BSNL ਦਾ ਜ਼ਬਰਦਸਤ ਪਲਾਨ, 90 ਦਿਨਾਂ ਲਈ ਰੋਜ਼ ਮਿਲੇਗਾ 5GB ਡਾਟਾ

07/06/2020 5:59:25 PM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਘਰੋਂ ਕੰਮ ਕਰਨ ਵਾਲੇ ਗਾਹਕਾਂ ਲਈ ‘ਵਰਕ ਫਰਾਮ ਹੋਮ ਪਲਾਨ’ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 599 ਰੁਪਏ ਹੈ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 5 ਜੀ.ਬੀ. ਡਾਟਾ ਅਤੇ ਕਾਲਿੰਗ ਲਈ 250 ਮਿੰਟ ਮਿਲਣਗੇ। ਪਲਾਨ ਦੀ ਮਿਆਦ 90 ਦਿਨਾਂ ਦੀ ਹੈ। ਇਸ ਪਲਾਨ ’ਚ ਐੱਸ.ਐੱਮ.ਐੱਸ. ਦੀ ਵੀ ਸੁਵਿਧਾ ਦਿੱਤੀ ਜਾ ਰਹੀ ਹੈ। ਫਿਲਹਾਲ ਇਹ ਪਲਾਨ ਮੁੰਬਈ ਅਤੇ ਦਿੱਲੀ ਨੂੰ ਛੱਡ ਕੇ ਦੇਸ਼ ਦੇ ਬਾਕੀ ਸਾਰੇ ਹਿੱਸਿਆਂ ’ਚ ਉਪਲੱਬਧ ਹੈ। 

BSNL ਦਾ 2,399 ਰੁਪਏ ਵਾਲਾ ਪਲਾਨ
ਇਸ ਤੋਂ ਪਹਿਲਾਂ ਕੰਪਨੀ ਨੇ 2,399 ਰੁਪਏ ਵਾਲਾ ਪਲਾਨ ਪੇਸ਼ ਕੀਤਾ ਸੀ ਜਿਸ ਵਿਚ ਗਾਹਕਾਂ ਨੂੰ 250 ਐੱਫ.ਯੂ.ਪੀ. (ਫੇਅਰ ਯੂਸੇਜ਼ ਪਾਲਿਸੀ) ਮਿੰਟ ਅਤੇ 100 ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਕੰਪਨੀ ਗਾਹਕਾਂ ਨੂੰ 60 ਦਿਨਾਂ ਲਈ ਫ੍ਰੀ ਕਾਲਰ ਟਿਊਨ ਦੀ ਸਬਸਕ੍ਰਿਪਸ਼ਨ ਵੀ ਦੇਵੇਗੀ। ਇਸ ਪਲਾਨ ਦੀ ਮਿਆਦ 600 ਦਿਨਾਂ ਦੀ ਹੈ। ਹਾਲਾਂਕਿ, ਗਾਹਕਾਂ ਨੂੰ ਇਸ ਰੀਚਾਰਜ ਪੈਕ ’ਚ ਡਾਟਾ ਦੀ ਸੁਵਿਧਾ ਨਹੀਂ ਮਿਲੇਗੀ। ਫਿਲਹਾਲ, ਇਹ ਪਲਾਨ ਚੇਨਈ, ਤਮਿਲਨਾਡੂ, ਜੰਮੂ-ਕਸ਼ਮੀਰ ਅਤੇ ਅੰਡਮਾਨ-ਨਿਕੋਬਾਰ ਟੈਲੀਕਾਮ ਸਰਕਲਾਂ ’ਚ ਮੁਹੱਈਆ ਕਰਵਾਇਆ ਗਿਆ ਹੈ। 


Rakesh

Content Editor

Related News