BMW ਨੇ ਭਾਰਤ ’ਚ ਲਾਂਚ ਕੀਤੀ ਲਗਜ਼ਰੀ ਟੂਅਰਿੰਗ ਬਾਈਕ, ਕੀਮਤ 22.50 ਲੱਖ ਰੁਪਏ

09/26/2019 11:26:34 AM

ਆਟੋ ਡੈਸਕ– ਬੀ.ਐੱਮ.ਡਬਲਯੂ. ਮੋਟੋਰਾਡ ਇੰਡੀਆ ਨੇ ਭਾਰਤ ’ਚ 1250cc ਸੈਗਮੈਂਟ ਦੀਆਂ ਦੋ ਨਵੀਆਂ ਪਾਵਰਫੁਲ ਬਾਈਕਸ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ’ਚੋਂ BMW R 1250 R ਦੀ ਕੀਮਤ 15,95 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ ਅਤੇ BMW R 1250 RT ਦੀ ਕੀਮਤ 22,50 ਲੱਖ ਰੁਪਏ (ਐਕਸ-ਸ਼ੋਅਰੂਮ) ਹੈ। ਬੀ.ਐੱਮ.ਡਬਲਯੂ. ਮੋਟੋਰਾਡ ਨੇ ਇਨ੍ਹਾਂ ਦੋਵਾਂ ਬਾਈਕਸ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਗਾਹਕ ਦੇਸ਼ ਭਰ ’ਚ ਸਥਿਤ ਕੰਪਨੀ ਦੇ ਸ਼ੋਅਰੂਮ ’ਚ ਜਾ ਕੇ ਅੱਜ ਹੀ ਬੁਕਿੰਗ ਕਰਵਾ ਸਕਦੇ ਹਨ। 
- ਫੀਚਰਜ਼ ਦੀ ਗੱਲ ਕਰੀਏ ਤਾਂ BMW R 1250 R ਨੂੰ ਖਾਸਤੌਰ ’ਤੇ ਰਾਈਡਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਿਆਇਆ ਗਿਆ ਹੈ। ਉਥੇ ਹੀ BMW R 1250 RT ਨੂੰ ਇਕ ਲਗਜ਼ਰੀ ਟੂਰਿੰਗ ਬਾਈਕ ਕਿਹਾ ਜਾ ਸਕਦਾ ਹੈ। 

PunjabKesari

6.5 ਇੰਚ ਦੀ ਕਲਰ TFT ਸਕਰੀਨ
BMW R 1250 R ’ਚ 6.5 ਇੰਚ ਦੀ ਕਲਰ ਟੀ.ਐੱਫ.ਟੀ. ਸਕਰੀਨ ਲੱਗੀ ਹੈ। ਇਸ ਰਾਹੀਂ ਰਾਈਡਰ ਆਸਾਨੀ ਨਾਲ ਕਾਲ ਕਰ ਸਕਦਾ ਹੈ ਅਤੇ ਮਿਊਜ਼ਿਕ ਦਾ ਮਜ਼ਾ ਲੈ ਸਕਦਾ ਹੈ। ਇਸ ਤੋਂ ਇਲਾਵਾ ਨੈਵਿਗੇਸ਼ਨ ਦੇਖਣ ਦੀ ਸੁਵਿਧਾ ਵੀ ਇਸ ਵਿਚ ਦਿੱਤੀ ਗਈ ਹੈ। ਉਥੇ ਹੀ BMW R 1250 RT ਗੱਲ ਕਰੀਏ ਤਾਂ ਇਸ ਵਿਚ 5.7 ਇੰਚ ਦੀ ਟੀ.ਐੱਫ.ਟੀ. ਕਲਰ ਸਕਰੀਨ ਲੱਗੀ ਹੈ। ਬੀ.ਐੱਮ.ਡਬਲਯੂ. ਨੇ ਇਨ੍ਹਾਂ ਬਾਈਕਸ ਦੇ ਫਰੰਟ ਵ੍ਹੀਲ ਕਵਰ, ਟੈਂਕ ਸਾਈਡ ਟ੍ਰਿਮ ਅਤੇ ਫਰੰਟ ਸਪਾਈਲਰ ਨੂੰ ਬਲੈਕ ਰੰਗ ’ਚ ਰੱਖਿਆ ਹੈ। 

1254cc ਇੰਜਣ
BMW ਨੇ ਇਨ੍ਹਾਂ ਬਾਈਕਸ ’ਚ 1254cc ਦਾ ਇੰਜਣ ਲਗਾਇਆ ਹੈ ਜੋ 7750 rpm ’ਤੇ 136 hp ਦੀ ਪਾਵਰ ਅਤੇ 143 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਬਾਈਕ ’ਚ ਆਟੋਮੈਟਿਕ ਸਟੇਬਿਲਟੀ ਕੰਟਰੋਲ, ਐਂਟੀ ਲਾਕ ਬ੍ਰੇਕਿੰਗ ਸਿਸਟਮ (ਪ੍ਰੋ) ਅਤੇ ਹਿੱਲ ਸਟਾਰਟ ਕੰਟਰੋਲ ਫੀਚਰਜ਼ ਦਿੱਤੇ ਗਏ ਹਨ। 


Related News