BSNL ਮੁਫ਼ਤ ਦੇ ਰਹੀ 5GB ਡਾਟਾ, ਇੰਝ ਚੁੱਕੋ ਫਾਇਦਾ

07/07/2020 3:54:19 PM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਆਪਣੇ ਗਾਹਕਾਂ ਲਈ ਨਵੇਂ-ਨਵੇਂ ਪੇਸ਼ਕਸ਼ ਲਿਆਉਂਦੀ ਰਹਿੰਦੀ ਹੈ। ਇਕ ਨਵੇਂ ਪੇਸ਼ਕਸ਼ ਤਹਿਤ ਕੰਪਨੀ ਆਪਣੇ ਗਾਹਕਾਂ ਨੂੰ 5 ਜੀ.ਬੀ. ਹਾਈ-ਸਪੀਡ ਡਾਟਾ ਮੁਫ਼ਤ ’ਚ ਦੇ ਰਹੀ ਹੈ। ਗਾਹਕਾਂ ਨੂੰ ਇਹ ਮੁਫ਼ਤ ਡਾਟਾ ਕੰਪਨੀ ਦੇ ਵਾਈ-ਫਾਈ ਹਾਟ-ਸਪਾਟ ਰਾਹੀਂ ਮਿਲੇਗਾ। ਬੀ.ਐੱਸ.ਐੱਨ.ਐੱਲ. ਨੇ 5 ਜੀ.ਬੀ. ਮੁਫ਼ਤ ਡਾਟਾ ਪਾਉਣ ਦਾ ਤਰੀਕਾ ਆਪਣੇ ਅਧਿਕਾਰਤ ਟਵਿਟਰ ਖਾਤੇ ’ਤੇ ਗਾਹਕਾਂ ਨੂੰ ਦੱਸਿਆ ਹੈ। ਸੁਵਿਧਾ ਲਈ ਕੰਪਨੀ ਨੇ ਇਕ ਯੂਟਿਊਬ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਸਾਰੇ ਸਟੈੱਪਸ ਦੱਸੇ ਗਏ ਹਨ। ਹਾਲਾਂਕਿ, ਖ਼ਾਸ ਗੱਲ ਹੈ ਕਿ ਇਸ ਪੇਸ਼ਕਸ਼ ਦਾ ਫਾਇਦਾ ਕੰਪਨੀ ਦੇ ਲੈਂਡਲਾਈਨ ਗਾਹਕ ਹੀ ਚੁੱਕ ਸਕਦੇ ਹਨ। ਆਏ ਜਾਣਦੇ ਹਾਂ ਤਰੀਕਾ। 

5GB ਮੁਫ਼ਤ ਪਾਉਣ ਦਾ ਤਰੀਕਾ
- ਆਪਣੇ ਸਮਾਰਟਫੋਨ ’ਚ ਵਾਈ-ਫਾਈ ਓਪਨ ਕਰੋ ਅਤੇ BSNL Wi-Fi SSID ਸਿਲੈਕਟ ਕਰੋ। 
- ਇਕ ਪੇਜ ਓਪਨ ਹੋਵੇਗਾ। ਇਥੇ ਤੁਹਾਨੂੰ ਤਿੰਨ ਆਪਸ਼ਨ Public Wifi, BSNL users ਅਤੇ Landline ਮਿਲਣਗੇ।
- ਲੈਂਡਲਾਈਨ ਦੇ ਆਪਸ਼ਨ ’ਤੇ ਟੈਪ ਕਰੋ। 
- ਆਪਣਾ BSNL ਲੈਂਡਲਾਈਨ ਨੰਬਰ STD ਕੋਡ ਨਾਲ ਦਰਜ ਕਰੋ ਅਤੇ Get PIN ’ਤੇ ਟੈਪ ਕਰੋ।
- ਹੁਣ ਤੁਹਾਡੇ ਰਜਿਸਟਰਡ ਮੋਬਾਇਲ ਨੰਬਰ ’ਤੇ ਇਕ PIN ਆਏਗਾ। 
- ਪਿੰਨ ਲਗਾ ਕੇ ਲਾਗ-ਇਨ ਕਰੋ। ਹੁਣ ਤੁਸੀਂ ਮੁਫ਼ਤ 5 ਜੀ.ਬੀ. ਡਾਟਾ ਦਾ ਮਜ਼ਾ ਲੈ ਸਕਦੇ ਹੋ। 

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਪੇਸ਼ਕਸ਼ ਦਾ ਫਾਇਦਾ ਉਹੀ ਲੈਂਡਲਾਈਨ ਗਾਹਕ ਲੈ ਸਕਣਗੇ, ਜਿਨ੍ਹਾਂ ਦੇ ਇਲਾਕਿਆਂ ’ਚ BSNL ਵਾਈ-ਫਾਈ ਹਾਟ-ਸਪਾਟ ਦੀ ਸੁਵਿਧਾ ਉਪਲੱਬਧ ਹੋਵੇਗੀ। 5 ਜੀ.ਬੀ. ਡਾਟਾ ਮੁਫ਼ਤ ਖ਼ਤਮ ਹੋਣ ਤੋਂ ਬਾਅਦ ਗਾਹਕਾਂ ਨੂੰ ਇਕ ਮੈਸੇਜ ਵਿਖਾਈ ਦੇਵੇਗਾ। ਜਿਸ ਵਿਚ ਦੱਸਿਆ ਜਾਵੇਗਾ ਕਿ ਉਨ੍ਹਾਂ ਨੇ ਮੁਫ਼ਤ ਡਾਟਾ ਦੀ ਵਰਤੋਂ ਕਰ ਲਈ ਹੈ। ਉਹ ਚਾਹੁਣ ਤਾਂ ਵਾਈ-ਫਾਈ ਡਾਟਾ ਪਲਾਨ ਖ਼ਰੀਦ ਸਕਦੇ ਹਨ। 

Rakesh

This news is Content Editor Rakesh