BSNL ਦਾ ਖ਼ਾਸ ਆਫਰ, ਸਿਮ ਨੂੰ ਫ੍ਰੀ 'ਚ ਕਰੋ 4G 'ਚ ਅਪਗ੍ਰੇਡ, ਮੁਫ਼ਤ ਮਿਲੇਗਾ 4GB ਡਾਟਾ

11/07/2023 7:50:43 PM

ਗੈਜੇਟ ਡੈਸਕ- ਸਰਕਾਰੀ ਟੈਲੀਕਾਮ ਕੰਪਨੀ BSNL ਨੇ ਮਈ 2023 'ਚ 4ਜੀ ਸਰਵਿਸ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਸੀ। ਦਸੰਬਰ ਮਹੀਨੇ ਤਕ ਇਸਨੂੰ 5ਜੀ 'ਚ ਅਪਗ੍ਰੇਡ ਕੀਤਾ ਜਾਣਾ ਸੀ। ਹਾਲਾਂਕਿ, ਇੰਡੀਆ ਮੋਬਾਇਲ ਕਾਂਗਰਸ 'ਚ BSNL ਦੇ ਚੇਅਰਮੈਨ ਪੀ.ਕੇ. ਪੁਰਵਰ ਨੇ ਕਿਹਾ ਹੈ ਕਿ ਦਸੰਬਰ ਮਹੀਨੇ 'ਚ 4ਜੀ ਸਰਵਿਸ ਨੂੰ ਲਾਂਚ ਕੀਤਾ ਜਾਵੇਗਾ ਅਤੇ ਇਸਨੂੰ ਜੂਨ 2024 ਤਕ ਦੇਸ਼ ਭਰ 'ਚ ਰੋਲ ਆਊਟ ਕਰ ਦਿੱਤਾ ਜਾਵੇਗਾ। ਉਥੇ ਹੀ 5ਜੀ ਅਪਗ੍ਰੇਡ ਅਗਲੇ ਸਾਲ ਜੂਨ ਮਹੀਨੇ 'ਚ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ 3.5 ਲੱਖ ਤਕ ਦਾ ਡਿਸਕਾਊਂਟ

BSNL ਦਾ 4ਜੀ ਸਿਮ ਅਪਗ੍ਰੇਡ ਆਫਰ

4ਜੀ ਲਾਂਚ ਹੋਣ ਤੋਂ ਪਹਿਲਾਂ ਹੀ ਕੰਪਨੀ ਇਕ ਕਮਾਲ ਦਾ ਆਫਰ ਲਿਆਈ ਹੈ। BSNL ਦੀ ਆਂਧਰਾ ਪ੍ਰਦੇਸ਼ ਯੂਨਿਟ ਨੇ ਐਕਸ 'ਤੇ ਇਕ ਪੋਸਟ ਕੀਤਾ ਹੈ ਜਿਸ ਵਿਚ ਦੱਸਿਆ ਹੈ ਕਿ BSNL ਗਾਹਕ ਆਪਣੇ ਪਰਾਣੇ 2ਜੀ ਜਾਂ 3ਜੀ ਸਿਮ ਨੂੰ ਫ੍ਰੀ 'ਚ 4ਜੀ ਸਿਮ 'ਚ ਅਪਗ੍ਰੇਡ ਕਰ ਸਕਦੇ ਹਨ। ਸਿਮ ਅਪਗ੍ਰੇਡ ਦੇ ਨਾਲ ਗਾਹਕਾਂ ਨੂੰ ਤਿੰਨ ਮਹੀਨਿਆਂ ਲਈ 4 ਜੀ.ਬੀ. ਡਾਟਾ ਮੁਫ਼ਤ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ

 

ਇਹ ਵੀ ਪੜ੍ਹੋ- ਫੇਸਬੁੱਕ ਤੇ ਇੰਸਟਾਗ੍ਰਾਮ ਚਲਾਉਣ ਲਈ ਦੇਣੇ ਹੋਣਗੇ ਪੈਸੇ, ਚੈੱਕ ਕਰ ਲਓ 'ਰੇਟ ਲਿਸਟ'

ਕੰਪਨੀ ਦਾ ਇਹ ਆਫਰ 4ਜੀ ਸੇਵਾਵਾਂ ਨੂੰ ਵਧਾਉਣ ਲਈ ਦਿੱਤਾ ਜਾ ਰਿਹਾ ਹੈ। ਇਹ ਗਾਹਕਾਂ ਨੂੰ 4ਜੀ ਸਿਮ 'ਚ ਕਨਵਰਟ ਕਨਰ ਲਈ ਉਤਸ਼ਾਹਿਤ ਕਰੇਗਾ। ਇਸ ਆਫਰ ਦਾ ਲਾਭ ਲੈਣ ਲਈ BSNL ਕਸਟਮਰ ਕੇਅਰ ਸੈਂਟਰ, ਫ੍ਰੈਂਚਾਇਜ਼ੀ ਜਾਂ ਰਿਟੇਲ ਸਟੋਰ ਦੇ ਅਧਿਕਾਰੀ ਨਾਲ ਕਾਨਟੈਕਟ ਕਰਨਾ ਹੋਵੇਗਾ। ਇਸਦੇ ਨਾਲ ਹੀ 1503/18001801503 'ਤੇ ਕਾਲ ਵੀ ਕਰ ਸਕਦੇ ਹੋ। ਇਸਦੇ ਨਾਲ ਕੁਝ ਨਿਯਮ ਅਤੇ ਸ਼ਰਤਾਂ ਵੀ ਹਨ ਜਿਨ੍ਹਾਂ ਦੀ ਜਾਣਕਾਰੀ ਤੁਹਾਨੂੰ ਅਪਗ੍ਰੇਡੇਸ਼ਨ ਦੇ ਸਮੇਂ ਹੀ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ- ਮੋਬਾਇਲ ਨਾਲ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਜਾ ਸਕਦੀ ਹੈ ਤੁਹਾਡੀ ਜਾਨ

Rakesh

This news is Content Editor Rakesh