BSNL ਨੇ ਆਪਣੇ ਇਸ ਪਲਾਨ ''ਚ ਕੀਤਾ ਬਦਲਾਅ, ਹੋਵੇਗਾ ਇਹ ਫਾਇਦਾ

11/11/2019 1:07:35 AM

ਗੈਜੇਟ ਡੈਸਕ—ਯੂਜ਼ਰਸ ਲਈ ਹਾਲ ਹੀ 'ਚ ਕੁਝ ਨਵੇਂ ਪਲਾਨਸ ਲਿਆਉਣ ਵਾਲੀ ਟੈਲੀਕਾਮ ਆਪਰੇਟਰ ਬੀ.ਐੱਸ.ਐੱਨ.ਐੱਲ. ਨੇ ਕਸਟਮਰਸ ਨੂੰ ਐਟ੍ਰੈਕਟ ਕਰਨ ਲਈ ਇਕ ਹੋਰ ਕਦਮ ਚੁੱਕਿਆ ਹੈ। ਬੀ.ਐੱਸ.ਐੱਨ.ਐੱਲ. ਯੂਜ਼ਰਸ ਨੂੰ ਹੁਣ ਲੰਬੇ ਰਿਚਾਰਜ ਪਲਾਨ 'ਤੇ ਦੋ ਮਹੀਨੇ ਦੀ ਐਕਸਟਰਾ ਮਿਆਦ ਮਿਲੇਗੀ। ਯੂਜ਼ਰਸ ਨੂੰ 1,699 ਰੁਪਏ ਦੇ ਏਨੁਅਲ ਪ੍ਰੀਪੇਡ ਪਲਾਨ ਤੋਂ ਰਿਚਾਰਜ ਕਰਨ 'ਤੇ ਦੋ ਮਹੀਨੇ ਦੀ ਐਕਸਟਰਾ ਮਿਆਦ ਮਿਲੇਗੀ।

ਬੀ.ਐੱਸ.ਐੱਨ.ਐੱਲ. ਦੇ 1,699 ਰੁਪਏ ਦੇ ਪ੍ਰੀਪੇਡ ਪਲਾਨ ਨਾਲ ਰਿਚਾਰਜ ਕਰਵਾਉਣ 'ਤੇ ਯੂਜ਼ਰਸ ਨੂੰ ਹੁਣ ਤਕ 365 ਦਿਨ ਦੀ ਮਿਆਦ ਮਿਲਦੀ ਸੀ। ਨਵੇਂ ਆਫਰ ਤੋਂ ਬਾਅਦ ਇਸ ਪਲਾਨ ਦੀ ਮਿਆਦ ਯੂਜ਼ਰਸ ਲਈ ਵਧ ਕੇ 425 ਦਿਨ ਹੋ ਗਈ ਹੈ। TelecomTalk ਦੀ ਰਿਪੋਰਟ ਮੁਤਾਬਕ ਸਬਸਕਰਾਈਬਰਸ 30 ਨਵੰਬਰ ਤੋਂ ਪਹਿਲਾਂ ਇਸ ਪ੍ਰੀਪੇਡ ਤੋਂ ਰਿਚਰਾਜ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਦੋ ਮਹੀਨੇ ਦੀ ਐਕਸਟਰਾ ਮਿਆਦ ਮਿਲੇਗੀ।

ਪਲਾਨ 'ਚ ਮਿਲਣਗੇ ਇਹ ਬੈਨੀਫਿਟਿਸ
ਪਲਾਨ 'ਚ ਮਿਲਣ ਵਾਲੇ ਬਾਕੀ ਬੈਨੀਫਿਨਿਟਸ ਦੀ ਗੱਲ ਕਰੀਏ ਤਾਂ 1,699 ਰੁਪਏ ਵਾਲੇ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 250 ਮਿੰਟ ਵੁਆਇੰਸ ਕਾਲਿੰਗ ਮਿੰਟ ਮਿਲਦੇ ਹਨ ਜਿਸ ਤੋਂ ਉਹ ਲੋਕਲ ਅਤੇ ਨੈਸ਼ਨਲ ਕਾਲਸ ਕਰ ਸਕਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ 100 ਫ੍ਰੀ ਐੱਸ.ਐੱਮ.ਐੱਸ. ਅਤੇ 2ਜੀ.ਬੀ. ਡਾਟਾ ਰੋਜ਼ਾਨਾ ਮਿਲਦਾ ਹੈ। ਅਜੇ ਮਿਲ ਰਹੇ ਅਡੀਸ਼ਨਲ ਬੈਨੀਫਿਟਿਸ ਦੇ ਤੌਰ 'ਤੇ ਯੂਜ਼ਰਸ ਨੂੰ ਨਵੰਬਰ ਅਤੇ ਦਸੰਬਰ ਮਹੀਨੇ 'ਚ 1 ਜੀ.ਬੀ. ਡਾਟਾ ਐਕਟਸਰਾ ਮਿਲੇਗਾ।

Karan Kumar

This news is Content Editor Karan Kumar