BS-VI ਇੰਜਣ ਨਾਲ ਲਾਂਚ ਹੋਈ Swift ਤੇ WagonR

06/17/2019 4:42:56 PM

ਗੈਜੇਟ ਡੈਸਕ– ਮਾਰੂਤੀ ਸੁਜ਼ੂਕੀ ਆਪਣੀਆਂ ਸਾਰੀਆਂ ਕਾਰਾਂ ਨੂੰ BS-VI ਇੰਜਣ ਦੇ ਨਾਲ ਭਾਰਤ ’ਚ ਲਾਂਚ ਕਰ ਰਹੀ ਹੈ। ਆਪਣੀ ਪ੍ਰੀਮੀਅਮ ਹੈਚਬੈਕ ਕਾਰ ਬਲੈਨੋ ਅਤੇ ਮਾਰੂਤੀ ਅਲਟੋ ਨੂੰ BS-VI ਇੰਜਣ ’ਚ ਲਾਂਚ ਕਰਨ ਤੋਂ ਬਾਅਦ ਹੁਣ ਕੰਪਨੀ ਨੇ ਆਪਣੀਆਂ ਦੋ ਹੋਰ ਲੋਕਪ੍ਰਿਅ ਕਾਰਾਂ- ਮਾਰੂਤੀ ਸਵਿਫਟ ਅਤੇ ਮਾਰੂਤੀ ਵੈਗਨ ਆਰ ਨੂੰ BS-VI ਇੰਜਣ ਦੇ ਨਾਲ ਬਾਜ਼ਾਰ ’ਚ ਉਤਾਰ ਦਿੱਤਾ ਹੈ। ਨਵੇਂ ਇੰਜਣ ਨੂੰ ਸ਼ਾਮਲ ਕਰਨ ਤੋਂ ਬਾਅਦ ਇਨ੍ਹਾਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਸਵਿਫਟ ਦੇ ਪੈਟਰੋਲ ਇੰਜਣ ਨੂੰ ਅਪਡੇਟ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ 5.14 ਲੱਖ ਰੁਪਏ ਤੋਂ 8.89 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਰੱਖੀ ਗਈ ਹੈ। 

ਉਥੇ ਹੀ ਮਾਰੂਤੀ ਵੈਗਨ ਆਰ ਦੇ 1.2 ਲੀਟਰ ਪੈਟਰੋਲ ਇੰਜਣ ਨੂੰ BS-VI ਨਿਯਮਾਂ ਅਨੁਸਾਰ ਅਪਡੇਟ ਕਰਕੇ ਉਤਾਰਿਆ ਗਿਆ ਹੈ। ਇਸ ਦੀ ਕੀਮਤ 5.1 ਲੱਖ ਰੁਪਏ ਤੋਂ ਸ਼ੁਰੂ ਹੋ ਕੇ 5.91 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਅਤੇ ਪੂਰੇ ਭਾਰਤ ’ਚ 5.15 ਲੱਖ ਰੁਪਏ ਤੋਂ ਸ਼ੁਰੂ ਹੋ ਕੇ 5.96 ਲੱਖ ਰੁਪਏ (ਐਕਸ ਸ਼ੋਅਰੂਮ) ਤਕ ਰੱਖੀ ਗਈ ਹੈ। 

PunjabKesari

ਇਸ ਤੋਂ ਇਲਾਵਾ ਮਾਰੂਤੀ ਸੁਜ਼ੂਕੀ ਨੇ ਮਾਰੂਤੀ ਵੈਗਨ ਆਰ ਦੇ 1.0 ਲੀਟਰ ਇੰਜਣ ਵਾਲੇ ਵੇਰੀਐਂਟ ਦੀ ਕੀਮਤ ’ਚ ਬਦਲਾਅ ਕੀਤਾ ਹੈ। ਇਸ ਦੀ ਕੀਮਤ 4.34 ਲੱਖ ਰੁਪਏ ਤੋਂ 5.33 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਅਤੇ ਪੂਰੇ ਭਾਰਤ ’ਚ 4.39 ਲੱਖ ਰੁਪਏ ਤੋਂ 5.38 ਲੱਖ ਰੁਪਏ (ਐਕਸ ਸ਼ੋਅਰੂਮ) ਤਕ ਰੱਖੀ ਗਈ ਹੈ। 

ਦੱਸ ਦੇਈਏ ਕਿ 1 ਅਪ੍ਰੈਲ 2020 ਤੋਂ ਭਾਰਤ ’ਚ ਨਵੇਂ ਨਿਯਮ ਲਾਗੂ ਹੋਣ ਵਾਲੇ ਹਨ ਪਰ ਉਸ ਤੋਂ ਪਹਿਲਾਂ ਹੀ ਜ਼ਿਆਦਾਤਰ ਕਾਰ ਨਿਰਮਾਤਾ ਕੰਪਨੀਆਂ ਆਪਣੀਆਂ ਕਾਰਾਂ ਨੂੰ ਨਵੇਂ ਅਪਡੇਟਿਡ ਇੰਜਣ ਦੇ ਨਾਲ ਉਤਾਰ ਰਹੀਆਂ ਹਨ ਤਾਂ ਜੋ ਇਸ ਦੀ ਵਿਕਰੀ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਏ। 


Related News