BSNL ਦੇ ਨਵੇਂ ਪਲਾਨ ’ਚ 100Mbps ਦੀ ਸਪੀਡ ਨਾਲ ਮਿਲੇਗਾ 1.4TB ਡਾਟਾ

06/13/2020 11:06:56 AM

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ ਨੇ ਆਪਣਾ 200Mbps ਸਪੀਡ ਵਾਲਾ ਭਾਰਤ ਫਾਈਬਰ ਪਲਾਨ ਬੰਦ ਕਰ ਦਿੱਤਾ ਹੈ। ਸਰਕਾਰੀ ਟੈਲੀਕਾਮ ਕੰਪਨੀ ਨੇ ਹੁਣ 1400GB ਜਾਂ 1.4TB ਫੇਅਰ ਯੂਸੇਜ਼ ਪਾਲਿਸੀ ਨਾਲ 100Mbps ਸਪੀਡ ਵਾਲਾ ਨਵਾਂ ਪਲਾਨ ਪੇਸ਼ ਕੀਤਾ ਹੈ। ਇਹ ਬਦਲਾਅ ਕੰਪਨੀ ਨੇ ਚੇਨਈ ਰਾਜ ’ਚ ਕੀਤੇ ਹਨ। ਬੀ.ਐੱਸ.ਐੱਨ.ਐੱਲ. ਨੇ ਜਨਵਰੀ ’ਚ ਤੇਲੰਗਾਨਾ ਰਾਜ ਦੇ ਨਾਲ ਚੇਨਈ ’ਚ 200Mbps ਸਪੀਡ ਵਾਲਾ ਪਲਾਨ ਲਾਂਚ ਕੀਤਾ ਸੀ। 

BSNL ਦਾ 100Mbps ਸਪੀਡ ਵਾਲਾ ਪਲਾਨ
ਨਵੇਂ 100Mbps ਸਪੀਡ ਵਾਲੇ ਪਲਾਨ ਨੂੰ ਕੰਪਨੀ ਨੇ 'Fibro Combo ULD 1999 CS 15' ਨਾਂ ਦਿੱਤਾ ਹੈ। ਇਸਪਲਾਨ ’ਚ ਗਾਹਕ 100Mbps ਸਪੀਡ ਨਾਲ 1400 ਜੀ.ਬੀ. ਜਾਂ 1.4 ਟੀ.ਬੀ. ਡਾਟਾ ਦਾ ਫਾਇਦਾ ਲੈ ਸਕਣਗੇ। Fibro Combo ULD 1999 CS 15 ਦੀ ਕੀਮਤ 1,999 ਰੁਪਏ ਹੈ। ਮਿਲਣ ਵਾਲੇ 1400 ਜੀ.ਬੀ. ਡਾਟਾ ਦੀ ਮਿਆਦ ਤੋਂ ਬਾਅਦ ਸਪੀਡ ਘੱਟ ਕੇ 2Mbps ਰਹਿ ਜਾਵੇਗੀ। ਇਸ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਗਾਹਕ ਦੇਸ਼ ਭਰ ’ਚ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਵੀ ਕਰ ਸਕਦੇ ਹਨ। 

Fibro Combo ULD 1999 CS 15 ਨੂੰ ਵੀ ਪਿਛਲੇ 200Mbs ਸਪੀਡ ਵਾਲੇ Fibro Combo ULD 1999 CS 55 ਪਲਾਨ ਦੀ ਕੀਮਤ ’ਚ ਹੀ ਲਾਂਚ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਹੋਏ ਬਦਲਾਵਾਂ ਤੋਂ ਬਾਅਦ ਹੁਣ ਬੀ.ਐੱਸ.ਐੱਨ.ਐੱਲ. ਭਾਰਤ ਫਾਈਬਰ ਸਪੀਡ ਦੀ ਮਿਆਦ 100Mbps ਹੋ ਗਈ ਹੈ। 

BSNL ਦਾ 33 ਜੀ.ਬੀ. ਵਾਲਾ ਪਲਾਨ
ਬੀ.ਐੱਸ.ਐੱਨ.ਐੱਲ. ਦੇ 33 ਜੀ.ਬੀ. ਵਾਲੇ ਪਲਾਨ ਦੀ ਕੀਮਤ ਵੀ 1,999 ਰੁਪਏ ਹੈ ਪਰ ਅੰਡਮਾਨ ਅਤੇ ਨਿਕੋਬਾਰ ਆਈਲੈਂਡ ਲਈ ਇਹ ਕੀਮਤ ਨਹੀਂ ਹੈ। ਬੀ.ਐੱਸ.ਐੱਨ.ਐੱਲ. 33 ਜੀ.ਬੀ. ਪਲਾਨ ’ਚ 33 ਜੀ.ਬੀ. ਡਾਟਾ ਹਰ ਦਿਨ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ 100Mbps ਸਪੀਡ ਮਿਲਦੀ ਹੈ। 33 ਜੀ.ਬੀ. ਮਿਆਦ ਖਤਮ ਹੋਣ ਤੋਂ ਬਾਅਦ 4Mbps ਸਪੀਡ ਰਹਿ ਜਾਂਦੀ ਹੈ। 

ਕਰਨਾਟਕ ’ਚ ਬੀ.ਐੱਸ.ਐੱਨ.ਐੱਲ. 1,999 ਰੁਪਏ ’ਚ Fibro Combo ULD 1999 CS311 ਪਲਾਨ ਪੇਸ਼ ਕਰਦੀ ਹੈ। ਇਸ ਪਲਾਨ ’ਚ 150Mbps ਸਪੀਡ ਨਾਲ 1500 ਜੀ.ਬੀ .ਦਾਂ 1.5 ਟੀ.ਵੀ. ਡਾਟਾ ਮਿਲਦਾ ਹੈ। ਭਾਰਤ ਫਾਈਬਰ ਸੇਵਾ ਨੂੰ ਸਭ ਤੋਂ ਪਹਿਲਾਂ ਤਮਿਲਨਾਡੂ ਦੇ ਵੱਡੇ ਸ਼ਹਿਰਾਂ- ਚੇਨਈ, ਕੋਇੰਬਟੂਰ, ਮਦੁਰੈ, ਪੋਲਾਚੀ, ਤ੍ਰਾਇਚੀ ਅਤੇ ਵੇਲੂਰ ’ਚ ਲਾਂਚ ਕੀਤਾ ਗਿਆ ਸੀ। 


Rakesh

Content Editor

Related News