BSNL ਨੇ ਲਾਂਚ ਕੀਤਾ 365 ਦਿਨਾਂ ਦੀ ਮਿਆਦ ਵਾਲਾ ਪਲਾਨ, ਰੋਜ਼ਾਨਾ ਮਿਲੇਗਾ 2ਜੀ.ਬੀ. ਡਾਟਾ

06/04/2020 10:16:28 AM

ਗੈਜੇਟ ਡੈਸਕ—ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐÎਲ. ਅੱਜ ਕੱਲ ਰੋਜ਼ਾਨਾ ਆਪਣੇ ਯੂਜ਼ਰਸ ਲਈ ਨਵੇਂ ਸਰਪ੍ਰਾਈਜ਼ਡ ਲੈ ਕੇ ਆ ਰਹੀ ਹੈ। ਕੰਪਨੀ ਨੇ ਆਪਣੀ ਪ੍ਰੀਪੇਡ ਯੂਜ਼ਰਸ ਲਈ ਇਕ ਹੋਰ ਲੰਬੀ ਮਿਆਦ ਵਾਲੀ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। 365 ਰੁਪਏ ਵਾਲੇ ਇਸ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ 365 ਦਿਨਾਂ ਦੀ ਹੀ ਮਿਆਦ ਮਿਲੇਗੀ। ਨਾਲ ਹੀ, ਅਨਲਿਮਟਿਡ ਵੁਆਇਸ ਕਾਲਿੰਗ ਅਤੇ ਰੋਜ਼ਾਨਾ ਡਾਟਾ ਦਾ ਵੀ ਲਾਭ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਬੀ.ਐੱਸ.ਐੱਨ.ਐੱਲ. ਦਾ ਇਹ ਪ੍ਰੀਪੇਡ ਪਲਾਨ ਸਲੈਕਟੇਡ ਟੈਲੀਕਾਮ ਸਰਕਲਸ 'ਚ ਲਈ ਹੀ ਉਪਲੱਬਧ ਹੈ। ਇਸ ਤੋਂ ਪਹਿਲਾਂ ਵੀ ਕੰਪਨੀ ਨੇ ਪਿਛਲੇ ਦਿਨੀਂ 600 ਦਿਨ ਦੀ ਮਿਆਦ ਵਾਲਾ ਹੁਣ ਤਕ ਦਾ ਸਭ ਤੋਂ ਲੰਬੀ ਮਿਆਦ ਵਾਲਾ ਪਲਾਨ ਲਾਂਚ ਕੀਤਾ ਹੈ।

ਬੀ.ਐੱਸ.ਐੱਨ.ਐੱਲ. ਦੇ ਇਸ 365 ਦਿਨ ਵਾਲੇ ਪ੍ਰੀਪੇਡ ਪਲਾਨ 'ਚ ਮਿਲਣ ਵਾਲੇ ਬੈਨੀਫਿਟਸ ਦੀ ਗੱਲ ਕਰੀਏ ਤਾਂ ਇਸ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ 365 ਦਿਨਾਂ ਦੀ ਮਿਆਦ ਆਫਰ ਕੀਤੀ ਜਾ ਰਹੀ ਹੈ। ਨਾਲ ਹੀ, ਇਹ ਪਲਾਨ ਅਨਲਿਮਟਿਡ ਵੁਆਇਸ ਕਾਲਿੰਗ 250 ਫ੍ਰੀ ਮਿੰਟ ਦੀ ਐੱਫ.ਯੂ.ਪੀ. ਲਿਮਿਟ ਨਾਲ ਆਉਂਦਾ ਹੈ। ਭਾਵ ਕਿ ਇਸ ਪ੍ਰੀਪੇਡ ਪਲਾਨ 'ਚ ਯੂਜ਼ਰਸ ਇਕ ਦਿਨ 'ਚ 250 ਫ੍ਰੀ ਮਿੰਟ ਵੁਆਇਸ ਕਾਲਿੰਗ ਲਈ ਹੀ ਇਸਤੇਮਾਲ ਕਰ ਸਕਦੇ ਹਨ।

ਨਾਲ ਹੀ, ਇਸ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ 2ਜੀ.ਬੀ. ਰੋਜ਼ਾਨਾ ਡਾਟਾ ਦਾ ਲਾਭ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਰੋਜ਼ਾਨਾ 100 ਐੱਸ.ਐੱਮ.ਐੱਸ. ਦਾ ਲਾਭ ਦਿੱਤਾ ਜਾ ਰਿਹਾ ਹੈ। ਇਸ ਪਲਾਨ 'ਚ ਯੂਜ਼ਰਸ ਇਨ੍ਹਾਂ ਸਾਰਿਆਂ ਫ੍ਰੀ ਬੈਨੀਫਿਟਸ ਦਾ ਲਾਭ ਸਿਰਫ 60 ਦਿਨਾਂ ਤਕ ਹੀ ਲੈ ਸਕਦੇ ਹਨ। ਭਾਵ ਕਿ ਇਸ ਪ੍ਰੀਪੇਡ ਪਲਾਨ 'ਚ ਯੂਜ਼ਰਸ ਨੂੰ ਮਿਆਦ ਤਾਂ 365 ਦਿਨਾਂ ਦੀ ਮਿਲੇਗੀ ਪਰ ਫ੍ਰੀ ਕਾਲਿੰਗ, ਡਾਟਾ ਅਤੇ ਐੱਸ.ਐੱਸ.ਐੱਮ. ਦਾ ਲਾਭ 60 ਦਿਨਾਂ ਤਕ ਹੀ ਮਿਲੇਗਾ। ਬੀ.ਐੱਸ.ਐੱਨ.ਐੱਲ.ਦਾ ਇਹ ਪ੍ਰੀਪੇਡ ਪਲਾਨ ਕੇਰਲ, ਆਂਧਰ ਪ੍ਰਦੇਸ਼, ਅਸਮ, ਬਿਹਾਰ-ਝਾਂਰਖੰਡ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕਰਨਾਰਟਕ, ਕੋਲਕਾਤਾ-ਪੱਛਮੀ ਬੰਗਾਲ, ਨਾਰਥ-ਈਸਟ, ਮਹਾਰਾਸ਼ਟਰ, ਮੱਧ ਪ੍ਰਦੇਸ਼-ਛੱਤੀਸਗੜ, ਉਡਿਸਾ, ਪੰਜਾਬ, ਰਾਜਸਥਾਨ, ਤਾਮਿਲਨਾਡੂ-ਚੇਨਈ, ਯੂ.ਪੀ.-ਈਸਟ ਅਤੇ ਯੂ.ਪੀ.-ਵੈਸਟ ਟੈਲੀਕਾਮ ਸਰਕਲਸ ਲਈ ਉਪਲੱਬਧ ਹੈ।


Karan Kumar

Content Editor

Related News