BSNL ਦੀ ਇਸ ਐਪ ਨੂੰ ਡਾਊਨਲੋਡ ਕਰਨ ਤੇ ਮੁਫਤ ਮਿਲੇਗਾ 1GB ਡਾਟਾ
Wednesday, Nov 28, 2018 - 07:09 PM (IST)
ਗੈਜੇਟ ਡੈਸਕ- ਰਿਲਾਇੰਸ ਜਿਓ ਦੇ ਟੈਲੀਕਾਮ ਮਾਰਕੀਟ 'ਚ ਆਉਣ ਤੋਂ ਬਾਅਦ ਟੈਰਿਫ ਵਾਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵੋਡਾਫੋਨ, ਏਅਰਟੈੱਲ ਤੇ ਆਇਡੀਆ ਵਰਗੀਆਂ ਕੰਪਨੀਆਂ ਕਈ ਆਕਰਸ਼ਕ ਪਲਾਨ ਨੂੰ ਪੇਸ਼ ਕਰ ਯੂਜ਼ਰਸ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਥੇ ਹੀ ਭਾਰਤੀ ਟੈਲੀਕਾਮ ਕੰਪਨੀ ਬੀ. ਐੱਸ. ਐੱਨ. ਐੱਲ ਵੀ ਇਸ ਰੇਸ 'ਚ ਸ਼ਾਮਲ ਹੈ।
ਭਾਰਤ ਸੰਚਾਰ ਨਿਗਮ ਲਿਮਟਿਡ ਕਾਫ਼ੀ ਸਮੇਂ ਤੋਂ ਆਪਣੇ ਨਵੇਂ ਕਸਟਮਰਸ ਤੇ ਪੁਰਾਣੇ ਕਸਟਮਰਸ ਲਈ ਨਵੇਂ ਪਲਾਨ ਪੇਸ਼ ਕਰਨ ਦੇ ਨਾਲ ਹੀ ਆਪਣੇ ਪੁਰਾਣੇ ਪਲਾਨਸ 'ਚ ਵੀ ਬਦਲਾਅ ਕਰ ਰਹੀ ਹੈ। ਉਥੇ ਹੀ ਕੰਪਨੀ ਨੇ ਹੁਣ ਆਪਣੇ ਸਾਰਿਆਂ ਕਸਟਮਰਸ ਲਈ 1GB ਫਰੀ ਡਾਟਾ ਦੀ ਪੇਸ਼ਕਸ਼ ਕੀਤੀ ਹੈ।
ਜੇਕਰ ਤੁਸੀਂ BSNL ਮੋਬਾਈਲ ਸਬਸਕ੍ਰਾਇਬਰਸ ਹੋ ਤਾਂ ਐਡੀਸ਼ਨਲ ਮਿਲਣ ਵਾਲਾ ਡਾਟਾ ਨੂੰ ਕੁੱਝ ਹੀ ਸਟੈਪ 'ਚ ਹਾਸਲ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ MY BSNL ਐਪ ਆਪਣੇ ਸਮਾਰਟਫੋਨ 'ਚ ਡਾਊਨਲੋਡ ਕਰਨੀ ਹੋਵੇਗਾ ਤੇ 1GB ਫਰੀ ਡਾਟਾ ਤੁਹਾਡੇ ਅਕਾਊਂਟ 'ਚ ਕ੍ਰੈਡਿਟ ਹੋ ਜਾਵੇਗਾ।
Telecom Talk ਦੀ ਖਬਰ ਮੁਤਾਬਕ ਐਡੀਸ਼ਨਲ ਡਾਟਾ ਦੀ ਮਿਆਦ 30 ਦਿਨਾਂ ਦੀ ਹੈ ਜੋ ਕਿ ਤੁਹਾਡੇ ਮੌਜੂਦ ਪਲਾਨ 'ਚ ਇਸਤੇਮਾਲ ਕੀਤਾ ਜਾ ਸਕੇਗਾ। ਉਦਹਾਰਣ ਦੇ ਤੌਰ 'ਤੇ ਜੇਕਰ ਤੁਹਾਡਾ ਡਾਟਾ ਪਲਾਨ ਖਤਮ ਹੋਣ ਵਾਲਾ ਹੈ ਤਾਂ ਇਸ ਐਡੀਸ਼ਨਲ ਡਾਟਾ ਨੂੰ ਤੁਸੀਂ 30 ਦਿਨਾਂ ਤੱਕ ਇਸਤੇਮਾਲ ਕਰ ਸਕੋਗੇ। ਇਸ ਆਫਰ ਦੀ ਮਿਆਦ 31 ਦਸੰਬਰ 2018 ਤੱਕ ਹੈ।
