boAt ਨੇ ਲਾਂਚ ਕੀਤਾ ਗਜ਼ਬ ਦਾ ਨੈੱਕਬੈਂਡ, ਇਕ ਵਾਰ ਚਾਰਜ ’ਚ 60 ਘੰਟਿਆਂ ਤਕ ਚੱਲੇਗੀ ਬੈਟਰੀ

12/07/2021 11:39:47 AM

ਗੈਜੇਟ ਡੈਸਕ– ਘਰੇਲੂ ਕੰਪਨੀ boAt ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਵਾਇਰਲੈੱਸ ਨੈੱਕਬੈਂਡ boAt Rockerz 330 Pro ਲਾਂਚ ਕੀਤਾ ਹੈ। ਇਕ ਵਾਰ ਦੀ ਚਾਰਜਿੰਗ ਤੋਂ ਬਾਅਦ boAt Rockerz 330 Pro ਦੀ ਬੈਟਰੀ ਨੂੰ ਲੈ ਕੇ 60 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਨੈੱਕਬੈਂਡ ’ਚ ਫਾਸਟ ਚਾਰਜਿੰਗ ਵੀ ਦਿੱਤੀ ਗਈ ਹੈ ਜਿਸ ਨੂੰ ਕੰਪਨੀ ਨੇ ‘ASAP charge’ ਨਾਂ ਦਿੱਤਾ ਹੈ। ਦਾਅਵਾ ਹੈ ਕਿ ਸਿਰਫ 10 ਮਿੰਟਾਂ ਦੀ ਚਾਰਜਿੰਗ ’ਚ 20 ਘੰਟਿਆਂ ਦਾ ਬੈਕਅਪ ਮਿਲੇਗਾ। 

ਇਹ ਵੀ ਪੜ੍ਹੋ– Gmail ’ਚੋਂ ਜ਼ਰੂਰੀ Email ਹੋ ਗਿਆ ਹੈ ਡਿਲੀਟ, ਇੰਝ ਕਰੋ ਰਿਕਵਰ

boAt Rockerz 330 Pro ਦੀ ਕੀਮਤ ਤੇ ਫੀਚਰਜ਼
boAt Rockerz 330 Pro ਦੀ ਕੀਮਤ 1,499 ਰੁਪਏ ਰੱਖੀ ਗਈਹੈ। ਕੰਪਨੀ ਨੇ ਇਸ ਦਾ ਇਕ ਬ੍ਰਾਈਡੇਡ ਕੇਬਲ (ਸ਼ੀਲ ਵਾਲੀ ਕੇਬਲ) ਵਰਜ਼ਨ ਵੀ ਪੇਸ਼ ਕੀਤਾ ਹੈ ਜਿਸ ਨੂੰ Rockerz 333 Pro ਨਾਂ ਦਿੱਤਾ ਗਿਆ ਹੈ। ਕੀਮਤ ਦੋਵਾਂ ਵਰਜ਼ਨ ਦੀ ਇਕ ਹੀ ਹੈ। boAt Rockerz 330 Pro ਦੀ ਵਿਕਰੀ ਕੰਪਨੀ ਦੀ ਵੈੱਬਸਾਈਟ ਅਤੇ ਤਮਾਮ ਈ-ਕਾਮਰਸ ਸਾਈਟਾਂ ’ਤੇ ਹੋ ਰਹੀ ਹੈ। 

boAt Rockerz 330 Pro ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਬੈਟਰੀ ਲਾਈਫ ਹੈ। ਇਕ ਵਾਰ ਦੀ ਫੁਲ ਚਾਰਜਿੰਗ ਤੋਂ ਬਾਅਦ ਹੋਟ ਦੇ ਇਸ ਨੈੱਕਬੈਂਡ ਦੀ ਬੈਟਰੀ ਨੂੰ ਲੈ ਕੇ 60 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ 5.2 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਡਿਊਲ ਪੇਅਰਿੰਗ, ਕਵਿੱਕਰ ਪੇਅਰਿੰਗ, ਸੁਪਰੀਅਰ ਕੁਨੈਕਟੀਵਿਟੀ ਰੇਂਜ ਅਤੇ ਹਾਈ ਪਾਵਰ ਐਫੀਸ਼ੀਐਂਸੀ ਮੋਡ ਵੀ ਹੈ। ਇਸ ਵਿਚ ਵਰਚੁਅਲ ਅਸਿਸਟੈਂਟ ਦਾ ਵੀ ਸਪੋਰਟ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ– Poco ਦੇ ਫੋਨ 'ਚ ਧਮਾਕਾ ਹੋਣ ਕਰਕੇ ਉੱਡੇ ਚਿੱਥੜੇ, ਚੀਨੀ ਕੰਪਨੀ ਨੇ ਦਿੱਤੀ ਇਹ ਪ੍ਰਤੀਕਿਰਿਆ

Rakesh

This news is Content Editor Rakesh