BSNL ਦਾ ਤੋਹਫ਼ਾ, ਹੁਣ ਸਾਰੇ ਰਾਜਾਂ ’ਚ ਮਿਲਣਗੇ ਇਹ ਸ਼ਾਨਦਾਰ ਪਲਾਨ

12/01/2020 4:06:57 PM

ਗੈਜੇਟ ਡੈਸਕ– ਪਿਛਲੇ ਮਹੀਨੇ ਖ਼ਬਰ ਆਈ ਸੀ ਕਿ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਪੋਸਟਪੇਡ ਸੈਗਮੈਂਟ ’ਚ ਤਿੰਨ ਨਵੇਂ ਪਲਾਨ ਲਿਆਉਣ ਦੀ ਤਿਆਰੀ ’ਚ ਹੈ। 199 ਰੁਪਏ, 798 ਰੁਪਏ ਅਤੇ 999 ਰੁਪਏ ਵਾਲੇ ਇਨ੍ਹਾਂ ਤਿੰਨਾਂ ਪਲਾਨਾਂ ਨੂੰ ਖ਼ਾਸਤੌਰ ’ਤੇ ਰਿਲਾਇੰਸ ਜੀਓ ਨੂੰ ਟੱਕਰ ਦੇਣ ਦੇ ਇਰਾਦੇ ਨਾਲ ਲਾਂਚ ਕੀਤਾ ਗਿਆ ਸੀ। ਗੌਰ ਕਰਨ ਵਾਲੀ ਗੱਲ ਹੈ ਕਿ ਜੀਓ ਪੋਸਟਪੇਡ ਪਲੱਸ ਪਲਾਨ ਦੀ ਸ਼ੁਰੂਆਤ 399 ਰੁਪਏ ਤੋਂ ਹੁੰਦੀ ਹੈ ਪਰ ਬੇਸਿਕ ਪਲਾਨ ਸਿਰਫ 199 ਰੁਪਏ ਦਾ ਹੈ। ਹੁਣ ਬੀ.ਐੱਸ.ਐੱਨ.ਐੱਲ. ਨੇ ਇਨ੍ਹਾਂ ਪਲਾਨਾਂ ਨੂੰ ਸਾਰੇ ਟੈਲੀਕਾਮ ਰਾਜਾਂ ’ਚ ਉਪਲੱਬਧ ਕਰਵਾ ਦਿੱਤਾ ਹੈ। 

ਬੀ.ਐੱਸ.ਐੱਨ.ਐੱਲ. ਦੇ ਪੋਸਟਪੇਡ ਪਲਾਨ ਦੀ ਸ਼ੁਰੂਆਤ 199 ਰੁਪਏ ਤੋਂ
199 ਰੁਪਏ ਵਾਲਾ ਪਲਾਨ ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਦਾ ਸਭ ਤੋਂ ਕਿਫਾਇਤੀ ਪੋਸਟਪੇਡ ਪਲਾਨ ਹੈ ਕਿਉਂਕਿ ਕੰਪਨੀ ਨੇ 99 ਰੁਪਏਵਾਲਾ ਪਲਾਨ ਹੁਣ ਹਟਾ ਦਿੱਤਾ ਹੈ। 199 ਰੁਪਏ ਵਾਲੇ ਪਲਾਨ ’ਚ ਬੀ.ਐੱਸ.ਐੱਨ.ਐੱਲ. ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਜਦਕਿ, ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 300 ਮਿੰਟ ਮਿਲਦੇ ਹਨ। ਇਸ ਪਲਾਨ ’ਚ 25 ਜੀ.ਬੀ. ਡਾਟਾ ਮਿਲਦਾ ਹੈ। ਇਸ ਦੇ ਨਾਲ ਹੀ 75 ਜੀ.ਬੀ. ਰੋਲ ਓਵਰ ਦੀ ਵੀ ਸੁਵਿਧਾ ਉਪਲੱਬਧ ਹੈ। ਡਾਟਾ ਲਿਮਟ ਖ਼ਤਮ ਹੋਣ ਤੋਂ ਬਾਅਦ ਗਾਹਕਾਂ ਨੂੰ 10.24 ਰੁਪਏ ਪ੍ਰਤੀ ਜੀ.ਬੀ. ਦੇ ਹਿਸਾਬ ਨਾਲ ਪੈਸੇ ਦੇਣੇ  ਹੋਣਗੇ। ਇਸ ਤੋਂ ਇਲਾਵਾ 100 ਐੱਸ.ਐੱਮ.ਐੱਸ. ਵੀ ਰੋਜ਼ਾਨਾ ਇਸ ਪਲਾਨ ’ਚ ਮਿਲਣਗੇ। 

798 ਰੁਪਏ ਵਾਲੇ ਪੋਸਟਪੇਡ ਪਲਾਨ ਦੀ ਗੱਲ ਕਰੀਏ ਤਾਂ ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ ਅਨਲਿਮਟਿਡ ਵੌਇਸ ਕਾਲਿੰਗ ਨਾਲ ਆਉਂਦਾ ਹੈ। ਯਾਨੀ ਦੇਸ਼ ’ਚ ਕਿਸੇ ਵੀ ਨੈੱਟਵਰਕ ’ਤੇ ਵੌਇਸ ਕਾਲਿੰਗ ਮੁਫ਼ਤ ਹੈ। ਇਸ ਰੀਚਾਰਜ ਪੈਕ ’ਚ 50 ਜੀ.ਬੀ. ਡਾਟਾ ਮਿਲਦਾ ਹੈ ਜਦਕਿ ਰੋਲ ਓਵਰ ਸਹੂਲਤ 150 ਜੀ.ਬੀ. ਤਕ ਹੈ। ਗਾਹਕ ਰੋਜ਼ਾਨਾ 100 ਐੱਸ.ਐੱਮ.ਐੱਸ. ਵੀ ਮੁਫ਼ਤ ਭੇਜ ਸਕਦੇ ਹਨ। ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ’ਚ ਦੋ ਫੈਮਲੀ ਕੁਨੈਕਸ਼ਨ ਵੀ ਆਫਰ ਕੀਤੇ ਜਾਂਦੇ ਹਨ। ਫੈਮਲੀ ਕੁਨੈਕਸ਼ਨ ’ਚ ਕੰਪਨੀ ਅਨਲਿਮਟਿਡ ਵੌਇਸ ਸੁਵਿਧਾ, 50 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਰੋਜ਼ਾਨਾ ਦਿੰਦੀ ਹੈ। 

ਹੁਣ ਗੱਲ ਕਰੀਏ 999 ਰੁਪਏ ਵਾਲੇ ਪੋਸਟਪੇਡ ਪਲਾਨ ਦੀ ਤਾਂ ਇਸ ਪੈਕ ’ਚ ਵੀ ਹਰ ਨੈੱਟਵਰਕ ’ਤੇ ਅਨਲਿਮਟਿਡ ਵੌਇਸ ਕਾਲਿੰਗ ਮਿਲਦੀ ਹੈ। ਇਸ ਰੀਚਾਰਜ ਪੈਕ ’ਚ 75 ਜੀ.ਬੀ. ਡਾਟਾ ਮਿਲਦਾ ਹੈ ਜੋ 225 ਜੀ.ਬੀ. ਤਕ ਰੋਲ ਓਵਰ ਸੁਵਿਧਾ ਅਤੇ 100 ਐੱਸ.ਐੱਮ.ਐੱਸ. ਹੋਰ ਰੋਜ਼ ਦੀ ਸੁਵਿਧਾ ਨਾਲ ਆਉਂਦਾ ਹੈ। ਟੈਲੀਕਾਮ ਕੰਪਨੀ ਅਨਲਿਮਟਿਡ ਵੌਇਸ ਸੁਵਿਧਾ ਨਾਲ ਤਿੰਨ ਫੈਮਲੀ ਕੁਨੈਕਸ਼ਨ ਵੀ ਆਫਰ ਕਰ ਰਹੀ ਹੈ। ਹਰ ਫੈਮਲੀ ਕੁਨੈਕਸ਼ਨ ਨੂੰ 75 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਰੋਜ਼ਾਨਾ ਆਫਰ ਕੀਤੇ ਜਾਂਦੇ ਹਨ। 

ਬੀ.ਐੱਸ.ਐੱਨ.ਐੱਲ. ਆਪਣੇ ਇਨ੍ਹਾਂ ਤਿੰਨਾਂ ਨਵੇਂ ਪੋਸਟਪੇਡ ਪਲਾਨਾਂ ਨਾਲ ਡਾਟਾ ਰੋਲ ਓਵਰ ਸਹੂਲਤ ਵੀ ਦੇ ਰਹੀ ਹੈ। ਇਸ ਤੋਂ ਇਲਾਵਾ ਅਨਲਿਮਟਿਡ ਵੌਇਸ ਕਾਲ (ਰੋਜ਼ਾਨਾ 250 ਮਿੰਟ) ਵੀ ਮਿਲਦੇ ਹਨ। ਗੌਰ ਕਰਨ ਵਾਲੀ ਗੱਲ ਹੈ ਕਿ 99 ਰੁਪਏ, 225 ਰੁਪਏ, 325 ਰੁਪਏ, 799 ਰੁਪਏ ਅਤੇ 1,125 ਰੁਪਏ ਵਾਲੇ ਪਲਾਨ ਦਾ ਇਸਤੇਮਾਲ ਕਰ ਰਹੇ ਮੌਜੂਦਾ ਗਾਹਕ ਕੰਪਨੀ ਦੁਆਰਾ ਨਵੀਂ ਜਾਣਕਾਰੀ ਦੇਣ ਤਕ ਇਨ੍ਹਾਂ ਹੀ ਪਲਾਨਾਂ ਦਾ ਇਸਤੇਮਾਲ ਕਰਦੇ ਰਹਿਣਗੇ। 

Rakesh

This news is Content Editor Rakesh