰੁਪਏ ਅਤੇ ਇਸ ਤੋਂ ਜ਼ਿਆਦਾ ਵਾਲੇ ਬਰਾਡਬੈਂਡ ਪਲਾਨਸ ਦੇ ਨਾਲ 25 ਫੀਸਦੀ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕੰਪਨੀ ਦੁਆਰਾ ਐਨੁਅਲ ਲੈਂਡਲਾਈਨ ਪਲਾਨਸ ’ਤੇ 15 ਫੀਸਦੀ ਕੈਸ਼ਬੈਕ ਦਿੱਤਾ ਜਾ ਰਿਹਾ ਹੈ। 

ਪਿਛਲੇ ਸਾਲ ਕੰਪਨੀ ਨੇ ਇਕ ਸਾਲ ਵਾਲੇ ਅਮੇਜ਼ਨ ਪ੍ਰਾਈਮ ਸਬਸਕ੍ਰਿਪਸ਼ਨ ਦਾ ਫਾਇਦਾ 745 ਰੁਪਏ ਅਤੇ ਇਸ ਤੋਂ ਜ਼ਿਆਦਾ ਦੇ ਬ੍ਰਾਂਡਬੈਂਡ ਪਲਾਨਸ ਦੇ ਨਾਲ ਦੇਣਾ ਸ਼ੁਰੂ ਕੀਤਾ ਸੀ। ਨਾਲ ਹੀ ਕੰਪਨੀ ਦੁਆਰਾ ਇਸ ਦਾ ਫਾਇਦਾ 399 ਰੁਪਏ ਦੇ ਸ਼ੁਰੂਆਤੀ ਕੀਮਤ ਵਾਲੇ ਪੋਸਟਪੇਡ ਪਲਾਨ ਦੇ ਨਾਲ ਵੀ ਦਿੱਤਾ ਜਾਂਦਾ ਹੈ।