BSNL ਨੇ ਲਾਂਚ ਕੀਤਾ ਨਵਾਂ ਪਲਾਨ, ਗਾਹਕਾਂ ਨੂੰ ਮਿਲੇਗਾ 6GB ਡਾਟਾ

02/28/2017 1:16:35 PM

ਜਲੰਧਰ- ਰਿਲਾਇੰਸ ਜਿਓ ਦੀ ਪ੍ਰਾਈਮ ਸਰਵਿਸ ਲਾਂਚ ਹੋਣ ਤੋਂ ਬਾਅਦ ਭਾਰਤ ਦੀਆਂ ਦੂਜੀਆਂ ਟੈਲੀਕਾਮ ਕੰਪਨੀਆਂ ਲਗਾਤਾਰ ਆਪਣੇ ਟੈਰਿਫ ਪਲਾਨ ''ਚ ਬਦਾਲਅ ਕਰ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ''ਚ ਵੀ ਇਨ੍ਹਾਂ ''ਚ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ। ਜਿਓ ਦੀ ਨਵੀਂ ਪ੍ਰਾਈਮ ਸਰਵਿਸ ਨੂੰ ਟੱਕਰ ਦੇਣ ਲਈ ਸਰਕਾਰੀ ਟੈਲੀਕਾਮ ਆਪਰੇਟਰ ਬੀ.ਐੱਸ.ਐੱਨ.ਐੱਲ. ਨੇ ਅਨਲਿਮਟਿਡ ਵਾਇਸ ਕਾਲਿੰਕ ਵਾਲਾ ਨਵਾਂ ਪਲਾਨ ''Dil Khol Ke Bol'' ਲਾਂਚ ਕੀਤਾ ਹੈ। 
ਭਾਰਤ ਦੇ ਸਾਰੇ ਸਰਕਿਲ ਦੇ ਪੋਸਟਪੇਡ ਯੂਜ਼ਰਸ ਲਈ ਉਪਲੱਬਧ ਇਸ ਅਨਲਿਮਟਿਡ ਵਾਇਸ ਕਾਲਿੰਗ ਪਲਾਨ ਲਈ 799 ਰੁਪਏ ਦੇਣੇ ਹੋਣਗੇ ਹਾਲਾਂਕਿ ਸ਼ੁਰੂਆਤੀ ਚਾਰ ਮਹੀਨਿਆਂ ਲਈ ਪ੍ਰੋਮੋਸਨਲ ਆਫਰ ਦੇ ਤਹਿਤ ਇਸ ਨੂੰ 599 ਰੁਪਏ ''ਚ ਦਿੱਤਾ ਜਾਵੇਗਾ। ਇਸ ਆਫਰ ਦੀ ਖਾਸੀਅਤ ਇਹ ਹੈ ਕਿ ਰੋਮਿੰਗ ''ਤੇ ਵੀ ਇਹ ਲਾਗੂ ਹੋਵੇਗਾ। ਮੌਜੂਦਾ ਦੌਰ ''ਚ ਟੈਲੀਕਾਮ ਕੰਪਨੀਆਂ ਦੇ ਆਫਰਜ਼ ਰੋਮਿੰਗ ''ਤੇ ਲਾਗੂ ਨਹੀਂ ਹੁੰਦੇ ਹਨ ਮਤਲਬ ਕਿ ਰੋਮਿੰਗ ''ਤੇ ਵੀ ਅਨਲਿਮਟਿਡ ਕਾਲਿੰਗ ਕੀਤੀ ਜਾ ਸਕਦੀ ਹੈ ਜੋ ਸਭ ਤੋਂ ਫਾਇਦੇਮੰਦ ਹੈ। ਇਸ ਪਲਾਨ ਦੇ ਤਹਿਤ ਪਹਿਲੇ ਚਾਰ ਮਹੀਨਿਆਂ ਤੱਕ ਯੂਜ਼ਰ ਨੂੰ ਹਰ ਮਹੀਨੇ 6ਜੀ.ਬੀ. ਡਾਟਾ ਮਿਲੇਗਾ ਜਿਸ ਤੋਂ ਬਾਅਦ ਸਿਰਫ 3ਜੀ.ਬੀ. ਹੀ ਡਾਟਾ ਦਿੱਤਾ ਜਾਵੇਗਾ।