Jio effect : ਨਵੇਂ ਸਾਲ ''ਤੇ BSNL ਦੇਵੇਗੀ ਫ੍ਰੀ ਡਾਟਾ ਅਤੇ ਅਨਲਿਮਟਿਡ ਕਾਲਿੰਗ ਆਫਰ
Monday, Dec 19, 2016 - 12:48 PM (IST)

ਜਲੰਧਰ- ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਆਪਣੇ ਮੋਬਾਇਲ ਗਾਹਕਾਂ ਲਈ ਅਗਲੇ ਮਹੀਨੇ ਤੋਂ 149 ਰੁਪਏ ਜਾਂ ਇਸ ਤੋਂ ਘੱਟ ਪੈਸੇ ਪ੍ਰਤੀ ਮਹੀਨਾ ''ਟੈਰਿਫ ਪਲਾਨ'' ''ਤੇ ਕਿਸੇ ਵੀ ਨੈੱਟਵਰਕ ''ਚ ''ਫ੍ਰੀ ਵਾਇਸ ਕਾਲ'' ਅਤੇ ਇੰਟਰਨੈੱਟ ਡਾਟਾ ਫ੍ਰੀ ਦੇਣ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਮੁਤਾਬਕ, ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਦਾ ਇਹ ਨਵਾਂ ਮੰਥਲੀ ''ਟੈਰਿਫ ਪਲਾਨ'' ਇਕ ਜਨਵਰੀ ਤੋਂ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਸ ਨਾਲ ਬੀ.ਐੱਸ.ਐੱਨ.ਐੱਲ. ਨੂੰ ਰਿਲਾਇੰਸ ਇੰਡਸਟਰੀ ਦੀ ਟੈਲੀਕਾਮ ਇਕਾਈ ਰਿਲਾਇੰਸ ਜਿਓ ਇੰਫੋਕਾਮ ਨਾਲ ਮੁਕਾਬਲਾ ਕਰਨ ''ਚ ਮਦਦ ਮਿਲੇਗੀ, ਜਿਸ ਦੀ ਐਂਟਰੀ ਨਾਲ ਦੇਸ਼ ਦੀਆਂ ਬਾਕੀ ਟੈਲੀਕਾਮ ਕੰਪਨੀਆਂ ਲਈ ਚੁਣੌਤੀ ਵਧ ਗਈ ਹੈ।
ਬੀ.ਐੱਸ.ਐੱਨ.ਐੱਲ. ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਅਨੁਪਮ ਸ਼੍ਰੀਵਾਸਤਵ ਨੇ ਦੱਸਿਆ ਕਿ ਅਸੀਂ ਬੀ.ਐੱਸ.ਐੱਨ.ਐੱਲ. ਦੇ ਮੋਬਾਇਲ ਫੋਨ ਗਾਹਕਾਂ ਨੂੰ ਅਗਲੇ ਮਹੀਨੇ ਤੋਂ 149 ਰੁਪਏ ਜਾਂ ਇਸ ਤੋਂ ਘੱਟ ਪੈਸੇ ਪ੍ਰਤੀ ਮਹੀਨਾ ਟੈਰਿਫ ਪਲਾਨ ''ਤੇ ਕਿਸੇ ਵੀ ਨੈੱਟਵਰਕ ''ਤੇ ਫ੍ਰੀ ਅਨਲਿਮਟਿਡ ਲੋਕ ਅਤੇ ਐੱਸ.ਟੀ.ਡੀ. ਵਾਇਸ ਕਾਲ ਅਤੇ ਇੰਟਰਨੈੱਟ ਡਾਟਾ ਦੇਣ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਨ.ਐੱਲ. ਦਾ ਰਿਵਾਈਵਲ ਹੋਣਾ ਸ਼ੁਰੂ ਹੋ ਗਿਆ ਹੈ। ਸ਼੍ਰੀਵਾਸਤਵ ਨੇ ਦੱਸਿਆ ਕਿ ਸਾਲ 2018-19 ਤੱਕ ਬੀ.ਐੱਸ.ਐੱਨ.ਐੱਲ. ਸੁੱਧ ਲਾਭ ਕਮਾਉਣ ਵਾਲੀ ਕੰਪਨੀ ਹੋ ਜਾਵੇਗੀ ਅਤੇ ਉਸ ਤੋਂ ਬਾਅਦ ਅਸੀਂ ਦੇਸ਼ ਦੇ ਤਿੰਨ ਉੱਚ ਆਪਰੇਟਰਾਂ ''ਚ ਸ਼ਾਮਲ ਹੋ ਜਾਵਾਂਗੇ।