ਮਾਰੂਤੀ ਸੁਜ਼ੂਕੀ ਨੇ ਭਾਰਤ ’ਚ ਲਾਂਚ ਕੀਤੀ Ciaz S, ਜਾਣੋ ਕੀਮਤ ਤੇ ਫੀਚਰਜ਼

01/27/2020 12:57:18 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਆਪਣੀ ਲੋਕਪ੍ਰਸਿੱਧ ਸੇਡਾਨ ਕਾਰ ਸਿਆਜ਼ ਦੇ ਸਪੋਰਟਸ ਵੇਰੀਐਂਟ ‘Ciaz S’ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਬੀ.ਐੱਸ.-6 ਇੰਜਣ ਦੇ ਨਾਲ ਲਿਆਇਆ ਗਿਆ ਹੈ। ਮਾਰੂਤੀ ਸਿਆਜ਼ ਐੱਸ ਦੀ ਕੀਮਤ 10.08 ਲੱਖ ਰੁਪਏ ਰੱਖੀ ਗਈ ਹੈ। ਕਾਰ ਦੇ ਡਿਜ਼ਾਈਨ ਨੂੰ ਸਪੋਰਟੀ ਲੁੱਕ ਨਾਲ ਤਿਆਰ ਕੀਤਾ ਗਿਆ ਹੈ, ਉਥੇ ਹੀ ਕਾਰ ਦੇ ਅੰਦਰ ਅਤੇ ਬਾਹਰ ਕ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਸਿਆਜ਼ ਐੱਸ ’ਚ ਬਲੈਕ ਓ.ਆਰ.ਵੀ.ਐੱਮ., ਬਲੈਕ ਅਲੌਏ ਵ੍ਹੀਲ, ਬੂਟ ’ਚ ਨਵਾਂ ਸਪਲਾਇਲਰ ਅਤੇ ਨਵੀਂ ਫੋਗ ਲੈਂਪ ਹਾਊਸਿੰਗ ਦੇਖਣ ਨੂੰ ਮਿਲੀ ਹੈ।

ਇਸ ਕਾਰ ਨੂੰ 3 ਰੰਗਾਂ- ਪ੍ਰੀਮੀਅਮ ਸਿਲਵਰ, ਸਨੋ ਵਾਊਟ ਅਤੇ ਸੰਗਾਰੀਆ ਰੈੱਡ ’ਚ ਲਿਆਇਆ ਗਿਆ ਹੈ। ਇੰਟੀਰੀਅਰ ਦੀ ਗੱਲ ਕਰੀਏ ਤਾਂ ਕੈਬਿਨ ਨੂੰ ਬਲੈਕ ਦੇ ਨਾਲ ਸਿਲਵਰ ਟੱਚ ਦਿੱਤੀ ਗਈ ਹੈ। ਡੈਸ਼ਬੋਰਡ, ਡੋਰ ਅਤੇ ਇੰਸਟਰੂਮੈਂਟ ਕਲੱਸਟਰ ’ਚ ਵੀ ਡਿਊਲ ਟੋਨ ਬਲੈਕ ਅਤੇ ਸਿਲਵਰ ਫਿਨਿਸ਼ ਮਿਲਦੀ ਹੈ। 

ਟੱਚਸਕਰੀਨ ਇੰਫੋਟੇਨਮੈਂਟ ਸਿਸਟਮ
ਸਿਆਜ਼ ਐੱਸ ’ਚ ਵੱਡਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ ਉਥੇ ਹੀ ਕੀਅ-ਲੈੱਸ ਐਂਟਰੀ, ਮਲਟੀਪਲ ਏਅਰਬੈਗ, ਏ.ਬੀ.ਐੱਸ.-ਈ.ਬੀ.ਡੀ. ਅਤੇ ਆਟੋਮੈਟਿਕ ਕਲਾਈਮੇਟ ਕੰਟਰੋਲ ਵਰਗੇ ਕਈ ਹੋਰ ਫੀਚਰਜ਼ ਵੀ ਦਿੱਤੇ ਗਏ ਹਨ। 

1.5-ਲੀਟਰ ਬੀ.ਐੱਸ.-6 ਪੈਟਰੋਲ ਇੰਜਣ
ਮਾਰੂਤੀ ਸਿਆਜ਼ ’ਚ ਕੇ-15 ਸੀਰੀਜ਼ ਦਾ 1.5-ਲੀਟਰ ਬੀ.ਐੱਸ.-6 ਪੈਟਰੋਲ ਇੰਜਣ ਲੱਗਾ ਹੈ ਜੋ 104 ਬੀ.ਐੱਚ.ਪੀ. ਦੀ ਪਾਵਰ ਅਤੇ 138 ਨਿਊਟਨ ਮੀਟਰ ਦਾ ਟਾਰਕ ਜੇਨਰੇਟ ਕਰਦਾ ਹੈ। ਇਸ ਕਾਰ ’ਚ 5-ਸਪੀਡ ਮੈਨੁਅਲ ਅਤੇ 4-ਸਪੀਡ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਵੀ ਮਿਲੇਗਾ।