BSNL ਦਾ ਧਮਾਕੇਦਾਰ ਪਲਾਨ, ਅਨਲਿਮਟਿਡ ਕਾਲਿੰਗ ਨਾਲ ਰੋਜ਼ ਮਿਲੇਗਾ 22GB ਡਾਟਾ

07/21/2020 12:59:38 PM

ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਆਪਣੇ ਬ੍ਰਾਡਬੈਂਡ ਗਾਹਕਾਂ ਲਈ ਇਕ ਧਮਾਕੇਦਾਰ ਪਲਾਨ ਲੈ ਕੇ ਆਈ ਹੈ ਜਿਸ ਵਿਚ ਰੋਜ਼ਾਨਾ 22 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦਾ ਨਾਂ BSNL 22GB CUL ਹੈ ਜਿਸ ਵਿਚ ਡਾਟਾ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲੇਗੀ। BSNL ਦੇ ਇਸ ਬ੍ਰਾਡਬੈਂਡ ਪਲਾਨ ਦੀ ਕੀਮਤ 1,299 ਰੁਪਏ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਗਾਹਕਾਂ ਨੂੰ ਇਸ ਪਲਾਨ ’ਚ 10Mbps ਦੀ ਸਪੀਡ ਨਾਲ ਰੋਜ਼ਾਨਾ 22 ਜੀ.ਬੀ. ਡਾਟਾ ਮਿਲੇਗਾ। ਜੇਕਰ ਗਾਹਕ ਇਕ ਦਿਨ ’ਚ 22 ਜੀ.ਬੀ. ਡਾਟਾ ਖ਼ਤਮ ਕਰ ਦਿੰਦਾ ਹੈ ਤਾਂ ਇੰਟਰਨੈੱਟ ਸਪੀਡ 10Mbps ਤੋਂ ਘੱਟ ਕੇ 2Mbps ਦੀ ਹੋ ਜਾਵੇਗੀ। ਬੀ.ਐੱਸ.ਐੱਨ.ਐੱਲ. ਦਾ ਇਹ ਬ੍ਰਾਡਬੈਂਡ ਪਲਾਨ ਅੰਡਮਾਨ ਅਤੇ ਨਿਕੋਬਾਰ ਨੂੰ ਛੱਡ ਕੇ ਦੇਸ਼ ਦੇ ਸਾਰੇ ਰਾਜਾਂ ’ਚ ਉਪਲੱਬਧ ਹੈ। 

PunjabKesari

ਗਾਹਕਾਂ ਨੂੰ ਇਸ ਪਲਾਨ ’ਚ ਦੋ ਆਪਸ਼ਨ ਮਿਲਦੇ ਹਨ। ਪਹਿਲਾ ਤਾਂ ਇਹ ਹੈ ਕਿ  ਇਸ ਪਲਾਨ ਲਈ ਹਰ ਮਹੀਨੇ 1,299 ਰੁਪਏ ਦਾ ਭੁਗਤਾਨ ਕਰ ਸਕਦੇ ਹੋ ਅਤੇ ਦੂਜਾ ਆਪਸ਼ਨ ਹੈ ਕਿ 12,990 ਰੁਪਏ ਦਾ ਭੁਗਤਾਨ ਕਰਕੇ ਇਸ ਪਲਾਨ ਦੀ ਐਨੁਅਲ ਸਬਸਕ੍ਰਿਪਸ਼ਨ ਖਰੀਦ ਸਕਦੇ ਹੋ। 


Rakesh

Content Editor

Related News