ਇਹ ਭਾਰਤੀ ਕੰਪਨੀ ਲਿਆਈ ਟਰੂ ਵਾਇਰਲੈੱਸ ਈਅਰਫੋਨਸ, ਜਾਣੋ ਕੀਮਤ

08/22/2020 11:58:22 AM

ਗੈਜੇਟ ਡੈਸਕ– ਭਾਰਤੀ ਇਲੈਕਟ੍ਰੋਨਿਕਸ ਕੰਪਨੀ ਬੋਟ ਨੇ Airdopes 131 ਟਰੂ ਵਾਇਰਲੈੱਸ ਈਅਰਫੋਨਸ ਲਾਂਚ ਕਰ ਦਿੱਤੇ ਹਨ। ਇਨ੍ਹਾਂ ਦੀ ਕੀਮਤ 1,299 ਰੁਪਏ ਰੱਖੀ ਗਈ ਹੈ। ਬੋਟ ਏਅਰਡੋਪਸ 131 ਟਰੂ ਵਾਇਰਲੈੱਸ ਈਅਰਫੋਨਸ ਦੀ ਵਿਕਰੀ ਭਾਰਤ ’ਚ 22 ਅਗਸਤ ਨੂੰ ਯਾਨੀ ਅੱਜ ਸ਼ੁਰੂ ਹੋਵੇਗੀ। ਗਾਹਕ ਇਨ੍ਹਾਂ ਨੂੰ ਕਾਲੇ, ਨੀਲੇ ਅਤੇ ਗੁਲਾਬੀ ਰੰਗ ’ਚ ਫਲਿਪਕਾਰਟ ਤੋਂ ਖਰੀਦ ਸਕਣਗੇ। ਨਵੇਂ ਬੋਟ ਏਅਰਡੋਪਸ 131 ਟਰੂ ਵਾਇਰਲੈੱਸ ਈਅਰਫੋਨਸ ਨੂੰ ਖ਼ਾਸ ਤੌਰ ’ਤੇ Redmi Earbuds S ਅਤੇ Realme Buds Q ਨੂੰ ਟੱਕਰ ਦੇਣ ਲਈ ਬਾਜ਼ਾਰ ’ਚ ਉਤਾਰਿਆ ਗਿਆ ਹੈ। ਜਿਹੜੇ ਗਾਹਕ ਕਿਫਾਇਤੀ ਵਾਇਰਲੈੱਸ ਈਅਰਫੋਨਸ ਦੀ ਭਾਲ ਕਰ ਰਹੇ ਹਨ ਉਨ੍ਹਾਂ ਲਈ ਇਸ ਨੂੰ ਬਿਹਤਰੀਨ ਆਪਸ਼ਨ ਕਿਹਾ ਜਾ ਸਕਦਾ ਹੈ। 

Boat Airdopes 131 ਦੇ ਫੀਚਰਜ਼
- ਇਨ੍ਹਾਂ ਵਾਇਰਲੈੱਸ ਈਅਰਫੋਨਸ ਨੂੰ ਚਾਰਜ ਕਰਨ ਤੋਂ ਬਾਅਦ ਤੁਸੀਂ 3 ਘੰਟਿਆਂ ਤਕ ਇਨ੍ਹਾਂ ਦੀ ਵਰਤੋਂ ਕਰ ਸਕਦੇ ਹੋ। ਉਥੇ ਹੀ ਈਅਰਫੋਨਸ ਕੇਸ ਦੇ ਨਾਲ 15 ਘੰਟਿਆਂ ਤਕ ਦੀ ਬੈਟਰੀ ਲਾਈਫ ਮਿਲਦੀ ਹੈ। 
- ਇਨ੍ਹਾਂ ’ਚ ‘Insta Wake-n-Pair' ਫੀਚਰ ਦਿੱਤਾ ਗਿਆ ਹੈ ਜਿਸ ਰਾਹੀਂ ਚਾਰਜਿੰਗ ਕੇਸ ਨੂੰ ਖੋਲ੍ਹਦੇ ਹੀ ਈਅਰਬਡਸ ਪੁਰਾਣੇ ਪੇਅਰਡ ਸਮਾਰਟਫੋਨ ਨਾਲ ਤੁਰੰਤ ਹੀ ਕੁਨੈਕਟ ਹੋ ਜਾਂਦੇ ਹਨ। 
- ਕੁਨੈਕਟੀਵਿਟੀ ਲਈ ਇਸ ਵਿਚ ਵੌਇਸ ਅਸਿਸਟੈਂਟ ਫੰਕਸ਼ਨ ਦੀ ਸੁਪੋਰਟ ਵੀ ਦਿੱਤੀ ਗਈ ਹੈ। 
- ਤੁਹਾਨੂੰ ਬਲੂਟੂਥ 5.0 ’ਤੇ ਕੰਮ ਕਰਨ ਵਾਲੇ ਇਨ੍ਹਾਂ ਵਾਇਰਲੈੱਸ ਈਅਰਫੋਨਸ ’ਚ 13mm ਡਾਇਨਾਮਿਕ ਡ੍ਰਾਈਵਰਸ ਮਿਲਦੇ ਹਨ ਅਤੇ ਪਹਿਲੀ ਵਾਰ ਵੇਖਣ ’ਤੇ ਇਹ OnePlus Buds ਦੀ ਤਰ੍ਹਾਂ ਹੀ ਲਗਦੇ ਹਨ। 


Rakesh

Content Editor

Related News