5G ਤਕਨੀਕ ਲਈ BSNL ਅਤੇ Nokia ਨੇ ਮਿਲਾਇਆ ਹੱਥ
Saturday, Apr 01, 2017 - 11:46 AM (IST)

ਜਲੰਧਰ- ਸਰਕਾਰੀ ਸੈਕਟਰ ਦੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਅਤੇ ਮੋਬਾਇਲ ਨਿਰਮਾਤਾ ਕੰਪਨੀ ਨੋਕੀਆ ਦੇਸ਼ ''ਚ 5ਜੀ ਈਕੋਸਿਸਟਮ ਦੇ ਵਿਕਾਸ ਲਈ ਇਕ ਮੰਚ ''ਤੇ ਆ ਗਈਆਂ ਹਨ। 5ਜੀ ਤਕਨੀਕ ਬਰਾਡਬੈਂਡ ਨੂੰ ਹਾਈ-ਸਪੀਡ ''ਚ ਉਪਲੱਬਧ ਕਰਾਉਣ ''ਚ ਮਦਦ ਕਰਦਾ ਹੈ ਜੋ IoT ਅਤੇ ਸਮਾਰਟ ਸਿਟੀ ਨਾਲ ਜੁੜੀਆਂ ਡਿਵਾਈਸਿਜ਼ ਨੂੰ ਭਵਿੱਖ ''ਚ ਹੋਣ ਵਾਲੀ ਨੈੱਟਵਰਕ ਦੀ ਮੰਗ ਨੂੰ ਸਪੋਰਟ ਕਰਦਾ ਹੈ।
5ਜੀ ਨੂੰ ਲੈ ਕੇ ਬੀ.ਐੱਸ.ਐੱਨ.ਐੱਲ. ਅਤੇ ਨੋਕੀਆ ਨੇ 29 ਮਾਰਚ 2017 ਨੂੰ ਇਕ ਵਰਕਸ਼ਾਪ ਆਯੋਜਿਤ ਕੀਤੀ ਸੀ। ਇਹ ਵਰਕਸ਼ਾਪ ਬੀ.ਐੱਸ.ਐੱਨ.ਐੱਲ. ਦੇ ਕਾਰਪੋਰੇਟ ਦਫਤਰ ''ਚ ਕੀਤੀ ਗਈ। ਬੀ.ਐੱਸ.ਐੱਨ.ਐੱਲ. ਦੇ ਸੀ.ਐੱਮ.ਡੀ. ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਸੰਚਾਰ ਦੀ ਅਗਲੀ ਜਨਰੇਸਨ ਨੂੰ ਤਿਆਰ ਕਰਨ ਲਈ ਅਸੀਂ ਨੋਕੀਆ ਦੇ ਨਾਲ ਭਾਈਵਾਲੀ ਕਰਕੇ ਬੇਹੱਦ ਖੁਸ਼ ਹਾਂ।
ਅਸੀਂ ਨੋਕੀਆ ਦੀ ਤਕਨੀਕ ਦਾ ਲਾਬ ਲੈਣ ਲਈ ਉਤਸ਼ਾਹਿਤ ਹਾਂ। ਸਾਡਾ ਮੰਨਣਾ ਹੈ ਕਿ 5ਜੀ ਨਾਲ ਮਿਲਣ ਵਾਲੇ ਲਾਭ ਨੂੰ ਬੀ.ਐੱਸ.ਐੱਨ.ਐੱਲ. ਪੂਰਾ ਕਰ ਸਕਦਾ ਹੈ। ਅਜਿਹੇ ''ਚ ਇਹ ਅਹਿਮ ਹੈ ਕਿ ਨੋਕੀਆ ਵਰਗੀ ਪ੍ਰਮੁੱਖ ਵੈਸ਼ਵਿਕ ਦੂਰਸੰਚਾਰ ਓ.ਈ.ਐੱਮ. ਦੇ ਨਾਲ ਰਿਸਰਚ ਪ੍ਰੋਗਰਾਮਜ਼ ਸਥਾਪਤ ਕੀਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ 5ਜੀ ਮੋਬਾਇਲ ਰਾਹੀਂ ਅਸਲ ਵਿਚ ਵਿਸਤਾਰ, ਮਜਬੂਤੀ ਅਤੇ ਸਾਰੀਆਂ ਖੁਫੀਆ ਜਾਣਕਾਰੀਆਂ ਨੂੰ ਵਧਾਇਆ ਜਾਵੇਗਾ। 5ਜੀ ਰਾਹੀਂ ਹਾਈ-ਸਪੀਡ ਦੀਆਂ ਕਈ ਸੰਭਾਵਨਾਵਾਂ ਖੁਲ੍ਹਣਗੀਆਂ, ਜਿਵੇਂ ਰਿਮੋਟ ਹੈਲਥਕੇਅਰ, ਵਰਚੁਅਲ ਰਿਐਲਿਟੀ, ਆਗਮੈਂਟਿਡ ਰਿਐਲਿਟੀ, ਕੁਨੈਕਟਿਡ ਕਾਰ ਆਦਿ। 5ਜੀ ਦੀ ਹਾਈ-ਸਪੀਡ ਅਤੇ ਕਪੈਸਿਟੀ ਲਈ ਨੋਕੀਆ ਅਤੇ ਬੀ.ਐੱਸ.ਐੱਨ.ਐੱਲ. ਨਾਲ ਮਿਲ ਕੇ ਕੰਮ ਕਰਨਗੇ।