ਭਾਰਤ 'ਚ bmw ਦੀ ਇਸ ਦਮਦਾਰ ਬਾਈਕ ਪ੍ਰੀ-ਬੁਕਿੰਗ ਸ਼ੁਰੂ

01/17/2019 1:00:03 PM

ਆਟੋ ਡੈਸਕ- ਬੀ. ਐੱਮ. ਡਬਲਿਊ ਮੋਟਰਾਡ ਨੇ ਆਪਣੀ ਅਪਕਮਿੰਗ ਐਡਵੇਂਚਰ ਮੋਟਰਸਾਈਕਲ R 1250 GS ਦੀ ਬੁਕਿੰਗ ਖੋਲ ਦਿੱਤੀ ਹੈ। ਅਨੁਮਾਨ ਹੈ ਕਿ ਬੀ. ਐੱਮ. ਡਬਲਿਊ R 1250 GS ਨੂੰ ਇਸ ਮਹਿਨੇ ਲਾਂਚ ਕਰ ਦਿੱਤਾ ਜਾਵੇਗਾ। ਬੀ. ਐੱਮ. ਡਬਲਿਊ R 1250 GS ਕੁੱਲ ਦੋ ਵੇਰੀਐਂਟ 'ਚ ਉਤਾਰਿਆ ਜਾਵੇਗਾ ਜਿਸ 'ਚ ਸਟੈਂਡਰਡ ਤੇ ਐਡਵੇਂਚਰਰ ਸ਼ਾਮਲ ਹੈ। ਜਿਵੇਂ ਕਿ ਬੀ. ਐੱਮ. ਡਬਲਿਊ R 1250 GS ਐਡਵੇਂਚਰ 'ਚ ਆਫ-ਰੋਡ ਰਾਈਡਿੰਗ ਦੀ ਆਸਾਨ ਬਣਾਉਣ ਲਈ ਸਪੋਕ ਵ੍ਹੀਲ ਲੱਗੇ ਹਨ ਉਥੇ ਹੀ ਸਟੈਂਡਰਡ ਵੇਰੀਐਂਟ 'ਚ ਅਲੌਏ ਵ੍ਹੀਲ ਆਉਂਦਾ ਹੈ। ਇਸ ਦੇ ਇਲਾਵਾ ਬੀ. ਐੱਮ. ਡਬਲਿਊ R 1250 GS ਐਡਵੇਂਚਰ 'ਚ ਲਗੇਜ ਰੈਕ, ਕਰੈਸ਼ ਗਾਰਡ ਤੇ ਨਕਲ ਗਾਰਡ ਆਦਿ ਮਿਲਦੇ ਹਨ। ਐਡਵੇਂਚਰ ਵਰਜਨ ਦਾ ਭਾਰ ਭਈ 249 ਕਿੱਲੋਗ੍ਰਾਮ ਹੈ ਜੋ ਕਿ ਸਟੈਂਡਰਡ ਵੇਰੀਐਂਟ ਤੋਂ 20 ਕਿੱਲੋਗ੍ਰਾਮ ਘੱਟ ਹੈ। ਇੰਨਾ ਹੀ ਨਹੀਂ ਐਡਵੈਂਚਰ ਵੇਰੀਐਂਟ 'ਚ 30 ਲਿਟਰ ਦਾ ਬੇਹੱਦ ਹੀ ਵੱਡਾ ਫਿਊਲ ਟੈਂਕ ਦਿੱਤਾ ਗਿਆ ਹੈ।ਬੀ. ਐੱਮ. ਡਬਲਿਊ R 1250 GS ਐਡਵੈਂਚਰ ਤੇ ਸਟੈਂਡਰਡ ਵੇਰੀਐਂਟ ਦੇ ਸਮਾਨ ਇਕਵਿਮੈਂਟ ਦੀ ਗੱਲ ਕਰੀਏ ਤਾਂ ਦੋਵਾਂ 'ਚ ਰਾਈਡਿੰਗ ਮੋਡ (ਰੋਡ ਤੇ ਰੇਨ), ਡਿਊਲ-ਚੈਨਲ ਏ. ਬੀ. ਐੱਸ, ਆਟੋਮੈਟਿਕ ਸਟੇਬੀਲਿਟੀ ਕੰਟਰੋਲ (ACS), ਹਿੱਲ ਸਟਾਰਟ ਕੰਟਰੋਲ, ਸੈਮੀ-ਐਕਟਿਵ ਇਲੈਕਟ੍ਰਾਨਿਕ ਸਸਪੈਂਸ਼ਨ ਮਿਲਦਾ ਹੈ। ਇਸ ਤੋਂ ਇਲਾਵਾ ਤੁਸੀਂ ਆਪਸ਼ਨਲ ਰਾਈਡਿੰਗ ਮੋਡ ਪ੍ਰੋ ਪੈਕੇਜ ਲੈ ਸਕਦੇ ਹਨ ਜਿਸ 'ਚ ਤੁਹਾਨੂੰ ਡਾਇਨਾਮਿਕ ਟਰੈਕਸ਼ਨ ਕੰਟਰੋਲ (ਡੀ. ਟੀ. ਸੀ), ਏ. ਬੀ. ਐੱਸ ਪ੍ਰੋ, ਹਿੱਲ ਸਟਾਰਟ ਕੰਟਰੋਲ ਪ੍ਰੋ ਤੇ ਡਾਇਨਾਮਿਕਸ ਬ੍ਰੇਕ ਅਸਿਸਟ ਮਿਲਦਾ ਹੈ। ਦੋਨਾਂ ਹੀ ਵੇਰੀਐਂਟ 'ਚ ਫੁੱਲ-ਐੱਲ. ਈ. ਡੀ. ਹੈੱਡਲੈਂਪ ਤੇ ਟੇਲ ਲੈਂਪ, 6.5-ਇੰਚ ਦਾ ਟੀ. ਐੱਫ. ਟੀ ਇੰਸਟਰੂਮੈਂਟ ਕੰਸੋਲ ਮਿਲਦਾ ਹੈ। ਬੀ. ਐੱਮ. ਡਬਲਿਊ R 1250 GS 'ਚ ਤੁਹਾਨੂੰ ਉਹ ਸਾਰੇ ਇਕਵਿਪਮੈਂਟ ਮਿਲਦੇ ਹਨ ਜੋ ਕਿ ਇਸ ਨੂੰ ਇਕ ਪਰਫੈਕਟ ਆਫ-ਰੋਡਰ ਬਾਈਕ ਬਣਾਉਂਦੇ ਹਨ।

ਇਸ ਬਾਈਕ ’ਚ 1254 ਸੀਸੀ ਦਾ ਪਾਵਰਫੁੱਲ ਇੰਜਣ ਹੋਵੇਗਾ। ਨਵਾਂ 1254 ਸੀਸੀ ਦਾ ਇੰਜਣ 7750 ਆਰ.ਪੀ.ਐੱਮ. ’ਤੇ 136 ਬੀ.ਐੱਚ.ਪੀ. ਦੀ ਪਾਵਰ ਅਤੇ 6250 ਆਰ.ਪੀ.ਐੱਮ. ’ਤੇ 143 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇੰਜਣ ’ਚ 6 ਸਪੀਡ ਗਿਅਰਬਾਕਸ ਹੋਵੇਗਾ