CNG ਨਾਲ ਆਈ ਮਾਰੂਤੀ ਦੀ ਇਹ ਸ਼ਾਨਦਾਰ ਕਾਰ, ਜਾਣੋ ਕਿੰਨੀ ਹੈ ਕੀਮਤ

06/13/2020 1:30:10 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਆਪਣੀ ਬੀ.ਐੱਸ.-6 ਇੰਜਣ ਵਾਲੀ ਕਾਰ ਸਿਲੈਰਿਓ (BS6 Celerio) ਦਾ ਐੱਸ-ਸੀ.ਐੱਨ.ਜੀ. ਮਾਡਲ ਲਾਂਚ ਕਰ ਦਿੱਤਾ ਹੈ। ਇਹ ਕਾਰ ਦੋ ਮਾਡਲਾਂ ’ਚ ਮੁਹੱਈਆ ਹੋਵੇਗੀ। ਐੱਸ-ਸੀ.ਐੱਨ.ਜੀ. ਮਾਡਲ ਦੀ ਸ਼ੁਰੂਆਤੀ ਕੀਮਤ 5.60 ਲੱਖ ਰੁਪਏ ਹੈ। VXi ਮਾਡਲ 5.60 ਲੱਖ ਅਤੇ VXi (O) ਮਾਡਲ 5.68 ਲੱਖ ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਫਲੀਟ ਆਪਰੇਟਰਾਂ ਲਈ ਕੰਪਨੀ ਨੇ Tour H2 ਮਾਡਲ ਵੀ ਲਾਂਚ ਕੀਤਾ ਹੈ ਜਿਸ ਦੀ ਕੀਮਤ 5.36 ਲੱਖ ਰੁਪਏ ਹੋਵੇਗੀ। 

ਮਾਰੂਤੀ ਨੇ ਆਪਣੇ ਮਿਸ਼ਨ ਗ੍ਰੀਨ ਮਿਲੀਅਨ ਤਹਿਤ ਇਹ ਕਾਰ ਲਾਂਚ ਕੀਤੀ ਹੈ। ਇਸ ਮਿਸ਼ਨ ਦਾ ਐਲਾਨ ਕੰਪਨੀ ਨੇ ਆਟੋ ਐਕਸਪੋ 2020 ’ਚ ਕੀਤਾ ਸੀ। ਕੰਪਨੀ ਦੀ ਅਗਲੇ 2 ਸਾਲਾਂ ’ਚ ਇਕ ਮਿਲੀਅਨ ਯਾਨੀ 10 ਲੱਖ ਤੋਂ ਜ਼ਿਆਦਾ ਗ੍ਰੀਨ ਵਾਹਨ ਵੇਚਣ ਦੀ ਯੋਜਨਾ ਹੈ। ਮਾਰੂਤੀ ਹੁਣ ਤਕ ਆਪਣੇ ਮਿਸ਼ਨ ਗ੍ਰੀਨ ਮਿਲੀਅਨ ਤਹਿਤ 10 ਲੱਖ ਤੋਂ ਜ਼ਿਆਦਾ ਗ੍ਰੀਨ ਵਾਹਨ ਵੇਚ ਚੁੱਕੀ ਹੈ। ਇਸ ਵਿਚ ਸੀ.ਐੱਨ.ਜੀ. ਅਤੇ ਸਮਾਰਟ ਹਾਈਬ੍ਰਿਡ ਵਾਹਨ ਵੀ ਸ਼ਾਮਲ ਹਨ। ਕੰਪਨੀ ਅਗਲੇ 2 ਸਾਲਾਂ ’ਚ 10 ਲੱਖ ਹੋਰ ਗ੍ਰੀਨ ਵਾਹਨ ਵੇਚਣਾ ਚਾਹੁੰਦੀ ਹੈ। 


Rakesh

Content Editor

Related News