BSNL ਦਾ ਧਾਂਸੂ ਪਲਾਨ, ਹਰ ਰੋਜ਼ 250 ਮਿੰਟ ਦੇ ਨਾਲ ਮਿਲ ਰਿਹੈ 3GB ਡਾਟਾ

12/22/2019 1:19:04 PM

ਨਵੀਂ ਦਿੱਲੀ— ਸਰਕਾਰ ਦੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਨੇ ਆਪਣੇ 666 ਰੁਪਏ ਦੇ ਪਲਾਨ 'ਚ ਬਦਲਾਵ ਕੀਤਾ ਹੈ। ਇਸ ਪਲਾਨ ਨੂੰ ਬੀ. ਐੱਸ. ਐੱਨ. ਐੱਲ. ਸਿਕਸਰ ਦਾ ਨਾਮ ਵੀ ਦਿੱਤਾ ਗਿਆ ਹੈ। ਪਹਿਲਾਂ ਇਸ ਪਲਾਨ 'ਚ 2 ਜੀ. ਬੀ. ਡਾਟਾ ਰੋਜ਼ਾਨਾ ਮਿਲਦਾ ਸੀ, ਜਿਸ ਨੂੰ ਹੁਣ ਕੰਪਨੀ ਨੇ ਵਧਾ ਦਿੱਤਾ ਹੈ। ਹੁਣ 31 ਦਸੰਬਰ ਤੱਕ ਇਸ ਪਲਾਨ 'ਚ ਹਰ ਰੋਜ਼ 3 ਜੀ. ਬੀ. ਡਾਟਾ ਉਪਲੱਬਧ ਹੋਵੇਗਾ।

 


ਹਾਲਾਂਕਿ, 31 ਦਸੰਬਰ ਤੋਂ ਬਾਅਦ ਡਾਟਾ ਫਿਰ ਦੁਬਾਰਾ 2 ਜੀ. ਬੀ. ਪ੍ਰਤੀ ਦਿਨ ਹੋ ਜਾਵੇਗਾ। ਇਸ ਪਲਾਨ 'ਚ ਦੂਜੀ ਵਾਰ ਬਦਲਾਵ ਕੀਤਾ ਗਿਆ ਹੈ। ਹਾਲ ਹੀ 'ਚ ਸਰਕਾਰ ਨੇ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ.  ਐੱਲ. ਦੇ ਰਲੇਵੇਂ ਦੀ ਘੋਸ਼ਣਾ ਕੀਤੀ ਸੀ, ਜਿਸ ਤੋਂ ਬਾਅਦ ਬੀ. ਐੱਸ. ਐੱਨ. ਐੱਲ. ਨੇ 666 ਰੁਪਏ ਦੇ ਪਲਾਨ 'ਚ ਮਾਮੂਲੀ ਤਬਦੀਲੀ ਕਰਦਿਆਂ ਐੱਮ. ਟੀ. ਐੱਨ.  ਐੱਲ. ਨੰਬਰ 'ਤੇ ਮੁਫਤ ਵੌਇਸ ਕਾਲਿੰਗ ਦੀ ਸਹੂਲਤ ਦੇਣਾ ਸ਼ੁਰੂ ਕਰ ਦਿੱਤਾ।
ਇਸ ਪਲਾਨ ਦੀ ਵੈਲਡਿਟੀ 134 ਦਿਨ ਹੈ। ਇਸ ਪਲਾਨ 'ਚ ਗਾਹਕਾਂ ਨੂੰ 31 ਦਸੰਬਰ ਤਕ ਮੁਫਤ ਵੌਇਸ ਕਾਲਿੰਗ (250 ਮਿੰਟ ਪ੍ਰਤੀ ਦਿਨ) ਅਤੇ 3 ਜੀ. ਬੀ. ਡਾਟਾ ਦਿੱਤਾ ਜਾ ਰਿਹਾ ਹੈ। ਹਾਲਾਂਕਿ, 1 ਜਨਵਰੀ ਤੋਂ ਗਾਹਕਾਂ ਨੂੰ ਹਰ ਦਿਨ 2 ਜੀ. ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਇਸ ਪਲਾਨ 'ਚ ਰੋਜ਼ਾਨਾ 100 ਐੱਸ. ਐੱਮ. ਐੱਸ. ਉਪੱਲਬਧ ਹਨ।