Bounce ਕੰਪਨੀ ਦਾ ਪਹਿਲਾ ਮੇਡ-ਇਨ-ਇੰਡੀਆ ਸਕੂਟਰ 2 ਦਸੰਬਰ ਨੂੰ ਹੋਵੇਗਾ ਲਾਂਚ

11/24/2021 5:22:45 PM

ਆਟੋ ਡੈਸਕ– ਬਾਊਂਸ ਇਨਫਿਨਿਟੀ ਈ.ਵੀ. ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ 2 ਦਸੰਬਰ ਨੂੰ ਲਾਂਚ ਕਰਨ ਜਾ ਰਹੀ ਹੈ। ਲਾਂਚਿੰਗ ਤੋਂ ਬਾਅਦ ਹੀ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਜਦਕਿ ਡਿਲਿਵਰੀ ਅਗਲੇ ਸਾਲ ਤੋਂ ਸ਼ੁਰੂ ਕੀਤੀ ਜਾਵੇਗੀ। ਕੰਪਨੀ ਨੇ ਇਸ ਸਕੂਟਰ ਦੀ ਬੁਕਿੰਗ ਲਈ ਟੋਕਨ ਅਮਾਊਂਟ ਵੀ ਸਿਰਫ 499 ਰੁਪਏ ਰੱਖੀ ਹੈ। 

ਇਸ ਸਕੂਟਰ ਨੂੰ ਲੈ ਕੇ ਕੰਪਨੀ ਇਹ ਦਾਅਵਾ ਵੀ ਕਰ ਰਹੀ ਹੈ ਕਿ ਇਹ ਸਕੂਟਰ ਮੇਡ-ਇਨ-ਇੰਡੀਆ ਹੋਵੇਗਾ। ਇਸ ਈ-ਸਕੂਟਰ ਦੀ ਖਾਸ ਗੱਲ ਇਸ ਦੀ ਬੈਟਰੀ ਹੋਵੇਗੀ, ਯਾਨੀ ਬਾਊਂਸ ਦੇ ਬੈਟਰੀ ਸਵੈਪਿੰਗ ਨੈੱਟਵਰਕ ਦਾ ਇਸਤੇਮਾਲ ਕਰਕੇ ਕੰਪਨੀ ਗਾਹਕਾਂ ਨੂੰ ਬਿਨਾਂ ਬੈਟਰੀ ਦੇ ਸਕੂਟਰ ਖਰੀਦਣ ਦੀ ਮਨਜ਼ੂਰੀ ਵੀ ਦੇਵੇਗੀ। ਇਸ ਤੋਂ ਇਲਾਵਾ ਗਾਹਕ ਰੇਗੂਲਰ ਸਕੂਟਰ ਦੀ ਤਰ੍ਹਾਂ ਵੀ ਬੈਟਰੀ ਪੈਕ ਖਰੀਦ ਸਕਦੇ ਹਨ। ਇਸ ਵਿਚ ਇਕ ਸਮਾਰਟ, ਰਿਮੂਵੇਬਲ ਲੀ-ਆਇਨ ਬੈਟਰੀ ਵੀ ਦਿੱਤੀ ਜਾਵੇਗੀ, ਜਿਸ ਨੂੰ ਗਾਹਕ ਆਪਣੀ ਸੁਵਿਧਾ ਅਤੇ ਲੋੜ ਦੇ ਹਿਸਾਬ ਨਾ ਕੱਢ ਅਤੇ ਚਾਰਜ ਕਰ ਸਕਦੇ ਹਨ। 

ਬਾਊਂਸ ਇਨਫਿਨਿਟੀ ਇਲੈਕਟ੍ਰਿਕ ਸਕੂਟਰ ਦੀ ਲੁੱਕ ਕਾਫੀ ਕਮਾਲ ਦੀ ਹੋਣ ਵਾਲੀ ਹੈ ਜਿਸ ਵਿਚ ਰੈਟਰੋ ਸਟਾਈਲ ਫਰੰਟ ਫੈਂਡਰ, ਰਾਊਂਡ ਹੈੱਡਲੈਂਪ, ਕਿਨਾਰੇ ’ਤੇ ਲੱਗੇ ਟੇਲ ਲੈਂਪ, ਸਿੰਗਲ ਪੀਸ ਸੀਟ, ਐੱਲ.ਸੀ.ਡੀ. ਇੰਸਟਰੂਮੈਂਟ ਕੰਸੋਲ, ਸਪੋਰਟੀ ਅਲੌਏ ਵ੍ਹੀਲ ਨੂੰ ਸ਼ਾਮਲ ਕੀਤਾ ਗਿਆ ਹੈ। ਬਾਊਂਸ ਇਨਫਿਨਿਟੀ ਨੇ ਆਪਣੇ ਇਸ ਸਕੂਟਰ ’ਚ ਹੋਰ ਵਾਹਨ ਕੰਪਨੀਆਂ ਦੀ ਤਰ੍ਹਾਂ ਨਵੇਂ ਫੀਚਰਜ਼ ਜਿਵੇਂ ਬਲੂਟੁੱਥ ਅਤੇ ਸਮਾਰਟਫੋਨ ਕੁਨੈਕਟੀਵਿਟੀ ਨੂੰ ਵੀ ਸ਼ਾਮਲ ਕੀਤਾ ਹੈ। 

ਭਾਰਤ ’ਚ ਇਸ ਸਕੂਟਰ ਨੂੰ ਦੋ ਬੈਟਰੀ ਆਪਸ਼ਨ ’ਚ ਉਪਲੱਬਧ ਕਰਵਾਇਆ ਜਾਵੇਗਾ, ਜਿਸ ਵਿਚ ਸਵੈਪੇਬਲ ਬੈਟਰੀ ਵਾਲੇ ਸਕੂਟਰ ਦੀ ਕੀਮਤ ਕਰੀਬ 50,000 ਰੁਪਏ ਅਤੇ ਆਮ ਸਾਧਾਰਣ ਬੈਟਰੀ ਵਾਲੇ ਸਕੂਟਰ ਦੀ ਕੀਮਤ ਕਰੀਬ 70,000 ਰੁਪਏ ਹੋ ਸਕਦੀ ਹੈ। ਭਾਰਤ ’ਚ ਬਾਊਂਸ ਇਲੈਕਟ੍ਰਿਕ ਸਕੂਟਰ ਦਾ ਮੁਕਾਬਲਾ Ola S1, Ola S1 Pro, Ather 450X, TVS iQube, Bajaj Chetak Electric ਸਕੂਟਰਾਂ ਨਾਲ ਹੋਵੇਗਾ। 

Rakesh

This news is Content Editor Rakesh